ਪੰਜਾਬ

punjab

ETV Bharat / entertainment

Neeru Bajwa: ਨੀਰੂ ਬਾਜਵਾ ਨੇ ਕੀਤਾ ਨਵੀਂ ਫਿਲਮ ਦਾ ਐਲਾਨ, ਫਰਵਰੀ 2024 'ਚ ਹੋਵੇਗੀ ਰਿਲੀਜ਼ - ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ

ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਨੇ ਇੱਕ ਬਿਨ੍ਹਾਂ ਸਿਰਲੇਖ ਵਾਲੀ ਫਿਲਮ ਦਾ ਐਲਾਨ ਕੀਤਾ ਹੈ, ਇਸ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਹੋ ਗਿਆ ਹੈ।

Neeru Bajwa
Neeru Bajwa

By

Published : May 23, 2023, 11:27 AM IST

ਚੰਡੀਗੜ੍ਹ:ਪੰਜਾਬੀ ਮੰਨੋਰੰਜਨ ਜਗਤ ਨੂੰ ਬੈਕ-ਟੂ-ਬੈਕ ਦੋ ਸਫ਼ਲ ਫਿਲਮਾਂ ਦੇਣ ਵਾਲੀ ਪਾਲੀਵੁੱਡ ਦੀ ਰਾਣੀ ਨੀਰੂ ਬਾਜਵਾ ਇੰਨੀਂ ਦਿਨੀਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ। ਹੁਣ ਅਦਾਕਾਰਾ ਨੇ ਇੱਕ ਹੋਰ ਨਵੀਂ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ।

ਜੀ ਹਾਂ...ਦਰਸ਼ਕਾਂ ਨੂੰ 2024 ਤੋਂ ਪਹਿਲਾਂ ਹੀ ਇੱਕ ਸ਼ਾਨਦਾਰ ਸਮੱਗਰੀ ਪ੍ਰਾਪਤ ਹੋ ਚੁੱਕੀ ਹੈ ਅਤੇ ਇਸ ਵੇਲੇ ਇਹ ਜਾਪਦਾ ਹੈ ਕਿ ਫਿਲਮ ਨਿਰਮਾਤਾ 2024 ਵਿੱਚ ਧਮਾਕਾ ਕਰਨ ਲਈ ਤਿਆਰ ਹਨ। 2024 ਵਿੱਚ ਰਿਲੀਜ਼ ਹੋਣ ਵਾਲੀਆਂ ਕੁਝ ਫਿਲਮਾਂ ਦੀ ਪਹਿਲਾਂ ਹੀ ਪੁਸ਼ਟੀ ਹੋ ਚੁੱਕੀ ਹੈ ਅਤੇ ਹੁਣ ਇੱਕ ਨਵੀਂ ਫਿਲਮ ਉਨ੍ਹਾਂ ਵਿੱਚ ਸ਼ਾਮਲ ਹੋ ਗਈ ਹੈ।

ਪੰਜਾਬੀ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਜਾ ਕੇ ਇੱਕ ਨਵੇਂ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਇਸ ਦਾ ਟਾਈਟਲ ਬਾਹਰ ਨਹੀਂ ਆਇਆ ਹੈ ਪਰ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਗਿਆ ਹੈ। ਆਉਣ ਵਾਲੀ ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ ਅਤੇ ਯੂ ਐਂਡ ਆਈ ਫਿਲਮਜ਼ ਦੇ ਬੈਨਰ ਹੇਠ 2 ਫਰਵਰੀ 2024 ਨੂੰ ਰਿਲੀਜ਼ ਹੋਵੇਗੀ।

  1. Parineeti Chopra Raghav Chadha: ਮੰਗਣੀ ਵਾਲੇ ਦਿਨ ਰੋ ਪਈ ਸੀ ਪਰਿਣੀਤੀ ਚੋਪੜਾ, ਮੰਗੇਤਰ ਰਾਘਵ ਚੱਢਾ ਨਾਲ ਸਾਹਮਣੇ ਆਈਆਂ ਹਰ ਪਲ ਦੀਆਂ ਤਸਵੀਰਾਂ
  2. Cannes 2023: ਰੈੱਡ ਕਾਰਪੇਟ 'ਤੇ ਆਪਣੀ ਬੋਲਡਨੈੱਸ ਨਾਲ ਤਬਾਹੀ ਮਚਾਉਂਦੀ ਨਜ਼ਰ ਆਏਗੀ ਮੌਨੀ ਰਾਏ, ਜਲਦ ਹੀ ਕਾਨਸ 'ਚ ਕਰੇਗੀ ਡੈਬਿਊ
  3. Web Series Outlaw: ਗਿੱਪੀ ਗਰੇਵਾਲ ਦੀ ਵੈੱਬਸੀਰੀਜ਼ 'ਆਊਟਲਾਅ' ਦੀ ਰਿਲੀਜ਼ ਮਿਤੀ ਦਾ ਐਲਾਨ, ਇਸ ਜੁਲਾਈ ਹੋਵੇਗੀ ਰਿਲੀਜ਼

