ਪੰਜਾਬ

punjab

ETV Bharat / entertainment

Shah Rukh Khan Dunki: ਪੰਜਾਬ 'ਚ 'ਡੰਕੀ' ਦਾ ਕ੍ਰੇਜ਼, ਫਿਲਮ ਦੇਖਣ ਲਈ ਟਰੈਕਟਰਾਂ 'ਤੇ ਸਿਨੇਮਾਘਰਾਂ 'ਚ ਪਹੁੰਚੇ ਲੋਕ, ਦੇਖੋ ਵੀਡੀਓ

Dunki Craze In Punjab: ਸ਼ਾਹਰੁਖ ਖਾਨ ਦੀ ਫਿਲਮ ਡੰਕੀ ਦਾ ਪੰਜਾਬ ਦੇ ਲੋਕਾਂ ਵਿੱਚ ਵੱਖਰਾ ਹੀ ਕ੍ਰੇਜ਼ ਹੈ, ਲੋਕ ਆਪਣੇ ਪਰਿਵਾਰਾਂ ਨਾਲ ਟਰੈਕਟਰਾਂ ਉਤੇ ਸਿਨੇਮਾਘਰਾਂ ਵਿੱਚ ਜਾ ਰਹੇ ਹਨ।

Shah Rukh Khan Dunki
Shah Rukh Khan Dunki

By ETV Bharat Entertainment Team

Published : Dec 26, 2023, 10:46 AM IST

ਹੈਦਰਾਬਾਦ: ਰਾਜਕੁਮਾਰ ਹਿਰਾਨੀ ਦੀ ਡੰਕੀ ਅਸਲ ਵਿੱਚ ਦੁਨੀਆ ਭਰ ਵਿੱਚ ਇੱਕ ਵੱਡੇ ਜਸ਼ਨ ਵਜੋਂ ਉਭਰੀ ਹੈ। ਫਿਲਮ ਨੂੰ ਦੁਨੀਆ ਭਰ ਦੇ ਦਰਸ਼ਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ। ਪਰ ਫਿਲਮ ਦਾ ਕ੍ਰੇਜ਼ ਪੰਜਾਬ ਵਿੱਚ ਕੁਝ ਹੱਦ ਤੱਕ ਵੱਖਰਾ ਹੈ ਕਿਉਂਕਿ ਡੰਕੀ ਨੂੰ ਦੇਖਣ ਲਈ ਲੋਕ ਢੋਲ ਵਜਾ ਕੇ ਸਿਨੇਮਾਘਰਾਂ ਵਿੱਚ ਪਹੁੰਚ ਰਹੇ ਹਨ। ਇਸ ਕ੍ਰੇਜ਼ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਫਿਲਮ ਪੰਜਾਬ ਦੇ ਸੱਭਿਆਚਾਰ ਨੂੰ ਦਿਖਾਉਂਦੀ ਹੈ ਅਤੇ ਪੰਜਾਬ ਵਿੱਚ ਚੱਲ ਰਹੇ ਕਰੰਟ ਮੁੱਦੇ ਨੂੰ ਵੀ ਉਜਾਗਰ ਕਰਦੀ ਹੈ।

ਜੀ ਹਾਂ, ਤੁਸੀਂ ਸਹੀ ਪੜਿਆ ਹੈ...ਡੰਕੀ ਨੂੰ ਦੇਖਣ ਲਈ ਟਰੈਕਟਰਾਂ ਉਤੇ ਸਿਨੇਮਾਘਰਾਂ ਵਿੱਚ ਜਾਣ ਵਾਲੇ ਪੰਜਾਬੀ ਪਰਿਵਾਰਾਂ ਦੇ ਦ੍ਰਿਸ਼ ਬਹੁਤ ਹੀ ਮਿੱਠੇ ਹਨ। ਇਹ ਫਿਲਮ ਪੰਜਾਬੀ ਪਰਿਵਾਰਾਂ ਲਈ ਛੁੱਟੀਆਂ ਦੇ ਇਸ ਮੌਸਮ ਵਿੱਚ ਇੱਕ ਵੱਡੀ ਟ੍ਰੀਟ ਹੈ। ਇਹ ਫਿਲਮ ਅਸਲ ਵਿੱਚ ਸਾਲ ਦੀ ਇੱਕ ਚੰਗੀ ਫਿਲਮ ਦੇ ਰੂਪ ਵਿੱਚ ਉਭਰੀ ਹੈ। ਡੰਕੀ ਦਾ ਸਾਰੇ ਇਕੱਠੇ ਹੋ ਕੇ ਆਨੰਦ ਲੈ ਰਹੇ ਹਨ।

