ਚੰਡੀਗੜ੍ਹ:ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਜਿਵੇਂ ਹੀ ਅਰਜਨਟੀਨਾ ਨੇ ਫਰਾਂਸ 'ਤੇ ਸ਼ਾਨਦਾਰ ਜਿੱਤ ਦਰਜ ਕੀਤੀ, ਪੰਜਾਬ ਦੀਆਂ ਮਸ਼ਹੂਰ ਹਸਤੀਆਂ ਆਪਣੀਆਂ ਭਾਵਨਾਵਾਂ ਨੂੰ ਰੋਕ ਨਹੀਂ ਸਕੀਆਂ। ਲਿਓਨੇਲ ਮੇਸੀ ਅਤੇ ਉਸ ਦੇ ਸਾਥੀਆਂ ਦੇ ਤਾਜ ਦੇ ਪਲ ਨੂੰ ਮਨਾਉਣ ਲਈ ਪੰਜਾਬ ਦੇ ਕਈ ਸਿਤਾਰੇ ਸੋਸ਼ਲ ਮੀਡੀਆ 'ਤੇ ਆਏ।
ਅਰਜਨਟੀਨਾ ਦੀ ਜਿੱਤ ਲਈ ਪਾਲੀਵੁੱਡ ਵਿੱਚ ਖੁਸ਼ੀ, ਗੁਰਦਾਸ ਮਾਨ ਸਮੇਤ ਇਹਨਾਂ ਹਸਤੀਆਂ ਨੇ ਜਿਤਾਈ ਖੁਸ਼ੀ ਸਰਗੁਣ ਮਹਿਤਾ, ਅੰਮ੍ਰਿਤ ਮਾਨ, ਪ੍ਰਭ ਗਿੱਲ, ਗਿੱਪੀ ਗਰੇਵਾਲ, ਹਿਮਾਂਸ਼ੀ ਖੁਰਾਣਾ, ਜਗਦੀਪ ਸਿੱਧੂ, ਰਣਜੀਤ ਬਾਵਾ, ਗਗਨ ਖੋਖਰੀ, ਗੁਰਦਾਸ ਮਾਨ, ਗੁਰੂ ਰੰਧਾਵਾ ਸਮੇਤ ਹੋਰ ਬਹੁਤ ਸਾਰੀਆਂ ਹਸਤੀਆਂ ਨੇ ਜਿੱਤ ਦਾ ਜਸ਼ਨ ਮਨਾਇਆ।
ਕਤਰ ਦੇ ਲੁਸੈਲ ਸਟੇਡੀਅਮ 'ਚ 18 ਦਸੰਬਰ ਦੀ ਰਾਤ ਨੂੰ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਖੇਡਿਆ ਗਿਆ। ਫੀਫਾ ਵਿਸ਼ਵ ਕੱਪ 2022 ਦਾ ਮਹਾਨ ਮੈਚ ਜੇਕਰ ਤੁਸੀਂ ਨਹੀਂ ਦੇਖਿਆ ਤਾਂ ਤੁਸੀਂ ਕੁਝ ਨਹੀਂ ਦੇਖਿਆ।
ਅਰਜਨਟੀਨਾ ਅਤੇ ਫਰਾਂਸ ਦੀ ਟੀਮ ਪਹਿਲੇ 125 ਮਿੰਟਾਂ ਵਿੱਚ ਰੋਮਾਂਚਕ ਮੁਕਾਬਲੇ ਵਿੱਚ 3-3 ਨਾਲ ਬਰਾਬਰੀ ’ਤੇ ਰਹੀ। ਇਸ ਦੇ ਨਾਲ ਹੀ ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ਵਿੱਚ ਫਰਾਂਸ ਨੂੰ 4-2 ਨਾਲ ਹਰਾ ਕੇ ਟਰਾਫੀ ਜਿੱਤੀ।
ਅਰਜਨਟੀਨਾ ਦੀ ਜਿੱਤ ਲਈ ਪਾਲੀਵੁੱਡ ਵਿੱਚ ਖੁਸ਼ੀ, ਗੁਰਦਾਸ ਮਾਨ ਸਮੇਤ ਇਹਨਾਂ ਹਸਤੀਆਂ ਨੇ ਜਿਤਾਈ ਖੁਸ਼ੀ
ਅਰਜਨਟੀਨਾ ਦੀ ਜਿੱਤ ਦਾ ਭਾਰਤ ਵਿੱਚ ਧੂਮਧਾਮ ਨਾਲ ਜਸ਼ਨ ਮਨਾਇਆ ਜਾ ਰਿਹਾ ਹੈ, ਇੱਥੋਂ ਤੱਕ ਕਿ ਕਈ ਭਾਰਤੀ ਅਤੇ ਪਾਲੀਵੁੱਡ ਸਿਤਾਰਿਆਂ ਨੇ ਲੁਸੈਲ ਸਟੇਡੀਅਮ ਵਿੱਚ ਮੈਚ ਦਾ ਅਸਲ ਰੋਮਾਂਚ ਦੇਖਿਆ। ਪਾਲੀਵੁੱਡ ਸੈਲੇਬਸ ਸ਼ੁਰੂ ਤੋਂ ਹੀ ਫੁੱਟਬਾਲ ਮੈਚਾਂ ਦਾ ਕ੍ਰੇਜ਼ ਦਿਖਾ ਰਹੇ ਹਨ।
ਇਹ ਵੀ ਪੜ੍ਹੋ:ਨੈਸ਼ਨਲ ਏਜੰਸੀਆਂ ਦੀ ਰਡਾਰ ਉੱਤੇ ਪੰਜਾਬ ਗਾਇਕ ਕੰਵਰ ਗਰੇਵਾਲ ਤੇ ਰਣਜੀਤ ਬਾਵਾ !