ਪੰਜਾਬ

punjab

ETV Bharat / entertainment

Unseen Pictures: ਪਰਿਣੀਤੀ ਚੋਪੜਾ-ਰਾਘਵ ਚੱਢਾ ਦੀ ਮੰਗਣੀ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਆਸ਼ੀਰਵਾਦ ਲੈਂਦੀ ਨਜ਼ਰ ਆਈ ਜੋੜੀ - ਪਰਿਣੀਤੀ ਅਤੇ ਰਾਘਵ

Unseen pictures: ਹਾਲ ਹੀ 'ਚ ਦਿੱਲੀ ਤੋਂ ਆਪਣੇ ਸਹੁਰੇ ਘਰ ਤੋਂ ਮੁੰਬਈ ਪਹੁੰਚੀ ਪਰਿਣੀਤੀ ਚੋਪੜਾ ਨੇ ਆਪਣੇ ਹੋਣ ਵਾਲੇ ਪਤੀ ਅਤੇ 'ਆਪ' ਨੇਤਾ ਰਾਘਵ ਚੱਢਾ ਨਾਲ ਆਪਣੀ ਮੰਗਣੀ ਦੀਆਂ ਨਵੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Unseen Pictures
Unseen Pictures

By

Published : May 18, 2023, 1:49 PM IST

ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਪਰਿਣੀਤੀ ਚੋਪੜਾ ਨੇ ਹਾਲ ਹੀ 'ਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਮੰਗਣੀ ਕਰ ਲਈ ਹੈ। ਮੰਗਣੀ ਤੋਂ ਕੁਝ ਸਮੇਂ ਬਾਅਦ ਹੀ ਪਰਿਣੀਤੀ-ਰਾਘਵ ਦੀ ਖੂਬਸੂਰਤ ਜੋੜੀ ਨੇ ਮੰਗਣੀ ਦੀਆਂ ਖੂਬਸੂਰਤ ਅਤੇ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਸੋਸ਼ਲ ਮੀਡੀਆ 'ਤੇ ਕਾਫੀ ਲਾਈਕਸ ਇਕੱਠੇ ਕੀਤੇ।

ਜੋੜੇ ਦੀ ਮੰਗਣੀ ਦੀਆਂ ਤਸਵੀਰਾਂ 'ਤੇ ਉਨ੍ਹਾਂ ਨੂੰ ਕਾਫੀ ਪਿਆਰ ਮਿਲਿਆ। ਫੈਨਜ਼ ਅਤੇ ਸੈਲੇਬਸ ਨੇ ਇਨ੍ਹਾਂ ਤਸਵੀਰਾਂ 'ਤੇ ਲਾਈਕਸ ਦੀ ਭਰਮਾਰ ਕੀਤੀ ਸੀ। ਦੂਜੇ ਪਾਸੇ ਬੀਤੇ ਦਿਨ ਪਰਿਣੀਤੀ ਦਿੱਲੀ ਤੋਂ ਮੁੰਬਈ ਆਪਣੇ ਪੇਕੇ ਘਰ ਲਈ ਰਵਾਨਾ ਹੋ ਗਈ ਸੀ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ਪੋਸਟ 'ਚ ਦਿੱਤੀ ਸੀ। ਹੁਣ ਮੁੰਬਈ 'ਚ ਆਪਣੇ ਘਰ ਪਹੁੰਚ ਕੇ ਪਰਿਣੀਤੀ ਨੇ ਰਾਘਵ ਨਾਲ ਮੰਗਣੀ ਦੀਆਂ ਨਵੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਫਿਰ ਤੋਂ ਪਿਆਰ ਲੁੱਟਣ ਦਾ ਕੰਮ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਪਰਿਣੀਤੀ ਅਤੇ ਰਾਘਵ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।

ਮੰਗਣੀ ਦੀਆਂ ਨਵੀਆਂ ਤਸਵੀਰਾਂ 'ਚ ਇਹ ਜੋੜਾ ਸਿੱਖ ਰੀਤੀ-ਰਿਵਾਜਾਂ ਮੁਤਾਬਕ ਮੰਗਣੀ ਕਰਵਾਉਂਦੇ ਨਜ਼ਰ ਆ ਰਹੇ ਹਨ। ਇੱਥੇ ਉਹ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਦਾ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਮੰਗਣੀ ਲਈ ਪਹੁੰਚੇ ਰਿਸ਼ਤੇਦਾਰ ਅਤੇ ਮਹਿਮਾਨ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪਰਿਣੀਤੀ ਨੇ ਲਿਖਿਆ, 'ਜੱਥੇਦਾਰ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਅਸ਼ੀਰਵਾਦ ਲਿਆ, ਰੁਝੇਵਿਆਂ ਵਿੱਚ ਉਨ੍ਹਾਂ ਦੀ ਮੌਜੂਦਗੀ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ।'

