ਹੈਦਰਾਬਾਦ: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀਆਂ ਦੋ ਫਿਲਮਾਂ ਡੰਕੀ ਅਤੇ ਪਠਾਨ ਨੂੰ ਲੈ ਕੇ ਚਰਚਾ 'ਚ ਹਨ। ਚਾਰ ਸਾਲ ਬਾਅਦ ਸ਼ਾਹਰੁਖ ਖਾਨ ਮੈਦਾਨ 'ਚ ਉਤਰੇ ਹਨ। ਸਾਲ 2018 'ਚ ਆਈ ਫਿਲਮ 'ਜ਼ੀਰੋ' ਤੋਂ ਬਾਅਦ ਉਹ ਕਿਸੇ ਫਿਲਮ 'ਚ ਨਜ਼ਰ ਨਹੀਂ ਆਏ। ਹੁਣ ਸ਼ਾਹਰੁਖ ਖਾਨ ਇਕ ਵਾਰ ਫਿਰ ਫਿਲਮ ਇੰਡਸਟਰੀ 'ਚ ਸਰਗਰਮ ਹੋ ਗਏ ਹਨ। ਹਾਲ ਹੀ 'ਚ ਸ਼ਾਹਰੁਖ ਖਾਨ ਨੂੰ ਲੈ ਕੇ ਫਿਲਮ 'ਡੰਕੀ' ਦਾ ਐਲਾਨ ਕੀਤਾ ਗਿਆ ਸੀ। ਇਸ ਫਿਲਮ ਨੂੰ ਰਾਜਕੁਮਾਰ ਹਿਰਾਨੀ ਡਾਇਰੈਕਟ ਕਰ ਰਹੇ ਹਨ। ਹੁਣ ਫਿਲਮ ਦੇ ਸੈੱਟ ਤੋਂ ਇੱਕ ਤਸਵੀਰ ਲੀਕ ਹੋਈ ਹੈ।
ਲੀਕ ਹੋਈ ਤਸਵੀਰ ਵਿੱਚ ਕੀ ਹੈ?:ਫਿਲਮ 'ਡੰਕੀ' ਦੇ ਸੈੱਟ ਤੋਂ ਵਾਇਰਲ ਹੋਈ ਤਸਵੀਰ ਇਕ ਗਰੁੱਪ ਫੋਟੋ ਹੈ, ਜਿਸ 'ਚ ਫਿਲਮ ਦੇ ਮੁੱਖ ਅਦਾਕਾਰ ਸ਼ਾਹਰੁਖ ਖਾਨ ਅਤੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਵੀ ਨਜ਼ਰ ਆ ਰਹੇ ਹਨ। ਇਸ ਗਰੁੱਪ ਫੋਟੋ 'ਚ ਸ਼ਾਹਰੁਖ ਖਾਨ ਕੂਲ ਲੁੱਕ 'ਚ ਵਿਚਕਾਰ ਖੜ੍ਹੇ ਹਨ। ਉਸ ਨੇ ਐਨਕਾਂ ਪਾਈਆਂ ਹੋਈਆਂ ਹਨ। ਇਸ ਦੇ ਨਾਲ ਹੀ ਰਾਜਕੁਮਾਰ ਹਿਰਾਨੀ ਸੱਜੇ ਪਾਸੇ ਸਟਰਿੱਪ ਵਾਲੀ ਕਮੀਜ਼ ਵਿੱਚ ਖੜ੍ਹੇ ਨਜ਼ਰ ਆ ਰਹੇ ਹਨ।