ਉਲੇਖਯੋਗ ਹੈ ਕਿ ਡੰਕੀ ਨੇ ਪਹਿਲੇ ਦਿਨ 29 ਕਰੋੜ ਦਾ ਕਲੈਕਸ਼ਨ ਕੀਤਾ ਸੀ ਜੋ ਕਿ ਮੱਧ ਹਫਤੇ ਦੀ ਰਿਲੀਜ਼ ਅਤੇ ਡਰਾਮਾ ਸ਼ੈਲੀ ਨੂੰ ਦੇਖਦੇ ਹੋਏ ਚੰਗਾ ਸੀ। ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਆਲੋਚਨਾਵਾਂ ਦੇ ਬਾਵਜੂਦ ਫਿਲਮ ਅੱਜ ਪੰਜਵੇਂ ਦਿਨ ਵਿੱਚ ਚੱਲ ਰਹੀ ਹੈ। ਡੰਕੀ ਨੂੰ ਪਰਿਵਾਰਕ ਦਰਸ਼ਕਾਂ ਨੇ ਖਾਸ ਤੌਰ 'ਤੇ ਸ਼ਹਿਰਾਂ ਵਿੱਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਰਿਪੋਰਟ ਮੁਤਾਬਕ ਡੰਕੀ ਨੇ ਪਹਿਲੇ ਦਿਨ 29.2 ਕਰੋੜ, ਦੂਜੇ ਦਿਨ 20.12 ਕਰੋੜ, ਤੀਜੇ ਦਿਨ 25.61 ਕਰੋੜ ਅਤੇ ਚੌਥੇ ਦਿਨ 30.7 ਕਰੋੜ ਦੀ ਕਮਾਈ ਕੀਤੀ ਹੈ। ਆਪਣੇ ਪੰਜਵੇਂ ਦਿਨ ਡੰਕੀ ਨੇ ਘਰੇਲੂ ਸਰਕਟ ਵਿੱਚ 22.50 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ, ਹੁਣ ਇਸ ਦੀ ਕੁੱਲ ਕਮਾਈ 128.13 ਕਰੋੜ ਰੁਪਏ ਹੋ ਗਈ ਹੈ।

ਤੁਹਾਨੂੰ ਦੱਸ ਦਈਏ ਕਿ ਡੰਕੀ ਵਿੱਚ ਸ਼ਾਹਰੁਖ ਖਾਨ ਦੇ ਨਾਲ ਬੇਮਿਸਾਲ ਪ੍ਰਤਿਭਾਸ਼ਾਲੀ ਅਦਾਕਾਰ ਬੋਮਨ ਇਰਾਨੀ, ਤਾਪਸੀ ਪੰਨੂ, ਵਿੱਕੀ ਕੌਸ਼ਲ, ਵਿਕਰਮ ਕੋਚਰ ਅਤੇ ਅਨਿਲ ਗਰੋਵਰ ਵਰਗੇ ਰੰਗੀਨ ਕਲਾਕਾਰ ਹਨ। ਫਿਲਮ ਨੂੰ JIO ਸਟੂਡੀਓਜ਼, ਰੈੱਡ ਚਿਲੀਜ਼ ਐਂਟਰਟੇਨਮੈਂਟ ਅਤੇ ਰਾਜਕੁਮਾਰ ਹਿਰਾਨੀ ਫਿਲਮਜ਼ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਨੂੰ ਅਭਿਜਾਤ ਜੋਸ਼ੀ, ਰਾਜਕੁਮਾਰ ਹਿਰਾਨੀ ਅਤੇ ਕਨਿਕਾ ਢਿੱਲੋਂ ਦੁਆਰਾ ਲਿਖਿਆ ਗਿਆ।

ABOUT THE AUTHOR

...view details