ਨਵੀਂ ਦਿੱਲੀ: ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ 'ਜੈਸ਼ਭਾਈ ਜੋਰਦਾਰ' ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਪਰ ਹੁਣ ਇਹ ਟ੍ਰੇਲਰ ਵਿਵਾਦਾਂ ਵਿੱਚ ਆ ਗਿਆ ਹੈ। ਕਾਰਨ ਹੈ ਟ੍ਰੇਲਰ 'ਚ ਇਕ ਸੀਨ, ਜਿਸ 'ਚ ਡਿਲੀਵਰੀ ਤੋਂ ਪਹਿਲਾਂ ਅਲਟਰਾਸਾਊਂਡ ਤਕਨੀਕ ਰਾਹੀਂ ਬੱਚੇ ਦੇ ਲਿੰਗ ਦਾ ਪਤਾ ਲਗਾਇਆ ਜਾਂਦਾ ਹੈ।
ਇਸ ਸੀਨ ਦੇ ਖਿਲਾਫ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਨਹਿਤ ਪਟੀਸ਼ਨ ਨੂੰ ਕਾਰਜਕਾਰੀ ਚੀਫ਼ ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਨਵੀਨ ਚਾਵਲਾ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਅੱਗੇ ਪੇਸ਼ ਕੀਤਾ ਗਿਆ।
ਹਾਲਾਂਕਿ ਫਿਲਮ ਸੇਵ ਗਰਲ ਚਾਈਲਡ ਦੇ ਨਾਅਰੇ ਨੂੰ ਪ੍ਰਮੋਟ ਕਰਨ ਲਈ ਹੈ ਅਤੇ ਇਹ ਕੰਨਿਆ ਭਰੂਣ ਹੱਤਿਆ ਦੇ ਖਿਲਾਫ ਹੈ। ਪਟੀਸ਼ਨਕਰਤਾ ਦੇ ਅਨੁਸਾਰ, ਫਿਲਮ ਦੇ ਟ੍ਰੇਲਰ ਵਿੱਚ ਅਲਟਰਾਸਾਊਂਡ ਤਕਨੀਕ ਦੀ ਗਲਤ ਵਰਤੋਂ ਦਾ ਇਸ਼ਤਿਹਾਰ ਦਿੱਤਾ ਗਿਆ ਹੈ।