ਮੁੰਬਈ: ਸਾਲ 2023 ਖਤਮ ਹੋਣ ਦੀ ਦਹਿਲੀਜ਼ 'ਤੇ ਖੜ੍ਹਾ ਹੈ ਅਤੇ 2024 ਨਵੇਂ ਉਤਸ਼ਾਹ ਅਤੇ ਖੁਸ਼ੀਆਂ ਨਾਲ ਦਸਤਕ ਦੇਣ ਲਈ ਤਿਆਰ ਹੈ। ਕੁਝ ਹੀ ਦਿਨਾਂ 'ਚ ਹਰ ਕੋਈ ਨਵੇਂ ਸਾਲ ਦਾ ਸੁਆਗਤ ਕਰਨ ਲਈ ਤਿਆਰ ਹੈ...ਇਸ ਤੋਂ ਪਹਿਲਾਂ ਆਓ ਪਿਛਲੇ ਸਾਲ ਦੀਆਂ ਝਰੋਖੀਆਂ 'ਚ ਝਾਤ ਮਾਰੀਏ ਅਤੇ ਦੇਖੀਏ ਕਿ ਇਸ ਸਾਲ ਫਿਲਮ ਇੰਡਸਟਰੀ ਦੇ ਕਿਹੜੇ-ਕਿਹੜੇ ਸਿਤਾਰਿਆਂ ਨੇ ਆਪਣੇ ਘਰ 'ਚ ਸ਼ਹਿਨਾਈ ਵਜਾਈ ਹੈ। ਇਸ ਸਾਲ ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਨਾਲ-ਨਾਲ ਸਾਊਥ ਫਿਲਮ ਇੰਡਸਟਰੀ ਦੇ ਸਟਾਰ ਵਰੁਣ ਤੇਜ ਨੇ ਆਪਣੇ ਲਵ ਬਰਡ ਦਾ ਹੱਥ ਫੜਿਆ। ਉਥੇ ਹੀ ਰਣਦੀਪ ਹੁੱਡਾ ਲਿਨ ਲੈਸ਼ਰਾਮ ਨਾਲ ਸਾਦੇ ਅੰਦਾਜ਼ 'ਚ ਵਿਆਹ ਕਰਕੇ ਸੁਰਖੀਆਂ 'ਚ ਰਹੇ।
1. ਰਣਦੀਪ ਹੁੱਡਾ-ਲਿਨ ਲੈਸ਼ਰਾਮ: ਫਿਲਮ ਇੰਡਸਟਰੀ ਦੇ ਡੈਸ਼ਿੰਗ ਅਦਾਕਾਰ ਰਣਦੀਪ ਹੁੱਡਾ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਲਿਨ ਅਤੇ ਰਣਦੀਪ ਨੇ ਇਸ ਸਾਲ 29 ਨਵੰਬਰ ਨੂੰ ਇੰਫਾਲ ਮਨੀਪੁਰ ਵਿੱਚ ਇੱਕ ਰਿਵਾਇਤੀ ਸਮਾਰੋਹ ਵਿੱਚ ਇੱਕ ਦੂਜੇ ਦਾ ਹੱਥ ਹਮੇਸ਼ਾ ਲਈ ਫੜਿਆ। ਮਨੀਪੁਰੀ ਲਾੜੇ-ਲਾੜੀ ਦੇ ਕੱਪੜੇ ਪਹਿਨੇ ਅਦਾਕਾਰ ਦਾ ਵਿਆਹ ਸੁਰਖੀਆਂ ਵਿੱਚ ਸੀ।
2. ਮੁਕਤੀ ਮੋਹਨ-ਕੁਨਾਲ ਠਾਕੁਰ: ਅਦਾਕਾਰਾ-ਡਾਂਸਰ ਮੁਕਤੀ ਮੋਹਨ ਨੇ 'ਐਨੀਮਲ' ਅਦਾਕਾਰ ਕੁਨਾਲ ਠਾਕੁਰ ਨੂੰ ਹਮੇਸ਼ਾ ਲਈ ਆਪਣਾ ਸਾਥੀ ਚੁਣ ਲਿਆ ਹੈ। ਮੁਕਤੀ ਨੇ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਦੋਵੇਂ ਕਾਫੀ ਸ਼ਾਨਦਾਰ ਲੱਗ ਰਹੇ ਹਨ।