ਅਸੀਂ ਇਹ ਮੰਨ ਸਕਦੇ ਹਾਂ ਕਿ ਇਹ ਇੱਕ ਰੁਮਾਂਟਿਕ ਫਿਲਮ ਹੈ ਕਿਉਂਕਿ ਇਹ ਪਿਆਰ ਅਤੇ ਜਨੂੰਨ ਦੇ ਮਹੀਨੇ ਵਿੱਚ ਰਿਲੀਜ਼ ਹੋਵੇਗੀ, ਪਰ ਜਦੋਂ ਤੱਕ ਹੋਰ ਜਾਣਕਾਰੀ ਦਾ ਖੁਲਾਸਾ ਨਹੀਂ ਕੀਤਾ ਜਾਂਦਾ ਹੈ, ਅਸੀਂ ਯਕੀਨੀ ਤੌਰ 'ਤੇ ਨਹੀਂ ਕਹਿ ਸਕਦੇ। ਜਗਦੀਪ ਵੜਿੰਗ ਆਉਣ ਵਾਲੀ ਪ੍ਰੋਡਕਸ਼ਨ ਲਈ ਸਕ੍ਰਿਪਟ ਲਿਖਣਗੇ, ਜਿਸ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰਨਗੇ।

ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ ਅਤੇ ਫਿਲਮ ਬਾਰੇ ਹੋਰ ਜਾਣਨ ਲਈ ਉਤਸੁਕ ਹਨ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੂਹੇ ਬਾਰੀਆਂ ਦਾ ਟਾਈਟਲ ਬਦਲਿਆ ਜਾ ਸਕਦਾ ਹੈ। ਹੁਣ ਪ੍ਰਸ਼ੰਸਕ ਇਸ ਉਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ ' Wowww...ਤੁਹਾਡੇ ਆਉਣ ਵਾਲੇ ਸਾਰੇ ਪ੍ਰੋਜੈਕਟਾਂ ਲਈ ਮੈਂ ਬਹੁਤ ਉਤਸ਼ਾਹਿਤ ਹਾਂ।' ਕੁੱਝ ਨੇ ਫਿਲਮ ਦੇ ਸਿਰਲੇਖ ਬਾਰੇ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ। ਇੱਕ ਨੇ ਕਿਹਾ ਕਿ 'ਕਲੀ ਜੋਟਾ 2 ਲੱਗ ਰਹੀ ਹੈ।'

ਹੁਣ ਇਥੇ ਜੇਕਰ ਨੀਰੂ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇੰਨੀਂ ਦਿਨੀਂ ਕਈ ਫਿਲਮਾਂ ਨੂੰ ਲੈ ਚਰਚਾ ਵਿੱਚ ਹੈ, ਸਭ ਤੋਂ ਪਹਿਲਾਂ ਬਾਜਵਾ ਕੋਲ 'ਚੱਲ ਜਿੰਦੀਏ 2', ਫਿਰ 'ਬੂਹੇ ਬਾਰੀਆਂ' ਹੈ। ਨੀਰੂ ਬਾਜਵਾ ਨੂੰ ਹਾਲ ਹੀ ਵਿੱਚ ਦੋ ਫਿਲਮਾਂ ਵਿੱਚ ਦੇਖਿਆ ਗਿਆ ਸੀ, 'ਕਲੀ ਜੋਟਾ' ਅਤੇ 'ਚੱਲ ਜਿੰਦੀਏ'। ਦੋਵਾਂ ਹੀ ਫਿਲਮਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਫਿਲਮਾਂ ਨੇ ਆਲੋਚਕਾਂ ਅਤੇ ਦਰਸ਼ਕਾਂ ਦੋਨਾਂ ਨੂੰ ਖੁਸ਼ ਕੀਤਾ ਸੀ।

ABOUT THE AUTHOR

...view details