ਹੈਦਰਾਬਾਦ: ਮਸ਼ਹੂਰ ਜੋੜਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ 24 ਸਤੰਬਰ ਨੂੰ ਉਦੈਪੁਰ ਵਿੱਚ ਹੋਇਆ। ਜੋੜੇ ਨੇ ਅੱਜ ਸੋਮਵਾਰ ਸਵੇਰੇ ਆਪਣੇ ਵਿਆਹ ਦੇ ਦਿਨ ਦੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਦੋਂ ਤੋਂ ਪ੍ਰਸ਼ੰਸਕਾਂ ਨੇ ਨਵ-ਵਿਆਹੇ ਜੋੜੇ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਧਾਈਆਂ ਜਾ ਸਿਲਸਿਲਾ ਅਜੇ ਵੀ ਜਾਰੀ ਹੈ।
ਆਪਣੇ ਵਿਆਹ ਤੋਂ ਬਾਅਦ ਜੋੜੇ ਨੇ ਸੋਮਵਾਰ ਨੂੰ ਪਤੀ-ਪਤਨੀ ਵਜੋਂ ਪਹਿਲੀ ਵਾਰ ਲੋਕਾਂ ਸਾਹਮਣੇ (Raghav Chadha make first public appearance) ਆਏ। ਜੋੜੇ ਨੇ ਹੱਥਾਂ ਵਿੱਚ ਹੱਥ ਪਾਏ ਹੋਏ ਸਨ ਅਤੇ ਉਹਨਾਂ ਨੇ ਵੱਡੀ ਮੁਸਕਰਾਹਟ ਨਾਲ ਪਾਪਰਾਜ਼ੀ ਦਾ ਸਵਾਗਤ ਕੀਤਾ ਅਤੇ ਕਿਸ਼ਤੀ ਤੋਂ ਹੇਠਾਂ ਉਤਰੇ।
'ਮੇਰੀ ਪਿਆਰੀ ਬਿੰਦੂ' ਅਦਾਕਾਰਾ ਨੂੰ ਗੁਲਾਬੀ ਕ੍ਰੌਪ ਟਾਪ ਅਤੇ ਡੈਨੀਮ ਜੀਨਸ ਵਿੱਚ ਦੇਖਿਆ ਗਿਆ ਸੀ। ਦੂਜੇ ਪਾਸੇ ਰਾਘਵ ਵਾਈਟ ਸ਼ਰਟ 'ਚ ਸ਼ਾਨਦਾਰ ਨਜ਼ਰ ਆ ਰਿਹਾ ਸੀ। ਉਸ ਨੇ ਕਾਲੇ ਚਸ਼ਮੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ।
- Parineeti-Raghav Wedding: ਪਰਿਣੀਤੀ-ਰਾਘਵ ਦੇ ਵਿਆਹ 'ਚ ਕਿਉਂ ਨਹੀਂ ਆਈ ਪ੍ਰਿਅੰਕਾ ਚੋਪੜਾ? ਮਾਂ ਮਧੂ ਚੋਪੜਾ ਨੇ ਕੀਤਾ ਖੁਲਾਸਾ, ਜਾਣੋ ਕਾਰਨ
- Parineeti-Raghav First Pictures: ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਨੇ ਸਾਂਝਾ ਕੀਤਾ ਦਿਲ ਨੂੰ ਛੂਹ ਲੈਣ ਵਾਲਾ ਨੋਟ, ਸਿਤਾਰਿਆਂ ਨੇ ਦਿੱਤੀਆਂ ਵਧਾਈਆਂ
- Parineeti Raghav Unseen Picture: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੀ ਰਿਸੈਪਸ਼ਨ ਦੀਆਂ ਤਸਵੀਰਾਂ ਵਾਇਰਲ, ਹੱਥਾਂ ਨਾਲ ਦਿਲ ਬਣਾਉਂਦੇ ਨਜ਼ਰ ਆਏ ਪੰਜਾਬ ਦੇ ਸੀਐੱਮ