3. ਵਰੁਣ ਤੇਜ-ਲਾਵਣਿਆ ਤ੍ਰਿਪਾਠੀ: ਵਰੁਣ-ਲਾਵਣਿਆ ਦਾ ਵਿਆਹ 1 ਨਵੰਬਰ ਨੂੰ ਹੋਇਆ ਸੀ। ਦੋਵਾਂ ਦੇ ਹਾਈ ਪ੍ਰੋਫਾਈਲ ਵਿਆਹ 'ਚ ਸਾਊਥ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ ਅਤੇ ਸਿਤਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਸਨ। ਅੱਲੂ ਅਰਜੁਨ ਦੇ ਨਾਲ-ਨਾਲ ਚਿਰੰਜੀਵੀ, ਨਿਤਿਨ, ਪਵਨ ਕਲਿਆਣ, ਰਾਮਚਰਨ ਵਰਗੇ ਸਿਤਾਰੇ ਪਰਿਵਾਰ ਸਮੇਤ ਵਿਆਹ 'ਚ ਸ਼ਾਮਲ ਹੋਏ ਸਨ।
4. ਪਰਿਣੀਤੀ ਚੋਪੜਾ-ਰਾਘਵ ਚੱਢਾ:ਰਾਜਸਥਾਨ ਦੇ ਉਦੈਪੁਰ ਦੇ ਲੀਲਾ ਪੈਲੇਸ 'ਚ ਖੂਬਸੂਰਤ ਜੋੜੇ ਨੇ ਸ਼ਾਹੀ ਅੰਦਾਜ਼ 'ਚ ਵਿਆਹ ਕਰਵਾਇਆ ਸੀ, 24 ਸਤੰਬਰ ਨੂੰ ਹੋਏ ਇਸ ਸ਼ਾਨਦਾਰ ਵਿਆਹ ਵਿੱਚ ਕਈ ਸਿਤਾਰੇ ਨਜ਼ਰ ਆਏ ਸਨ। ਇਸ ਵਿਆਹ 'ਚ ਰਾਜਨੀਤੀ, ਖੇਡਾਂ ਦੇ ਨਾਲ-ਨਾਲ ਫਿਲਮ ਇੰਡਸਟਰੀ ਦੇ ਕਈ ਕਲਾਕਾਰ ਸ਼ਾਮਲ ਹੋਏ ਸਨ।
5. ਸ਼ਿਵਾਲਿਕਾ ਓਬਰਾਏ-ਅਭਿਸ਼ੇਕ ਪਾਠਕ:ਫਿਲਮ 'ਦ੍ਰਿਸ਼ਮ 2' ਦੇ ਨਿਰਦੇਸ਼ਕ ਅਭਿਸ਼ੇਕ ਪਾਠਕ ਨੇ 9 ਫਰਵਰੀ 2023 ਨੂੰ ਵਿਆਹ ਕਰਵਾਇਆ ਸੀ। ਜੋੜੇ ਦੇ ਵਿਆਹ ਦੀ ਪੋਸ਼ਾਕ ਮਸ਼ਹੂਰ ਬਾਲੀਵੁੱਡ ਡਿਜ਼ਾਈਨਰ ਮਨੀਸ਼ ਮਲਹੋਤਰਾ ਦੁਆਰਾ ਡਿਜ਼ਾਈਨ ਕੀਤੀ ਗਈ ਸੀ। ਗੋਆ 'ਚ ਹੋਏ ਵਿਆਹ 'ਚ ਦੋਵਾਂ ਦੇ ਖਾਸ ਦੋਸਤ ਅਤੇ ਪਰਿਵਾਰਕ ਮੈਂਬਰ ਮੌਜੂਦ ਸਨ।
