ਪੰਜਾਬ

punjab

ETV Bharat / entertainment

Parahuna 2: ਲੰਦਨ 'ਚ ਸ਼ੂਟਿੰਗ ਤੋਂ ਬਾਅਦ ਸੰਪੂਰਨਤਾ ਵੱਲ ਵਧੀ ‘ਪ੍ਰਾਹੁਣਾ 2’, ਸ਼ਿਤਿਜ਼ ਚੌਧਰੀ ਕਰ ਰਹੇ ਹਨ ਨਿਰਦੇਸ਼ਨ

Parahuna 2 News: ਬੀਤੇ ਦਿਨੀਂ ‘ਪ੍ਰਾਹੁਣਾ 2’ ਦੀ ਲੰਦਨ ਵਿੱਚ ਚੱਲ ਰਹੀ ਸ਼ੂਟਿੰਗ ਪੂਰੀ ਹੋ ਗਈ ਹੈ, ਫਿਲਮ ਹੁਣ ਆਪਣੇ ਅੰਤਿਮ ਪੜਾਅ ਵੱਲ ਵੱਧ ਰਹੀ ਹੈ ਅਤੇ ਅਗਲੇ ਸਾਲ ਮਾਰਚ ਵਿੱਚ ਰਿਲੀਜ਼ ਹੋ ਜਾਵੇਗੀ।

Parahuna 2
Parahuna 2

By ETV Bharat Punjabi Team

Published : Sep 15, 2023, 12:30 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਹਾਲੀਆਂ ਸੁਪਰ ਡੁਪਰ ਹਿੱਟ ਫਿਲਮਾਂ ਵਿੱਚ ਸ਼ਾਮਿਲ ਰਹੀ ‘ਪ੍ਰਾਹੁਣਾ’ ਦੇ ਸੀਕਵਲ ਵਜੋਂ ਸਾਹਮਣੇ ਲਿਆਂਦੀ ਜਾ ਰਹੀ ‘ਪ੍ਰਾਹੁਣਾ 2’ ਲੰਦਨ 'ਚ ਸ਼ੂਟਿੰਗ ਸ਼ੈਡਿਊਲ ਉਪਰੰਤ ਸੰਪੂਰਨਤਾ ਪੜ੍ਹਾਅ ਵੱਲ ਵੱਧ ਰਹੀ ਹੈ, ਜਿਸ ਨੂੰ ਪਾਲੀਵੁੱਡ ਦੇ ਮੰਨੇ ਪ੍ਰਮੰਨੇ ਨਿਰਦੇਸ਼ਕ ਸ਼ਿਤਿਜ਼ ਚੌਧਰੀ ਵੱਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ।

'ਦਾਰਾ ਫ਼ਿਲਮ ਇੰਟਰਟੇਨਮੈਂਟ','ਬਨਵੈਤ ਫ਼ਿਲਮਜ਼' ਅਤੇ 'ਹਿਊਮਨ ਮੋਸ਼ਨ ਪਿਕਚਰਜ਼' ਵੱਲੋਂ ਆਪਣੇ ਘਰੇਲੂ ਬੈਨਰਜ਼ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿਚ ਰਣਜੀਤ ਬਾਵਾ ਅਤੇ ਅਦਿਤੀ ਸ਼ਰਮਾ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਗੁਰਪ੍ਰੀਤ ਘੁੱਗੀ, ਅਜੇ ਹੁੱਡਾ ਵੀ ਮਹੱਤਵਪੂਰਨ ਕਿਰਦਾਰ (Parahuna 2 cast) ਅਦਾ ਕਰ ਰਹੇ ਹਨ।

ਪਾਲੀਵੁੱਡ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿਚ ਸ਼ੁਮਾਰ ਕਰਵਾਉਂਦੀ ਇਸ ਮਲਟੀਸਟਾਰਰ ਅਤੇ ਬਿੱਗ ਬਜਟ ਫਿਲਮ (Parahuna 2 latest news) ਦਾ ਨਿਰਮਾਣ ਮੋਹਿਤ ਬਨਵੈਤ, ਮਨੀ ਧਾਲੀਵਾਲ, ਇੰਦਰ ਨਾਗਰਾ, ਸੁਰਿੰਦਰ ਸੋਹਾਨਪਾਲ ਯੂ.ਕੇ ਅਤੇ ਸਹਿ ਨਿਰਮਾਤਾ ਨਵ ਮਾਨ ਇੰਗਲੈਂਡ ਕਰ ਰਹੇ ਹਨ।

