ETV Bharat Punjab

ਪੰਜਾਬ

punjab

ETV Bharat / entertainment

Parineeti Chooda Ceremony: ਸਿਰ 'ਤੇ ਕਲਰਫੁੱਲ ਚੁੰਨੀ, ਹੱਥਾਂ 'ਚ ਕਲੀਰੇ, ਦੇਖੋ ਪਰਿਣੀਤੀ ਚੋਪੜਾ ਦੀ ਚੂੜਾ ਸੈਰੇਮਨੀ ਦੀ ਨਵੀਂ ਤਸਵੀਰ - ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ

Parineeti Chooda Ceremony: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੀਆਂ ਲਗਾਤਾਰ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ ਵਿੱਚ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਪਰਿਣੀਤੀ ਚੋਪੜਾ ਦੀ ਚੂੜਾ ਸਮਾਰੋਹ ਦੀ ਤਸਵੀਰ ਸ਼ੇਅਰ ਕੀਤੀ ਹੈ।

Parineeti Choora Ceremony
Parineeti Choora Ceremony
author img

By ETV Bharat Punjabi Team

Published : Oct 1, 2023, 5:14 PM IST

Updated : Oct 1, 2023, 5:33 PM IST

ਮੁੰਬਈ:ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਰਹੀਆਂ ਹਨ। ਵਿਆਹ 'ਚ ਪਰਿਣੀਤੀ ਚੋਪੜਾ ਦੀ ਦੋਸਤ ਸਾਨੀਆ ਮਿਰਜ਼ਾ, ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ, ਪੰਜਾਬ ਦੇ ਸੀਐਮ ਭਗਵੰਤ ਮਾਨ ਸਮੇਤ ਕਈ ਮਸ਼ਹੂਰ ਸਿਤਾਰੇ ਅਤੇ ਰਾਜਨੇਤਾ ਸ਼ਾਮਲ ਹੋਏ ਸਨ। ਵਿਆਹ ਤੋਂ ਲਗਭਗ ਇੱਕ ਹਫ਼ਤੇ ਬਾਅਦ ਪ੍ਰਿਅੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਪਰਿਣੀਤੀ ਚੋਪੜਾ ਦੀ ਚੂੜਾ ਸਮਾਰੋਹ ਦੀ ਤਸਵੀਰ ਸ਼ੇਅਰ ਕੀਤੀ ਹੈ।


ਪ੍ਰਿਅੰਕਾ ਚੋਪੜਾ ਦੀ ਮਾਂ ਨੇ ਪਰਿਣੀਤੀ ਚੋਪੜਾ ਦੇ ਚੂੜਾ ਸਮਾਰੋਹ ਦੀ ਤਸਵੀਰ ਕੀਤੀ ਸਾਂਝੀ: ਮਧੂ ਚੋਪੜਾ ਨੇ ਅੱਜ ਆਪਣੇ ਇੰਸਟਾਗ੍ਰਾਮ 'ਤੇ ਪਰਿਣੀਤੀ ਚੋਪੜਾ ਦੀ ਚੂੜਾ ਸਮਾਰੋਹ ਦੀ ਤਸਵੀਰ ਸ਼ੇਅਰ ਕੀਤੀ ਅਤੇ ਕੈਪਸ਼ਨ 'ਚ ਲਿਖਿਆ," ਪਰਿਣੀਤੀ ਚੋਪੜਾ ਨੂੰ ਉਸ ਦੇ ਚੂੜਾ ਸਮਾਰੋਹ ਦੀਆਂ ਵਧਾਈਆਂ।" ਅਦਾਕਾਰਾ ਦੇ ਚੂੜਾ ਸਮਾਰੋਹ ਦੀ ਤਸਵੀਰ ਸਾਹਮਣੇ ਆਉਦੇ ਹੀ ਸੋਸ਼ਲ ਮੀਡੀਆ 'ਤੇ ਵਾਈਰਲ ਹੋ ਗਈ ਹੈ। ਕੁਝ ਸਮੇਂ ਬਾਅਦ ਮਧੂ ਚੋਪੜਾ ਨੇ ਇਹ ਪੋਸਟ ਡਿਲੀਟ ਕਰ ਦਿੱਤੀ। ਇਸ ਤਸਵੀਰ 'ਚ ਪਰਿਣੀਤੀ ਚੋਪੜਾ ਪੀਲੇ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਸਿਰ 'ਤੇ ਕਲਰਫੁੱਲ ਚੁਨਰੀ ਅਤੇ ਹੱਥਾਂ 'ਚ ਕਲੀਰੇ ਪਾ ਕੇ ਪਰਿਣੀਤੀ ਚੋਪੜਾ ਬਹੁਤ ਸੁੰਦਰ ਲੱਗ ਰਹੀ ਹੈ। ਇਸ ਤਸਵੀਰ 'ਚ ਪਰਿਣੀਤੀ ਚੋਪੜਾ ਆਪਣੇ ਕਲੀਰੇ ਅਤੇ ਚੂੜੇ ਨੂੰ ਦਿਖਾਉਦੇ ਹੋਏ ਪੋਜ਼ ਦੇ ਰਹੀ ਹੈ।


ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ: 24 ਸਤੰਬਰ ਨੂੰ ਉਦੈਪੁਰ ਦੇ ਲੀਲਾ ਪੈਲੇਸ 'ਚ ਪਰਿਣੀਤੀ ਚੋਪੜਾ ਨੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦੇ ਨਾਲ ਵਿਆਹ ਕਰਵਾਇਆ। ਦੋਨਾਂ ਨੇ ਆਪਣੇ ਪਰਿਵਾਰ, ਰਿਸ਼ਤੇਦਾਰ ਅਤੇ ਦੋਸਤਾਂ ਦੀ ਮੌਜ਼ੂਦਗੀ 'ਚ ਸੱਤ ਫੇਰੇ ਲਏ। ਵਿਆਹ ਤੋਂ ਇੱਕ ਦਿਨ ਬਾਅਦ ਜੋੜੇ ਨੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਇਸਦੇ ਨਾਲ ਹੀ, ਉਨ੍ਹਾਂ ਨੇ 29 ਸਤੰਬਰ ਨੂੰ ਵਿਆਹ ਦਾ ਸ਼ਾਰਟ ਵੀਡੀਓ ਵੀ ਸ਼ੇਅਰ ਕੀਤਾ। ਜਿਸਨੂੰ ਪ੍ਰਸ਼ੰਸਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

Last Updated : Oct 1, 2023, 5:33 PM IST

ABOUT THE AUTHOR

...view details