ਮੁੰਬਈ: ਪਰਿਣੀਤੀ ਚੋਪੜਾ ਨੇ ਇਸ ਸਾਲ ਰਾਘਵ ਚੱਢਾ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ। ਹਾਲਾਂਕਿ ਵਿਆਹ ਦਾ ਐਲਾਨ ਅਜੇ ਨਹੀਂ ਕੀਤਾ ਗਿਆ ਸੀ। ਮੰਗਣੀ ਤੋਂ ਬਾਅਦ ਇਸ ਜੋੜੇ ਨੂੰ ਕਈ ਵਾਰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਹੈ। ਰਿਪੋਰਟਸ ਦੀ ਮੰਨਿਏ, ਤਾਂ ਇਹ ਜੋੜਾ ਆਪਣੇ ਵਿਆਹ ਲਈ ਜਗ੍ਹਾਂ ਲੱਭ ਰਿਹਾ ਸੀ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਰਾਜਾਸਥਾਨ 'ਚ ਵਿਆਹ ਕਰਨ ਦੀ ਤਿਆਰੀ ਕਰ ਰਹੇ ਹਨ।
Parineeti-Raghav: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀ ਤਰੀਕ ਅਤੇ ਜਗ੍ਹਾਂ ਹੋਈ ਫਾਈਨਲ, ਇਸ ਦਿਨ ਲੈਣਗੇ ਸੱਤ ਫ਼ੇਰੇ - 13 ਮਈ ਨੂੰ ਪਰਿਣੀਤੀ ਚੋਪੜਾ ਦੀ ਹੋਈ ਸੀ ਮੰਗਣੀ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ 13 ਮਈ ਨੂੰ ਮੰਗਣੀ ਹੋਈ ਸੀ। ਜਿਸ ਤੋਂ ਬਾਅਦ ਉਹ ਵਿਆਹ ਕਰਵਾਉਣ ਲਈ ਜਗ੍ਹਾਂ ਲਭ ਰਹੇ ਸੀ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਉਨ੍ਹਾਂ ਨੇ ਆਪਣੇ ਵਿਆਹ ਦੀ ਤਰੀਕ ਅਤੇ ਜਗ੍ਹਾਂ ਫਾਈਨਲ ਕਰ ਲਈ ਹੈ।
ਇਸ ਦਿਨ ਹੋਵੇਗਾ ਪਰਿਣੀਤੀ ਚੋਪੜਾ ਦਾ ਵਿਆਹ: ਮੀਡੀਆ ਰਿਪੋਰਟ ਅਨੁਸਾਰ, ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅਗਲੇ ਮਹੀਨੇ 25 ਸਤੰਬਰ ਨੂੰ ਵਿਆਹ ਕਰਨਗੇ। ਵਿਆਹ 'ਚ ਉਨ੍ਹਾਂ ਦੇ ਦੋਸਤ ਅਤੇ ਪਰਿਵਾਰ ਸ਼ਾਮਿਲ ਹੋਵੇਗਾ। ਪਰਿਣੀਤੀ ਚੋਪੜਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾ ਅਨੁਸਾਰ, ਇਹ ਇੱਕ ਸ਼ਾਨਦਾਰ ਵਿਆਹ ਹੋਵੇਗਾ। ਪਰਿਣੀਤੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋ ਅਜੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਗੁਰੂਗ੍ਰਾਮ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਵੀ ਹੋਵੇਗਾ।
13 ਮਈ ਨੂੰ ਪਰਿਣੀਤੀ ਚੋਪੜਾ ਦੀ ਹੋਈ ਸੀ ਮੰਗਣੀ: ਦਸ ਦਈਏ ਕਿ 13 ਮਈ ਨੂੰ ਪਰਿਣੀਤੀ ਚੋਪੜਾ ਅਤੇ ਰਾਘਵ ਨੇ ਮੰਗਣੀ ਕੀਤੀ ਸੀ। ਦੋਨਾਂ ਨੇ ਸੋਸ਼ਲ ਮੀਡੀਆ ਰਾਹੀ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ। ਇਨ੍ਹਾਂ ਦੀ ਮੰਗਣੀ 'ਚ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਸਮੇਤ ਕਈ ਰਾਜਨੇਤਾ ਆਏ ਸੀ। ਇਸਦੇ ਨਾਲ ਹੀ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਦੇਸੀ ਲੁੱਕ 'ਚ ਨਜ਼ਰ ਆਈ ਸੀ। ਪਰਿਣੀਤੀ ਅਤੇ ਰਾਘਵ ਪਿਛਲੇ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ। ਦੋਵਾਂ ਨੇ ਲੰਡਨ ਸਕੂਲ ਆਫ ਇਕਨਾਮਿਕਸ ਵਿੱਚ ਇਕੱਠੇ ਪੜ੍ਹਾਈ ਕੀਤੀ ਹੈ।