ਮੁੰਬਈ (ਬਿਊਰੋ): ਪਰਿਣੀਤੀ ਚੋਪੜਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਪਰਿਣੀਤੀ ਇਸ ਸਾਲ ਆਮ ਆਦਮੀ ਪਾਰਟੀ ਦੇ ਖਾਸ ਨੇਤਾ ਰਾਘਵ ਚੱਢਾ ਨਾਲ ਸੱਤ ਫੇਰੇ ਲਵੇਗੀ। ਇਸ ਤੋਂ ਪਹਿਲਾਂ ਪਰਿਣੀਤੀ ਰਾਘਵ ਨਾਲ ਵਾਰ-ਵਾਰ ਕੁਆਲਿਟੀ ਟਾਈਮ ਬਿਤਾਉਂਦੇ ਨਜ਼ਰ ਆ ਰਹੀ ਹੈ। ਇਨ੍ਹੀਂ ਦਿਨੀਂ ਇਹ ਜੋੜਾ ਆਪਣੇ ਵਿਆਹ ਦੀ ਸ਼ਾਪਿੰਗ ਕਰਨ ਲਈ ਲੰਡਨ ਪਹੁੰਚਿਆ ਹੋਇਆ ਹੈ। ਇਸ ਦੇ ਨਾਲ ਹੀ ਪਰਿਣੀਤੀ ਅਤੇ ਰਾਘਵ ਨੇ ਲੰਡਨ ਦੇ ਓਵਲ ਸਟੇਡੀਅਮ 'ਚ ਭਾਰਤ ਅਤੇ ਆਸਟ੍ਰੇਲੀਆ ਖਿਲਾਫ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ਦਾ ਵੀ ਆਨੰਦ ਮਾਣਿਆ। ਖੇਡ ਦੇ ਤੀਜੇ ਦਿਨ ਪਰਿਣੀਤੀ ਅਤੇ ਰਾਘਵ ਸਟੇਡੀਅਮ ਪਹੁੰਚੇ। ਉੱਥੇ ਹੀ ਪਰਿਣੀਤੀ ਅਤੇ ਰਾਘਵ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
- 'ਕੈਰੀ ਆਨ ਜੱਟਾ 3' ਦੀ ਇਹ ਅਦਾਕਾਰਾ ਆਸਾਨੀ ਨਾਲ ਕਰਦੀ ਹੈ ਯੋਗਾ ਦੇ ਕਈ ਖਤਰਨਾਕ ਆਸਣ, ਵੇਖੋ ਤਸਵੀਰਾਂ
- Sargun Mehta: ਪੰਜਾਬੀ ਸਿਨੇਮਾ ਦੇ ਨਾਲ-ਨਾਲ ਛੋਟੇ ਪਰਦੇ ਦੀ ਵੀ ਕੁਈਨ ਬਣੀ ਸਰਗੁਣ ਮਹਿਤਾ
- ਕੈਨੇਡਾ ਸ਼ਡਿਊਲ ਲਈ ਤਿਆਰ ਪੰਜਾਬੀ ਫਿਲਮ ‘ਉੱਚਾ ਦਰ ਬਾਬੇ ਨਾਨਕ ਦਾ’, ਤਰੁਣਵੀਰ ਸਿੰਘ ਜਗਪਾਲ ਕਰ ਰਹੇ ਹਨ ਨਿਰਦੇਸ਼ਨ
ਓਵਲ ਦੇ ਸਟੇਡੀਅਮ ਤੋਂ ਸਾਹਮਣੇ ਆਈ ਪਰਿਣੀਤੀ ਅਤੇ ਰਾਘਵ ਦੀ ਤਸਵੀਰ 'ਚ ਇਹ ਜੋੜਾ ਕਾਫੀ ਡੈਸ਼ਿੰਗ ਲੁੱਕ 'ਚ ਨਜ਼ਰ ਆ ਰਿਹਾ ਹੈ। ਪਰਿਣੀਤੀ ਨੇ ਚਿੱਟੇ ਰੰਗ ਦੀ ਡਰੈੱਸ 'ਤੇ ਫਿੱਕੇ ਹਰੇ ਰੰਗ ਦਾ ਬਲੇਜ਼ਰ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਰਾਘਵ ਆਪਣੇ ਫਾਰਮਲ ਲੀਡਰ ਲੁੱਕ 'ਚ ਨਜ਼ਰ ਆ ਰਹੇ ਹਨ। ਰਾਘਵ ਨੇ ਕਾਲੇ ਰੰਗ ਦੀ ਪੈਂਟ ਦੇ ਨਾਲ ਹਲਕੇ ਨੀਲੇ ਰੰਗ ਦੀ ਕਮੀਜ਼ ਪਾਈ ਹੋਈ ਹੈ ਅਤੇ ਇਸਦੇ ਉੱਪਰ ਇੱਕ ਨੀਲਾ ਸਵੈਟਰ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਜੋੜੇ ਨੇ ਅੱਖਾਂ 'ਤੇ ਸਨਗਲਾਸ ਵੀ ਲਗਾਇਆ ਹੈ।