  1. Cannes 2023: ਬਲੈਕ ਬੋਲਡ ਡਰੈੱਸ 'ਚ ਮ੍ਰਿਣਾਲ ਠਾਕੁਰ ਨੇ ਕੀਤਾ ਡੈਬਿਊ, ਪ੍ਰਸ਼ੰਸਕ ਬੋਲੇ-'ਤੁਹਾਡੀ ਸੁੰਦਰਤਾ 'ਤੇ ਟੈਕਸ ਲੱਗਣਾ ਚਾਹੀਦਾ'
  2. Punjabi Film Mansooba: ਕੈਨੇਡਾ ਪੁੱਜੇ ਸਰਦਾਰ ਸੋਹੀ-ਮਲਕੀਤ ਰੌਣੀ, ਰਾਣਾ ਰਣਬੀਰ ਨਿਰਦੇਸ਼ਿਤ ‘ਮਨਸੂਬਾ’ ਦੇ ਸ਼ੂਟ ਦਾ ਬਣੇ ਹਿੱਸਾ
  3. Director Amberdeep Singh: ਕੀ ਫਿਲਮ 'ਜੋੜੀ' ਓਟੀਟੀ 'ਤੇ ਨਹੀਂ ਹੋਵੇਗੀ ਰਿਲੀਜ਼? ਨਿਰਦੇਸ਼ਕ ਅੰਬਰਦੀਪ ਨੇ ਕੀਤਾ ਖੁਲਾਸਾ

ਹੁਣ ਪਰਿਣੀਤੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਨੇ ਪਿਆਰ ਦਾ ਮੀਂਹ ਵਰ੍ਹਾਉਂਣਾ ਸ਼ੁਰੂ ਕਰ ਦਿੱਤਾ ਹੈ। ਪਰਿਣੀਤੀ-ਰਾਘਵ ਦੀ ਮੰਗਣੀ ਦੀਆਂ ਨਵੀਆਂ ਤਸਵੀਰਾਂ 'ਤੇ 3 ਲੱਖ 25 ਹਜ਼ਾਰ ਤੋਂ ਵੱਧ ਲਾਈਕਸ ਆ ਚੁੱਕੇ ਹਨ ਅਤੇ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਖੂਬ ਕੁਮੈਂਟਸ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵਧਾਈ ਵੀ ਦੇ ਰਹੇ ਹਨ। ਜ਼ਿਆਦਾਤਰ ਪ੍ਰਸ਼ੰਸਕਾਂ ਨੇ ਇਸ ਜੋੜੀ ਨੂੰ ਬੇਹੱਦ ਖੂਬਸੂਰਤ ਦੱਸਿਆ ਹੈ।

ਤੁਹਾਨੂੰ ਦੱਸ ਦਈਏ ਕਿ ਰਾਘਵ ਚੱਢਾ ਅਤੇ ਪਰਿਣੀਤੀ ਦੀ ਮੰਗਣੀ ਵਿੱਚ ਸ਼ਾਮਲ ਹੋਣ ਲਈ ਕਈ ਵੀਆਈਪੀ ਮਹਿਮਾਨ ਪਹੁੰਚੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ, ਆਦਿਤਿਆ ਠਾਕਰੇ, ਰਾਜੀਵ ਸ਼ੁਕਲਾ, ਅਨੁਰਾਧਾ ਪ੍ਰਸਾਦ, ਪ੍ਰਿਅੰਕਾ ਚਤੁਰਵੇਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਤਨੀ ਸੁਨੀਤਾ ਕੇਜਰੀਵਾਲ ਨਾਲ ਕਪੂਰਥਲਾ ਹਾਊਸ ਵਿਖੇ ਜੋੜੇ ਦੇ ਜਸ਼ਨ ਵਿੱਚ ਸ਼ਾਮਲ ਹੋਏ।

ABOUT THE AUTHOR

...view details