‘ਵਾਈਟ ਹਿੱਲ ਡਿਸਟੀਬਿਊਸ਼ਨ’ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਇਹ ਫਿਲਮ ਕਾਮੇਡੀ-ਡਰਾਮਾ ਸਟੋਰੀ ਆਧਾਰਿਤ ਹੈ, ਜਿਸ ਦੀ ਜਿਆਦਾਤਰ ਸ਼ੂਟਿੰਗ ਯੂਨਾਈਟਡ ਕਿੰਗਡਮ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ਼ 'ਤੇ ਪੂਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਕੁਝ ਹਿੱਸਾ ਅਗਲੇ ਦਿਨ੍ਹਾਂ ਵਿੱਚ ਪੰਜਾਬ ਵਿਖੇ ਵੀ ਫ਼ਿਲਮਾਇਆ ਜਾਵੇਗਾ।

ਫਿਲਮ ਸੰਬੰਧੀ ਨਿਰਮਾਣ ਟੀਮ ਵੱਲੋਂ ਮਿਲੀ ਹੋਰ ਜਾਣਕਾਰੀ ਅਨੁਸਾਰ ਇਸ ਫਿਲਮ ਦੇ ਪਹਿਲੇ ਦਿਲਚਸਪ-ਕਾਮੇਡੀ ਭਾਗ ਨੂੰ ਮਿਲੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਫਿਲਮ ਦਾ ਖਾਸ ਆਕਰਸ਼ਨ ਅਦਾਕਾਰ-ਗਾਇਕ ਰਣਜੀਤ ਬਾਵਾ ਹੋਣਗੇ, ਜਿੰਨ੍ਹਾਂ ਵੱਲੋਂ ਇਕ ਵਾਰ ਬਹੁਤ ਹੀ ਉਮਦਾ ਅਦਾਕਾਰੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਮਿਆਰੀ ਕਾਮੇਡੀ ਨਾਲ ਭਰਪੂਰ ਇਸ ਫਿਲਮ ਦੇ ਗੀਤ ਅਤੇ ਸੰਗੀਤ ਪੱਖਾਂ 'ਤੇ ਵੀ ਫਿਲਮ ਟੀਮ ਵੱਲੋਂ ਕਾਫ਼ੀ ਮਿਹਨਤ ਕੀਤੀ ਗਈ ਹੈ, ਜਿਸ ਦੇ ਗੀਤਾਂ ਨੂੰ ਰਣਜੀਤ ਬਾਵਾ ਅਤੇ ਪੰਜਾਬੀ ਸੰਗੀਤ ਜਗਤ ਦੇ ਕਈ ਮੰਨੇ ਪ੍ਰਮੰਨੇ ਫ਼ਨਕਾਰਾਂ ਵੱਲੋਂ ਪਿੱਠਵਰਤੀ ਆਵਾਜ਼ਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਭਾਗ ਵਿਚ ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ ਆਦਿ ਵੱਲੋਂ ਲੀਡ ਭੂਮਿਕਾਵਾਂ ਨਿਭਾਈਆਂ ਗਈਆਂ ਸਨ, ਪਰ ਇਸ ਵਾਰ ਫਿਲਮ ਨੂੰ ਵਿਲੱਖਣਤਾ ਦੇ ਕੁਝ ਹੋਰ ਤਰੋ-ਤਾਜ਼ਗੀ ਭਰੇ ਸਾਂਚੇ ਵਿਚ ਢਾਲਣ ਲਈ ਰਣਜੀਤ ਬਾਵਾ ਅਤੇ ਅਦਿਤੀ ਸ਼ਰਮਾ ਦੀ ਜੋੜੀ ਸਾਹਮਣੇ ਲਿਆਂਦੀ ਜਾ ਰਹੀ ਹੈ, ਜਿੰਨ੍ਹਾਂ ਦੋਹਾਂ ਦੀ ਬਹੁਤ ਹੀ ਬੇਮਿਸਾਲ ਕੈਮਿਸਟਰੀ ਦਰਸ਼ਕਾਂ ਨੂੰ ਵੇਖਣ ਲਈ ਮਿਲੇਗੀ।

ਓਧਰ ਜੇਕਰ ਇਸ ਫਿਲਮ ਦੇ ਲੀਡ ਹੀਰੋ ਰਣਜੀਤ ਬਾਵਾ ਦੇ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹੀਂ ਦਿਨ੍ਹੀਂ ਉਹ ਕਈ ਵੱਡੀਆਂ ਫਿਲਮਾਂ ਦੀ ਸ਼ੂਟਿੰਗ ਵਿਚ ਵਿਅਸਤ ਹਨ, ਜਿੰਨ੍ਹਾਂ ਵਿਚੋਂ ਕੁਝ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ ਵੀ ਮੁਕੰਮਲ ਹੋਣ ਨੇੜ੍ਹੇ ਹਨ, ਜੋ ਆਪਣੀ ਉਕਤ ਫਿਲਮ ਵਿਚਲੀ ਆਪਣੀ ਅਲਹਦਾ ਭੂਮਿਕਾ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਅਤੇ ਆਸਵੰਦ ਵਿਖਾਈ ਦੇ ਰਹੇ ਹਨ।

ABOUT THE AUTHOR

...view details