6. ਸਿਧਾਰਥ ਮਲਹੋਤਰਾ-ਕਿਆਰਾ ਅਡਵਾਨੀ:ਫਿਲਮ ਇੰਡਸਟਰੀ ਦੇ ਸਟਾਰ ਜੋੜੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਵਿਆਹ ਇਸ ਸਾਲ ਦੇ ਸਭ ਤੋਂ ਵੱਧ ਉਡੀਕੇ ਗਏ ਸਟਾਰ ਸੈਲੇਬਸ ਦੇ ਵਿਆਹਾਂ ਵਿੱਚੋਂ ਇੱਕ ਸੀ। ਸ਼ੇਰਸ਼ਾਹ ਜੋੜੇ ਨੇ ਪਰਿਵਾਰ ਅਤੇ ਦੋਸਤਾਂ ਦੀ ਹਾਜ਼ਰੀ ਵਿੱਚ 7 ਫੇਰੇ ਲਏ ਅਤੇ ਇੱਕ ਦੂਜੇ ਨਾਲ ਸੱਤ ਉਮਰ ਲਈ ਰਿਸ਼ਤਾ ਕਾਇਮ ਕੀਤਾ। ਵਿਆਹ ਵਿੱਚ ਕਿਆਰਾ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ ਅਤੇ ਸਿਧਾਰਥ ਨੇ ਸਫੈਦ ਰੰਗ ਦੀ ਸ਼ੇਰਵਾਨੀ ਪਹਿਨੀ ਸੀ। ਸਿਧਾਰਥ ਅਤੇ ਕਿਆਰਾ ਦਾ ਵਿਆਹ ਰਾਜਸਥਾਨ ਦੇ ਸੁਨਹਿਰੀ ਸ਼ਹਿਰ ਜੈਸਲਮੇਰ ਵਿੱਚ 7 ਫਰਵਰੀ ਨੂੰ ਹੋਇਆ ਸੀ।
7. ਆਥੀਆ ਸ਼ੈਟੀ-ਕੇਐਲ ਰਾਹੁਲ: ਜਿਵੇਂ ਹੀ ਸਾਲ ਦੀ ਸ਼ੁਰੂਆਤ ਹੋਈ ਸੁਨੀਲ ਸ਼ੈੱਟੀ ਦੀ ਪਿਆਰੀ ਆਥੀਆ ਸ਼ੈਟੀ ਨੇ 23 ਜਨਵਰੀ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਭਾਰਤੀ ਕ੍ਰਿਕਟਰ ਕੇਐਲ ਰਾਹੁਲ ਨਾਲ ਵਿਆਹ ਕਰਕੇ ਵੱਡੀ ਖ਼ਬਰ ਦਿੱਤੀ। ਆਥੀਆ ਅਤੇ ਰਾਹੁਲ ਦੇ ਵਿਆਹ ਵਿੱਚ ਫਿਲਮ ਇੰਡਸਟਰੀ ਦੇ ਸਾਰੇ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਨਵੇਂ ਜੋੜੇ ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਆਥੀਆ-ਰਾਹੁਲ ਦਾ ਵਿਆਹ ਲੋਖੰਡਵਾਲਾ ਸਥਿਤ ਸੁਨੀਲ ਸ਼ੈੱਟੀ ਦੇ ਫਾਰਮ ਹਾਊਸ 'ਤੇ ਹੋਇਆ ਸੀ।
