ਹੈਦਰਾਬਾਦ: ਇੰਤਜ਼ਾਰ ਆਖਿਰਕਾਰ ਖ਼ਤਮ ਹੋ ਗਿਆ ਹੈ, ਕਿਉਂਕਿ ਰੁਮਾਂਸ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ ਡੰਕੀ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ ਨੂੰ ਰਿਲੀਜ਼ ਦੇ ਪਹਿਲੇ 10 ਮਿੰਟਾਂ ਵਿੱਚ ਯੂਟਿਊਬ 'ਤੇ 64,000 ਵਾਰ ਦੇਖਿਆ ਗਿਆ।
ਟੀਜ਼ਰ ਨੂੰ ਪ੍ਰਸ਼ੰਸਕਾਂ ਤੋਂ ਬਹੁਤ ਸਾਰਾ ਨਿੱਘਾ ਪਿਆਰ ਮਿਲਣਾ ਸ਼ੁਰੂ ਹੋ ਗਿਆ ਹੈ, ਕਿਉਂਕਿ ਅੱਜ ਦੇ ਦਿਨ ਸ਼ਾਹਰੁਖ ਖਾਨ ਦਾ ਜਨਮਦਿਨ ਵੀ ਹੈ। ਸਾਰੀਆਂ ਸ਼ੁਰੂਆਤੀ ਪ੍ਰਤੀਕ੍ਰਿਆਵਾਂ ਦੇ ਵਿਚਕਾਰ ਇੱਕ ਉਪਭੋਗਤਾ ਨੇ X 'ਤੇ ਲਿਖਿਆ, "ਇਹ ਹੈ ਸਾਲ ਦੀ ਸਭ ਤੋਂ ਵੱਡੀ ਫਿਲਮ ਅਤੇ ਸਭ ਤੋਂ ਵੱਡੀ ਅਦਾਕਾਰ-ਨਿਰਦੇਸ਼ਕ ਜੋੜੀ ਦਾ ਟੀਜ਼ਰ। #HappyBirthdaySRK 'ਤੇ @iamsrk ਫੈਨ ਲਈ ਇੱਕ ਉਪਹਾਰ ਹੈ।"
ਇੱਕ ਹੋਰ ਯੂਜ਼ਰ ਨੇ ਲਿਖਿਆ, "#Dunki Teaser ਬਹੁਤ ਮਜ਼ੇਦਾਰ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਵੱਡਾ ਸੁਪਨਾ ਸਾਕਾਰ ਹੋ ਗਿਆ ਹੋਵੇ- SRK x ਰਾਜਕੁਮਾਰ ਹਿਰਾਨੀ। ਸਮਾਜਿਕ ਸੰਦੇਸ਼ ਹੈ, ਕਾਮੇਡੀ ਹੈ, ਵਿਸ਼ਾ ਵੀ ਅੱਛਾ ਹੈ, ਕਾਸਟਿੰਗ ਵੀ ਘੈਂਟ ਹੈ ਅਤੇ ਉਹ ਆਖਰੀ ਡਾਕਟਰ ਵਾਲਾ ਸੀਨ।"
ਇੱਕ ਹੋਰ ਯੂਜ਼ਰ ਨੇ ਅਜਿਹੇ ਸ਼ਾਨਦਾਰ ਟੀਜ਼ਰ ਲਈ ਸ਼ਾਹਰੁਖ ਦਾ ਧੰਨਵਾਦ ਕੀਤਾ। ਪੋਸਟ ਵਿੱਚ ਲਿਖਿਆ ਹੈ, "ਤੁਸੀਂ ਸਾਨੂੰ ਸਾਰਿਆਂ ਨੂੰ ਇਸ ਦੇ ਨਾਲ ਜਨਮਦਿਨ ਦਾ ਕਿੰਨਾ ਸੁੰਦਰ ਟ੍ਰੀਟ ਦਿੱਤਾ ਹੈ...ਤੁਹਾਡਾ ਧੰਨਵਾਦ ਅਤੇ ਜਨਮਦਿਨ ਮੁਬਾਰਕ। ਮਾਸਟਰਪੀਸ।" ਪੋਸਟ ਵਿੱਚ ਲਿਖਿਆ ਗਿਆ ਹੈ।
ਉਲੇਖਯੋਗ ਹੈ ਕਿ ਡੰਕੀ ਵਿੱਚ ਇੱਕ ਵੱਖਰੀ ਕਹਾਣੀ ਦੇਖਣ ਨੂੰ ਮਿਲੇਗੀ, ਜੋ ਸਾਰਿਆਂ ਨੂੰ ਇਕਜੁੱਟ ਕਰਦੀ ਹੈ। ਪਹਿਲੇ ਟੀਜ਼ਰ ਵਿੱਚ ਤੁਹਾਨੂੰ ਸ਼ਾਹਰੁਖ ਖਾਨ, ਬੋਮਨ ਇਰਾਨੀ, ਤਾਪਸੀ ਪੰਨੂ, ਵਿੱਕੀ ਕੌਸ਼ਲ, ਵਿਕਰਮ ਕੋਚਰ, ਅਨਿਲ ਗਰੋਵਰ ਵਰਗੇ ਸ਼ਾਨਦਾਰ ਰੰਗੀਨ ਕਿਰਦਾਰ ਦੇਖਣ ਨੂੰ ਮਿਲਣਗੇ। ਡੰਕੀ 22 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।