ਮੁੰਬਈ: ਐਸਾ ਦੇਸ਼ ਹੈ ਮੇਰਾ...ਜੀ ਹਾਂ, ਸੋਹਣੇ ਢੰਗ ਨਾਲ ਸਜੇ ਸ਼ਾਹੀ ਮਹਿਲ, ਸੁੰਦਰ ਸਜਾਏ ਸ਼ਹਿਰ ਅਤੇ ਰੰਗ-ਬਿਰੰਗੇ ਸ਼ਾਹੀ ਰਸਾਂ ਵਿੱਚ ਡੁੱਬਿਆ ਰਾਜਸਥਾਨ ਹਰ ਸਾਲ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਹੁਣ ਜੇਕਰ ਵਿਆਹ ਦੀ ਗੱਲ ਕਰੀਏ ਤਾਂ ਪਿਆਰੀ ਕਰਨ ਵਾਲਿਆਂ ਦੀ ਪਹਿਲੀ ਪਸੰਦ ਰਾਜਸਥਾਨ ਹੈ। ਸੁੰਦਰਤਾ ਨਾਲ ਅੋਤਪੋਤ ਇਹਨਾਂ ਦੀਵਾਰਾਂ ਦੇ ਵਿਚਕਾਰ ਜੀਵਨ ਲਈ ਆਪਣੇ ਸਾਥੀ ਦਾ ਹੱਥ ਫੜਨਾ ਇੱਕ ਸੁੰਦਰ ਸੁਪਨਾ ਹੈ, ਜਿਸਨੂੰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਪੂਰਾ ਕਰਨ ਜਾ ਰਹੇ ਹਨ। ਇਸ ਜੋੜੇ ਤੋਂ ਪਹਿਲਾਂ ਵੀ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਾਹੀ ਅੰਦਾਜ਼ 'ਚ ਵਿਆਹ ਕੀਤਾ ਸੀ, ਵੇਖੋ ਲਿਸਟ...।
ਪਰਿਣੀਤੀ ਚੋਪੜਾ-ਰਾਘਵ ਚੱਢਾ: ਪਰਿਣੀਤੀ ਚੋਪੜਾ-ਰਾਘਵ ਚੱਢਾ ਰਾਜਨੀਤੀ ਅਤੇ ਫਿਲਮ ਇੰਡਸਟਰੀ ਦੀਆਂ ਵੱਡੀਆਂ ਹਸਤੀਆਂ ਵਿੱਚੋਂ ਇੱਕ ਹਨ। 24 ਸਤੰਬਰ 2023 (ਐਤਵਾਰ) ਨੂੰ ਆਖਿਰਕਾਰ ਦੋਵੇਂ ਹਮੇਸ਼ਾ ਲਈ ਇਕ ਦੂਜੇ ਦਾ ਹੱਥ ਫੜਨ ਜਾ ਰਹੇ ਹਨ। ਵਿਆਹ ਦੀਆਂ ਕਈ ਰਸਮਾਂ ਧੂਮ-ਧਾਮ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਦੋਵੇਂ ਤਿਆਰੀਆਂ 'ਚ ਰੁੱਝੇ ਹੋਏ ਹਨ। ਜਾਣਕਾਰੀ ਮੁਤਾਬਕ ਰਾਘਵ ਅਤੇ ਪਰਿਣੀਤੀ ਦਾ ਵਿਆਹ ਉਦੈਪੁਰ ਦੇ ਮਸ਼ਹੂਰ ਜਲ ਮਹਿਲ 'ਚ ਹੋਵੇਗਾ। ਨਜ਼ਾਰਾ ਸੱਚਮੁੱਚ ਦੇਖਣ ਯੋਗ ਹੋਵੇਗਾ।
ਪ੍ਰਿਅੰਕਾ ਚੋਪੜਾ-ਨਿਕ ਜੋਨਸ: ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਅਤੇ ਹਾਲੀਵੁੱਡ ਗਾਇਕ-ਅਦਾਕਾਰ ਨਿਕ ਜੋਨਸ ਨੇ ਵੀ ਰਾਜਸਥਾਨ ਵਿੱਚ ਸ਼ਾਹੀ ਅੰਦਾਜ਼ ਵਿੱਚ ਵਿਆਹ ਕੀਤਾ। ਪ੍ਰਿਅੰਕਾ-ਨਿਕ ਦਾ ਵਿਆਹ ਜੋਧਪੁਰ ਦੇ ਉਮੇਦ ਭਵਨ ਪੈਲੇਸ ਵਿੱਚ ਹੋਇਆ ਸੀ। ਪ੍ਰਿਅੰਕਾ ਅਤੇ ਨਿਕ ਦਾ ਵਿਆਹ 1 ਅਤੇ 2 ਦਸੰਬਰ ਨੂੰ ਦੋ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ 'ਚ ਪ੍ਰਿਅੰਕਾ ਨੇ ਲਾਲ ਰੰਗ ਦਾ ਪਹਿਰਾਵਾ ਪਾਇਆ ਸੀ ਜਦਕਿ ਨਿਕ ਨੇ ਆਫ-ਵਾਈਟ ਪਹਿਰਾਵਾ ਪਾਇਆ ਸੀ।
- Parineeti Chopra and Raghav Chadha: ਇਸ ਜਗ੍ਹਾਂ ਹੋਇਆ ਸੀ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਇੱਕ ਦੂਜੇ ਨਾਲ ਪਿਆਰ, ਕਾਫੀ ਫਿਲਮੀ ਹੈ ਦੋਨਾਂ ਦੀ ਲਵ ਸਟੋਰੀ
- Parineeti Chopra-Raghav Chadha Wedding: ਉਦੈਪੁਰ ਪਹੁੰਚੇ ਰਾਘਵ ਅਤੇ ਪਰਿਣੀਤੀ ਦੇ ਮਾਤਾ-ਪਿਤਾ, ਖੁਸ਼ੀ-ਖੁਸ਼ੀ ਦਿੱਤੇ ਪੋਜ਼
- Parineeti Chopra Raghav Chadha Wedding: ਉਦੈਪੁਰ ਪਹੁੰਚੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ, ਪੰਜਾਬੀ ਅੰਦਾਜ਼ 'ਚ ਹੋਇਆ ਸਵਾਗਤ