8. ਸਵਰਾ ਭਾਸਕਰ-ਫਹਾਦ ਅਹਿਮਦ:ਕਿਸੇ ਵੀ ਮੁੱਦੇ 'ਤੇ ਖੁੱਲ੍ਹ ਕੇ ਬੋਲਣ ਲਈ ਮਸ਼ਹੂਰ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਵੀ ਇਸ ਸਾਲ ਕੁਆਰੀ ਨਹੀਂ ਰਹੀ ਅਤੇ ਆਪਣਾ ਜੀਵਨ ਸਾਥੀ ਚੁਣ ਲਿਆ। ਅਦਾਕਾਰਾ ਨੇ ਸਮਾਜਵਾਦੀ ਨੇਤਾ ਫਹਾਦ ਅਹਿਮਦ ਨਾਲ ਗੁਪਤ ਵਿਆਹ ਕੀਤਾ ਸੀ। ਅਦਾਕਾਰਾ ਨੇ ਵਿਆਹ ਦੀ ਪੋਸਟ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਸੀ। ਹਾਲਾਂਕਿ ਸਵਰਾ ਵੀ ਵਿਆਹ ਨੂੰ ਲੈ ਕੇ ਟ੍ਰੋਲਸ ਦੇ ਨਿਸ਼ਾਨੇ 'ਤੇ ਆ ਗਈ ਸੀ। ਹੁਣ ਸਵਰਾ ਅਤੇ ਫਹਾਦ ਇਕ ਲੜਕੀ ਦੇ ਮਾਤਾ-ਪਿਤਾ ਬਣ ਚੁੱਕੇ ਹਨ।
9. ਸੋਨਾਲੀ ਸੇਗਲ-ਆਸ਼ੀਸ਼ ਸਜਨਾਨੀ: ਫਿਲਮ ਇੰਡਸਟਰੀ ਦੀ ਖੂਬਸੂਰਤ ਅਤੇ ਪਿਆਰ ਕਾ ਪੰਚਨਾਮਾ ਫੇਮ ਅਦਾਕਾਰਾ ਸੋਨਾਲੀ ਸੇਗਲ ਨੇ ਵੀ ਇਸ ਸਾਲ 7 ਜੂਨ ਨੂੰ ਆਪਣਾ ਘਰ ਵਸਾਇਆ। ਸੋਨਾਲੀ ਨੇ ਮੁੰਬਈ ਦੇ ਸਾਂਤਾ ਕਰੂਜ਼ ਸਥਿਤ ਗੁਰਦੁਆਰੇ 'ਚ ਕਾਰੋਬਾਰੀ ਆਸ਼ੀਸ਼ ਸਜਨਾਨੀ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ ਅਤੇ ਜ਼ਿੰਦਗੀ ਭਰ ਇਕੱਠੇ ਰਹਿਣ ਦਾ ਵਾਅਦਾ ਕੀਤਾ।
10. ਮਸਾਬਾ ਗੁਪਤਾ-ਸਤਿਆਦੀਪ ਮਿਸ਼ਰਾ: ਨੀਨਾ ਗੁਪਤਾ ਦੀ ਧੀ ਅਤੇ ਮਸ਼ਹੂਰ ਡਿਜ਼ਾਈਨਰ ਮਸਾਬਾ ਗੁਪਤਾ ਨੇ ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਇਸ ਸਾਲ ਵਿਆਹ ਕਰਵਾ ਲਿਆ। ਮਸਾਬਾ ਦਾ ਵਿਆਹ ਆਪਣੇ ਤੋਂ 18 ਸਾਲ ਵੱਡੇ ਸਤਿਆਦੀਪ ਮਿਸ਼ਰਾ ਨਾਲ ਹੋਇਆ ਹੈ, ਜੋ ਇੱਕ ਅਦਾਕਾਰ ਹੈ। ਮਸਾਬਾ ਅਤੇ ਸਤਿਆਦੀਪ ਦੋਵਾਂ ਦਾ ਇਹ ਦੂਜਾ ਵਿਆਹ ਹੈ।