ਪੰਜਾਬ

punjab

ETV Bharat / entertainment

Parineeti Chopra-Raghav Chadha Wedding: ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੀ ਰਿਸੈਪਸ਼ਨ ਦਾ ਸੱਦਾ ਪੱਤਰ ਹੋਇਆ ਵਾਇਰਲ, ਇਸ ਦਿਨ ਇੱਥੇ ਹੋਵੇਗਾ ਪ੍ਰੋਗਰਾਮ - parineeti chopra raghav chadha wedding date

Parineeti Chopra-Raghav Chadha Wedding: ਖੂਬਸੂਰਤ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ (Parineeti Chopra and Raghav Chadha) ਇਸ ਮਹੀਨੇ ਵਿੱਚ ਵਿਆਹ ਕਰਨ ਜਾ ਰਹੇ ਹਨ, ਇਸ ਵਿੱਚ ਕਪਲ ਦੇ ਵਿਆਹ ਦਾ ਇੱਕ ਸੱਦਾ ਪੱਤਰ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਵਿਆਹ ਨਾਲ ਸੰਬੰਧਤ ਜਾਣਕਾਰੀ ਦਿੱਤੀ ਗਈ ਹੈ।

Parineeti Chopra-Raghav Chadha Wedding
Parineeti Chopra-Raghav Chadha Wedding

By ETV Bharat Punjabi Team

Published : Sep 6, 2023, 5:30 PM IST

ਹੈਦਰਾਬਾਦ:ਹੁਣ ਉਹ ਦਿਨ ਦੂਰ ਨਹੀਂ ਹੈ, ਜਦੋਂ ਪਰਿਣੀਤੀ ਚੋਪੜਾ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ (Parineeti Chopra and Raghav Chadha) ਨਾਲ ਵਿਆਹ ਕਰਕੇ ਮੁੰਬਈ ਤੋਂ ਦਿੱਲੀ ਆ ਜਾਵੇਗੀ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਬੀਤੀ 5 ਸਤੰਬਰ ਨੂੰ ਜੋੜੇ ਦੇ ਵਿਆਹ ਦੀ ਮਿਤੀ ਦਾ ਖੁਲਾਸਾ ਹੋਇਆ ਹੈ। ਹੁਣ ਪਰਿਣੀਤੀ ਚੋਪੜਾ ਅਤੇ ਰਾਘਵ ਦੇ ਵਿਆਹ ਦਾ ਸੱਦਾ ਪੱਤਰ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਸੁਰਖ਼ੀਆਂ ਬਟੋਰ ਰਿਹਾ ਹੈ। ਵਿਆਹ ਦੇ ਕਿੰਨੇ ਦਿਨਾਂ ਬਾਅਦ ਕਦੋਂ ਅਤੇ ਕਿੱਥੇ ਇਸ ਜੋੜੇ ਦੇ ਵਿਆਹ ਦੀ ਰਿਸੈਪਸ਼ਨ ਹੋਵੇਗੀ, ਇਸ ਵਾਇਰਲ ਕਾਰਡ ਵਿੱਚ ਖੁਲਾਸਾ ਹੋਇਆ ਹੈ।

ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦੇ ਸੱਦਾ ਪੱਤਰ (Raghav Chadha reception invite viral) 'ਤੇ ਲਾੜਾ-ਲਾੜੀ ਦੇ ਮਾਤਾ-ਪਿਤਾ ਦੇ ਨਾਂ ਦੇ ਨਾਲ ਲਿਖਿਆ ਗਿਆ ਹੈ ਕਿ ਜੋੜੇ ਦਾ ਰਿਸੈਪਸ਼ਨ ਹੋਵੇਗਾ। 30 ਸਤੰਬਰ 2023 ਨੂੰ ਤਾਜ ਚੰਡੀਗੜ੍ਹ ਵਿਖੇ ਦੁਪਹਿਰ 1 ਵਜੇ ਤੋਂ ਸ਼ੁਰੂ ਹੋਵੇਗਾ।

ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੀ ਰਿਸੈਪਸ਼ਨ ਦਾ ਵਾਇਰਲ ਸੱਦਾ ਪੱਤਰ

ਕਦੋਂ ਅਤੇ ਕਿੱਥੇ ਹੋਵੇਗਾ ਵਿਆਹ?:ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਅਤੇ ਰਾਘਵ ਦੇ ਵਿਆਹ ਵਿੱਚ ਸਿਰਫ਼ ਦੋ ਹਫ਼ਤੇ ਹੀ ਰਹਿ ਗਏ ਹਨ। ਇਹ ਜੋੜਾ 24 ਸਤੰਬਰ ਨੂੰ ਪਰਿਵਾਰ, ਰਿਸ਼ਤੇਦਾਰਾਂ ਅਤੇ ਵਿਸ਼ੇਸ਼ ਮਹਿਮਾਨਾਂ ਦੀ ਮੌਜੂਦਗੀ ਵਿੱਚ ਉਦੈਪੁਰ ਦੇ ਲੀਲਾ ਪੈਲੇਸ ਉਦੈਵਿਲਾਸ ਜੋ ਕਿ ਰਾਜਸਥਾਨ ਵਿਖੇ ਸਥਿਤ ਹੈ, ਉਸ ਵਿੱਚ ਸੱਤ ਫੇਰੇ ਲਵੇਗਾ। ਇਸ ਦੇ ਨਾਲ ਹੀ ਵਿਆਹ ਤੋਂ ਪਹਿਲਾਂ ਜੋੜੇ ਦੀ ਮਹਿੰਦੀ, ਸੰਗੀਤ ਅਤੇ ਹਲਦੀ ਦਾ ਪ੍ਰੋਗਰਾਮ ਹੋਵੇਗਾ।

ਦੱਸ ਦੇਈਏ ਕਿ ਇਸ ਜੋੜੇ ਦੀ ਮੰਗਣੀ ਚਾਲੂ ਸਾਲ ਦੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ ਸੀ। ਜੋੜੇ ਦੀ ਮੰਗਣੀ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਮੇਤ ਕਈ ਵੱਡੇ ਨੇਤਾ ਇਸ ਜੋੜੇ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਨ।

ABOUT THE AUTHOR

...view details