ਮੁੰਬਈ (ਬਿਊਰੋ)—ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦੀ ਕਮਾਈ ਦਾ ਤੂਫਾਨ ਬਾਕਸ ਆਫਿਸ 'ਤੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਫਿਲਮ ਨੇ 16 ਦਿਨਾਂ 'ਚ ਦੁਨੀਆ ਭਰ 'ਚ 888 ਕਰੋੜ ਰੁਪਏ ਦੀ ਕਲੈਕਸ਼ਨ ਕਰ ਲਈ ਹੈ ਅਤੇ ਹੁਣ ਫਿਲਮ ਦਾ 17ਵੇਂ ਦਿਨ ਦਾ ਕਲੈਕਸ਼ਨ ਸਾਹਮਣੇ ਆ ਗਿਆ ਹੈ। ਫਿਲਮ ਨੇ 17ਵੇਂ ਦਿਨ ਵੀ ਕਰੋੜਾਂ ਦੀ ਕਮਾਈ ਕਰ ਲਈ ਹੈ। ਇਹ ਫਿਲਮ ਪਹਿਲਾਂ ਦੋਹਰੇ ਅੰਕਾਂ ਵਿੱਚ ਕਮਾਈ ਕਰ ਰਹੀ ਸੀ ਅਤੇ ਹੁਣ ਇਹ ਸਿੰਗਲ ਡਿਜਿਟ ਵਿੱਚ ਪੈਸਾ ਇਕੱਠਾ ਕਰ ਰਹੀ ਹੈ, ਪਰ ਇਹ ਕਰੋੜਾਂ ਵਿੱਚ ਹੀ ਕਮਾਈ ਕਰ ਰਹੀ ਹੈ, ਜੋ ਸ਼ਾਹਰੁਖ ਲਈ ਇੱਕ ਵੱਡੀ ਸਫਲਤਾ ਹੈ। ਫਿਲਮ ਪਠਾਨ 25 ਜਨਵਰੀ ਨੂੰ ਰਿਲੀਜ਼ ਹੋਈ ਸੀ ਅਤੇ ਅਜੇ ਵੀ ਸਿਨੇਮਾਘਰਾਂ ਵਿੱਚ ਚੱਲ ਰਹੀ ਹੈ।
17ਵੇਂ ਦਿਨ ਦਾ ਕਲੈਕਸ਼ਨ :-ਪਠਾਨ 11 ਫਰਵਰੀ ਨੂੰ ਰਿਲੀਜ਼ ਹੋਣ ਤੋਂ ਬਾਅਦ 18ਵੇਂ ਦਿਨ ਚੱਲ ਰਿਹਾ ਹੈ। ਸ਼ੁਰੂਆਤੀ ਅੰਕੜਿਆਂ ਮੁਤਾਬਕ ਫਿਲਮ ਨੇ 17ਵੇਂ ਦਿਨ (ਸ਼ੁੱਕਰਵਾਰ) ਨੂੰ ਭਾਰਤੀ ਬਾਕਸ ਆਫਿਸ 'ਤੇ 5 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਦਾ ਅੰਕੜਾ ਵੀ ਆਉਣਾ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਨੇ 17 ਦਿਨਾਂ 'ਚ ਦੁਨੀਆ ਭਰ 'ਚ 900 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲਾਂਕਿ ਫਿਲਮ ਦੇ 17ਵੇਂ ਦਿਨ ਦੀ ਅਧਿਕਾਰਤ ਘੋਸ਼ਣਾ ਅਜੇ ਬਾਕੀ ਹੈ। ਇੱਥੇ ਦੱਸ ਦੇਈਏ ਕਿ ਦੁਨੀਆ ਭਰ ਦੇ ਬਾਕਸ ਆਫਿਸ 'ਤੇ 'ਪਠਾਨ' ਦੀ ਕਮਾਈ ਦਾ ਸਿਲਸਿਲਾ ਜਾਰੀ ਹੈ।