ਮੁੰਬਈ (ਬਿਊਰੋ): ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖਾਨ ਨੇ 'ਪਠਾਨ' ਨਾਲ ਸਾਰੇ ਵਿਰੋਧੀਆਂ ਅਤੇ ਬਾਲੀਵੁੱਡ ਬਾਇਕਾਟ ਗੈਂਗ ਦੇ ਮੂੰਹ ਇਸ ਤਰ੍ਹਾਂ ਬੰਨ੍ਹ ਦਿੱਤੇ ਹਨ ਕਿ ਹੁਣ ਉਹ ਇਸ ਨੂੰ ਖੋਲ੍ਹਣ ਤੋਂ ਪਹਿਲਾਂ 100 ਵਾਰ ਸੋਚਣਗੇ। ਇਹ ਅਸੀਂ ਨਹੀਂ ਸਗੋਂ ‘ਪਠਾਨ’ ਦੀ ਕਮਾਈ ਕਹਿ ਰਹੀ ਹੈ। ਫਿਲਮ 'ਪਠਾਨ' ਨੇ 12 ਦਿਨਾਂ 'ਚ 800 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਸ਼ਾਹਰੁਖ ਖਾਨ ਜਿਨ੍ਹਾਂ ਦਾ ਬਾਲੀਵੁੱਡ ਕਰੀਅਰ ਪਿਛਲੇ ਚਾਰ ਸਾਲਾਂ ਤੋਂ ਖਤਮ ਮੰਨਿਆ ਜਾ ਰਿਹਾ ਸੀ, ਨੇ ਆਖਰਕਾਰ 'ਪਠਾਨ ਜ਼ਿੰਦਾ ਹੈ' ਕਹਿ ਹੀ ਦਿੱਤਾ ਹੈ।
ਪਠਾਨ ਦਾ 12ਵਾਂ ਦਿਨ: 25 ਜਨਵਰੀ ਨੂੰ ਰਿਲੀਜ਼ ਹੋਈ ਫਿਲਮ 'ਪਠਾਨ' ਆਪਣੇ 13ਵੇਂ ਦਿਨ ਦੀ ਰਿਲੀਜ਼ 'ਤੇ ਚੱਲ ਰਹੀ ਹੈ। ਫਿਲਮ ਨੇ 12ਵੇਂ ਦਿਨ (ਐਤਵਾਰ-5 ਫਰਵਰੀ) ਯਾਨੀ ਦੂਜੇ ਵੀਕੈਂਡ 'ਤੇ ਰਿਕਾਰਡ ਤੋੜ ਕਮਾਈ ਕੀਤੀ ਹੈ। ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ 28 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਿਸ ਨਾਲ ਘਰੇਲੂ ਬਾਕਸ ਆਫਿਸ 'ਤੇ ਫਿਲਮ ਦੀ ਕੁਲ ਕੁਲੈਕਸ਼ਨ 400 ਕਰੋੜ ਰੁਪਏ ਹੋ ਗਈ ਹੈ।
ਪਠਾਨ ਦੀ ਦੁਨੀਆ ਭਰ 'ਚ ਕਮਾਈ: 'ਪਠਾਨ' ਦਾ ਦੁਨੀਆ ਭਰ 'ਚ ਜਾਦੂ ਅਜੇ ਵੀ ਬਰਕਰਾਰ ਹੈ। 5 ਦਿਨਾਂ 'ਚ 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ 'ਪਠਾਨ' ਹੁਣ 12 ਦਿਨਾਂ 'ਚ 800 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਫਿਲਮ ਨੇ ਦੁਨੀਆ ਭਰ 'ਚ 850 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ।
'ਦੰਗਲ' ਹਾਰ ਗਈ ਸੀ: ਤੁਹਾਨੂੰ ਦੱਸ ਦੇਈਏ ਕਿ ਭਾਰਤੀ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਆਮਿਰ ਖਾਨ ਸਟਾਰਰ ਫਿਲਮ 'ਦੰਗਲ' ਸੀ, ਜਿਸ ਨੇ ਘਰੇਲੂ ਬਾਕਸ ਆਫਿਸ 'ਤੇ 387 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ ਪਰ ਸ਼ਾਹਰੁਖ ਨੇ 'ਪਠਾਨ' ਨਾਲ ਇਹ ਰਿਕਾਰਡ ਤੋੜ ਦਿੱਤਾ ਹੈ। ਹਿੰਦੀ ਸਿਨੇਮਾ 'ਚ ਆਪਣੇ ਨਾਂ ਨਵਾਂ ਰਿਕਾਰਡ ਕਾਇਮ ਕੀਤਾ ਹੈ। ਤੁਹਾਨੂੰ ਦੱਸ ਦੇਈਏ ਫਿਲਮ 'ਪਠਾਨ' ਨੇ ਦੰਗਲ ਨੂੰ ਪਛਾੜਦੇ ਹੋਏ ਘਰੇਲੂ ਬਾਕਸ ਆਫਿਸ 'ਤੇ 430 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਤੁਹਾਨੂੰ ਦੱਸ ਦੇਈਏ ਕਿ 'ਪਠਾਨ' 12 ਦਿਨਾਂ ਬਾਅਦ ਵੀ ਬਾਕਸ ਆਫਿਸ 'ਤੇ ਜ਼ਿੰਦਾ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਫਿਲਮ ਦੀ ਕਮਾਈ ਕਿੱਥੇ ਰੁਕਦੀ ਹੈ।
ਇਹ ਵੀ ਪੜ੍ਹੋ: Nora Fatehi Birthday: ਕੁੱਝ ਪੈਸੇ ਲੈ ਕੇ ਕੈਨੇਡਾ ਤੋਂ ਭਾਰਤ ਆਈ ਸੀ ਨੌਰਾ ਫਤੇਹੀ, ਅੱਜ ਹੈ ਕਰੋੜਾਂ ਦੀ ਮਾਲਕ, ਇਥੇ ਜਾਣੋ ਪੂਰੀ ਕਹਾਣੀ