ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਲੋਕ ਗਾਇਕ ਪਾਲੀ ਦੇਤਵਾਲਾ ਆਪਣਾ ਨਵਾਂ ਗਾਣਾ 'ਦਿ ਗ੍ਰੇਟ ਫਾਦਰ' ਲੈ ਕੇ ਜਲਦ ਹੀ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਵੱਖ-ਵੱਖ ਪਲੇਟਫ਼ਾਰਮਾਂ 'ਤੇ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦੇ ਮਿਊਜ਼ਿਕ ਵੀਡੀਓ ਦਾ ਸ਼ੂਟ ਜਿਲ੍ਹਾਂ ਲੁਧਿਆਣਾ ਅਧੀਨ ਆਉਦੇ ਪਿੰਡਾਂ ਸ਼ੰਕਰ, ਡੇਹਲੋਂ ਵਿਖੇ ਪੂਰਾ ਕੀਤਾ ਗਿਆ ਹੈ।
'ਦਿ ਗ੍ਰੇਟ ਫਾਦਰ' ਗਾਣੇ ਨਾਲ ਦਰਸ਼ਕਾਂ ਸਨਮੁੱਖ ਹੋਣਗੇ ਲੋਕ ਗਾਇਕ ਪਾਲੀ ਦੇਤਵਾਲਾ, ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਹੋਈ ਪੂਰੀ - ਗੀਤ ਦਿ ਗ੍ਰੇਟ ਫਾਦਰ ਦੀ ਰਿਲੀਜ਼ ਮਿਤੀ
Song 'The Great Father': ਲੋਕ ਗਾਇਕ ਪਾਲੀ ਦੇਤਵਾਲਾ ਜਲਦ ਹੀ ਆਪਣਾ ਨਵਾਂ ਗਾਣਾ 'ਦਿ ਗ੍ਰੇਟ ਫਾਦਰ' ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ।
Published : Dec 7, 2023, 4:17 PM IST
'ਦਿ ਗ੍ਰੇਟ ਫਾਦਰ' ਗੀਤ ਪਿਓ-ਪੁੱਤ ਦੇ ਰਿਸ਼ਤੇ 'ਤੇ ਆਧਾਰਿਤ:'ਦਿ ਗ੍ਰੇਟ ਫਾਦਰ' ਗਾਣੇ ਦਾ ਨਿਰਦੇਸ਼ਨ ਨਿਰਦੇਸ਼ਕ ਅਵਤਾਰ ਵਰਮਾ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਗਾਣਿਆਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਸ ਗਾਣੇ ਦੇ ਅਹਿਮ ਪਹਿਲੂਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਨੇ ਦੱਸਿਆ ਕਿ ਪਿਓ-ਪੁੱਤ ਦੇ ਮੋਹ ਭਰੇ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਪਾਲੀ ਦੇਤਵਾਲਾ ਵੱਲੋ ਗਾਇਆ ਗਿਆ ਹੈ। ਇਸ ਗਾਣੇ ਦੇ ਬੋਲ ਭਿੰਦਾ ਜੌਹਲ ਯੂ.ਕੇ ਵਾਲੇ ਨੇ ਰਚੇ ਹਨ। ਉਨ੍ਹਾਂ ਦੇ ਲਿਖੇ ਗਾਣਿਆਂ ਨੂੰ ਬਹੁਤ ਸਾਰੇ ਗਾਇਕ ਅਪਣੀ ਆਵਾਜ਼ ਦੇ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਉਨਾਂ ਨੂੰ ਪਾਲੀ ਦੇਤਵਾਲਾ ਦੇ ਕਈ ਅਰਥ-ਭਰਪੂਰ ਗਾਣਿਆਂ ਦਾ ਸ਼ਾਨਦਾਰ ਨਿਰਦੇਸ਼ਨ ਕਰਨ ਦਾ ਮੌਕਾ ਮਿਲਿਆ ਹੈ।
- Himanshi Khurana Asim Riaz Break Up: OMG...ਹਿਮਾਂਸ਼ੀ ਖੁਰਾਨਾ-ਆਸਿਮ ਰਿਆਜ਼ ਦਾ ਹੋਇਆ ਬ੍ਰੇਕਅੱਪ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ
- Dunki Trailer Views: 59 ਮਿਲੀਅਨ ਵਿਊਜ਼ ਨਾਲ 'ਡੰਕੀ' ਬਣਿਆ ਹਿੰਦੀ ਫਿਲਮਾਂ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਟ੍ਰੇਲਰ, 'ਸਾਲਾਰ' ਦੇ ਰਿਕਾਰਡ ਨੂੰ ਤੋੜਿਆ
- Tripti Dimri About Animal: ਐਨੀਮਲ ਦੀ ਜੋਇਆ ਨੇ ਰਣਬੀਰ ਕਪੂਰ ਬਾਰੇ ਕਹੀ ਇਹ ਅਹਿਮ ਗੱਲ, ਜਾਣੋ ਰਣਵਿਜੇ ਦੇ ਕਿਰਦਾਰ ਨੂੰ ਕਿਸ ਨੇ ਕਿਹਾ ਟੌਕਸਿਕ
ਲੋਕ ਗਾਇਕ ਪਾਲੀ ਦੇਤਵਾਲਾ ਦਾ ਕਰੀਅਰ:ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪੜਾਅ-ਦਰ-ਪੜਾਅ ਸਫ਼ਲਤਾ ਕਾਇਮ ਕਰਨ ਵੱਲ ਵਧ ਰਹੇ ਗਾਇਕ ਪਾਲੀ ਦੇਤਵਾਲਾ ਦੇ ਕਰਿਅਰ ਦੀ ਗੱਲ ਕੀਤੀ ਜਾਵੇ, ਤਾਂ ਉਨਾਂ ਵੱਲੋਂ ਸਫ਼ਲਤਾ ਹਾਸਲ ਕਰਨ ਲਈ ਕਦੇ ਵੀ ਸਮਝੌਤਾਵਾਦੀ ਗਾਇਕੀ ਨੂੰ ਤਰਜੀਹ ਨਹੀਂ ਦਿੱਤੀ ਗਈ ਹੈ। ਉਨ੍ਹਾਂ ਨੇ ਹਮੇਸ਼ਾ ਉਹੀ ਗਾਣੇ ਗਾਏ ਹਨ, ਜਿਸ ਵਿੱਚ ਪੰਜਾਬੀ ਸੱਭਿਆਚਾਰ ਅਤੇ ਰਿਸ਼ਤਿਆਂ ਦਾ ਜ਼ਿਕਰ ਹੁੰਦਾ ਹੋਵੇ ਅਤੇ ਇਹੀ ਕਾਰਨ ਹੈ ਕਿ ਉਨਾਂ ਦੇ ਰਿਲੀਜ਼ ਹੋਣ ਵਾਲੇ ਹਰ ਗਾਣੇ ਨੂੰ ਉਨ੍ਹਾਂ ਦੇ ਚਾਹੁਣ ਵਾਲਿਆ ਦਾ ਭਰਵਾਂ ਹੁੰਗਾਰਾ ਮਿਲਦਾ ਹੈ।