ਉਦੈਪੁਰ (ਰਾਜਸਥਾਨ): ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਅਤੇ ਅਦਾਕਾਰਾ ਪਰਿਣੀਤੀ ਚੋਪੜਾ 24 ਸਤੰਬਰ ਨੂੰ ਉਦੈਪੁਰ 'ਚ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਪਤੀ-ਪਤਨੀ ਵਜੋਂ ਉਨ੍ਹਾਂ ਦੀਆਂ ਪਹਿਲੀਆਂ ਤਸਵੀਰਾਂ (Raghav Chadha Parineeti Chopra first wedding pic) ਸਾਹਮਣੇ ਆ ਗਈਆਂ ਹਨ। ਪਰਿਣੀਤੀ ਕਰੀਮ ਕਲਰ ਦੇ ਪਹਿਰਾਵੇ ਵਿੱਚ ਖੂਬਸੂਰਤ ਲੱਗ ਰਹੀ ਸੀ, ਜਦੋਂ ਕਿ ਰਾਘਵ ਨੇ ਵੀ ਮੇਲ ਖਾਂਦੀ ਹੀ ਸ਼ੇਰਵਾਨੀ ਪਹਿਨੀ ਹੋਈ ਸੀ।
ਵਿਆਹ ਦੀਆਂ ਰਸਮਾਂ (Raghav Chadha Parineeti Chopra first wedding pic) ਲੀਲਾ ਪੈਲੇਸ 'ਚ ਰੱਖੀਆਂ ਗਈਆਂ ਸਨ। ਇਸ ਵਿੱਚ ਮੰਨੋਰੰਜਨ ਉਦਯੋਗ ਦੇ ਕਈ ਜਾਣੇ-ਪਛਾਣੇ ਚਿਹਰਿਆਂ ਅਤੇ ਸਿਆਸਤਦਾਨਾਂ ਨੇ ਸ਼ਿਰਕਤ ਕੀਤੀ ਸੀ। ਦੁਪਹਿਰ ਤੋਂ ਪਹਿਲਾਂ ਸਾਰੇ ਬਾਰਾਤੀ ਕਿਸ਼ਤੀ 'ਤੇ ਪਹੁੰਚੇ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਵਿੱਚ ਪਹੁੰਚਦੇ ਹੋਏ ਦੇਖੇ ਗਏ।
ਟੈਨਿਸ ਸਟਾਰ ਸਾਨੀਆ ਮਿਰਜ਼ਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ, ਸ਼ਿਵ ਸੈਨਾ ਆਗੂ ਆਦਿਤਿਆ ਠਾਕਰੇ ਅਤੇ ਮਨੀਸ਼ ਮਲਹੋਤਰਾ ਨੇ ਵੀ ਵਿਆਹ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਈ। ਪਰਿਣੀਤੀ ਦੀ ਚਚੇਰੀ ਭੈਣ ਅਤੇ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਨੇ ਪਰਿਣੀਤੀ ਅਤੇ ਰਾਘਵ ਦੇ ਵਿਆਹ ਨੂੰ ਮਿਸ ਕਰ ਦਿੱਤਾ ਪਰ ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਵਿਆਹ ਵਿੱਚ ਸ਼ਾਮਲ ਹੋਈ ਸੀ।