ਪੰਜਾਬ

punjab

ETV Bharat / entertainment

ਪਲਕ ਤਿਵਾਰੀ ਦੇ ਪੁਰਸ਼ ਮਿੱਤਰ, ਮਾਂ ਸ਼ਵੇਤਾ ਨੂੰ ਕਹਿੰਦੇ ਹਨ 'ਹੌਟ' - Palak Tiwaris friend called Shweta Hot

ਇੱਕ ਇੰਟਰਵਿਊ ਵਿੱਚ ਪਲਕ ਨੇ ਆਪਣੀ ਮੰਮੀ ਬਾਰੇ ਖੁੱਲ੍ਹ ਕੇ ਦੱਸਿਆ ਕਿ ਉਸ ਦੇ ਪੁਰਸ਼ ਦੋਸਤਾਂ ਤੋਂ ਉਸ ਦੀ ਬੇਮਿਸਾਲ ਦਿੱਖ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ ਗਈ ਹੈ। ਪਲਕ ਤਿਵਾਰੀ ਨੂੰ ਇਹ "ਅਜੀਬ ਲੱਗਦਾ ਹੈ ਜਦੋਂ ਉਸਦੇ ਲੜਕੇ ਦੋਸਤ ਉਸਦੀ ਮਾਂ ਨੂੰ "ਹੌਟ" ਕਹਿੰਦੇ ਹਨ।

ਪਲਕ ਤਿਵਾਰੀ ਦੇ ਪੁਰਸ਼ ਦੋਸਤ ਮਾਂ ਸ਼ਵੇਤਾ ਨੂੰ ਕਹਿੰਦੇ ਹਨ 'ਹੌਟ'
ਪਲਕ ਤਿਵਾਰੀ ਦੇ ਪੁਰਸ਼ ਦੋਸਤ ਮਾਂ ਸ਼ਵੇਤਾ ਨੂੰ ਕਹਿੰਦੇ ਹਨ 'ਹੌਟ'

By

Published : Apr 20, 2022, 12:15 PM IST

ਹੈਦਰਾਬਾਦ (ਤੇਲੰਗਾਨਾ): ਟੈਲੀਵਿਜ਼ਨ ਅਦਾਕਾਰਾ ਸ਼ਵੇਤਾ ਤਿਵਾਰੀ ਇੰਡਸਟਰੀ 'ਚ ਆਪਣੀ ਚੰਗੀ ਲੁੱਕ ਅਤੇ ਫਿਟਨੈੱਸ ਲਈ ਜਾਣੀ ਜਾਂਦੀ ਹੈ। ਅਦਾਕਾਰਾ ਅੱਜ ਵੀ ਉਹਨੀ ਹੀ ਜਵਾਨ ਹੈ ਜਿੰਨੀ ਕਿ ਕਈ ਸਾਲ ਪਹਿਲਾਂ ਹੁੰਦੀ ਸੀ। ਸ਼ਵੇਤਾ ਦੀ ਧੀ ਪਲਕ ਤਿਵਾਰੀ ਨੂੰ ਇਹ 'ਅਜੀਬ' ਲੱਗਦਾ ਹੈ ਜਦੋਂ ਉਸ ਦੇ ਮਰਦ ਦੋਸਤ ਉਸ ਦੀ ਮੰਮੀ ਨੂੰ "ਹੌਟ" ਕਹਿੰਦੇ ਹਨ।

ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਪਲਕ ਨੇ ਆਪਣੀ ਮੰਮੀ ਬਾਰੇ ਖੁੱਲ੍ਹ ਕੇ ਦੱਸਿਆ ਕਿ ਉਸ ਦੇ ਪੁਰਸ਼ ਦੋਸਤਾਂ ਤੋਂ ਉਸ ਦੀ ਬੇਮਿਸਾਲ ਦਿੱਖ ਲਈ ਪ੍ਰਸ਼ੰਸਾ ਪ੍ਰਾਪਤ ਕੀਤੀ ਗਈ ਹੈ। ਆਪਣੇ ਦੋਸਤਾਂ ਵਿੱਚ ਸ਼ਵੇਤਾ ਦੇ ਸੁਹਜ ਬਾਰੇ ਗੱਲ ਕਰਦੇ ਹੋਏ ਪਲਕ ਨੇ ਕਿਹਾ "ਇਹ ਸਭ ਤੋਂ ਅਜੀਬ ਗੱਲ ਹੈ। ਮੇਰੇ ਮਰਦ ਦੋਸਤਾਂ ਨੇ ਇਹ ਨਹੀਂ ਕਿਹਾ ਕਿ ਉਹ ਉਸ ਨਾਲ ਪਿਆਰ ਕਰਦੇ ਹਨ, ਉਹ ਕਹਿੰਦੇ ਹਨ ਕਿ 'ਤੇਰੀ ਮੰਮੀ' ਤੇਰੀ ਮੰਮੀ ਵਾਂਗ ਨਹੀਂ ਹੈ। ਹਾਹ ਬਹੁਤ ਹੌਟ ਹੈ'।

ਹਾਲਾਂਕਿ ਉਹ ਇਸ ਤੱਥ ਨੂੰ ਪਿਆਰ ਕਰਦੀ ਹੈ ਕਿ ਉਸਦੀ ਮਾਂ "ਜਵਾਨ ਹੈ" ਪਰ ਉਸਨੂੰ ਇਹ "ਅਜੀਬ" ਵੀ ਲੱਗਦਾ ਹੈ। ਪਲਕ ਨੇ ਕਿਹਾ "ਮੈਨੂੰ ਇਹ ਬਹੁਤ ਪਸੰਦ ਹੈ। ਮੈਨੂੰ ਇਹ ਪਸੰਦ ਹੈ ਕਿ ਉਹ ਬਹੁਤ ਜਵਾਨ ਹੈ।

ਅਸਲ ਵਿੱਚ ਜਦੋਂ ਮੈਂ ਵੀ ਛੋਟੀ ਸੀ, ਮੈਨੂੰ ਉਦੋਂ ਤੋਂ ਇਹ ਪਸੰਦ ਸੀ। ਕਿਉਂਕਿ ਮੇਰੀ ਨਾਨੀ ਆਮ ਤੌਰ 'ਤੇ ਮੈਨੂੰ ਸਕੂਲ ਤੋਂ ਚੁੱਕ ਲੈਂਦੀ ਸੀ, ਕੀ ਇੱਕ ਮੈਂ bratty kid ਸੀ, ਪਰ ਜਿਸ ਦਿਨ ਮੇਰੀ ਮੰਮੀ ਮੈਨੂੰ ਲੈਣ ਜਾਂਦੀ ਸੀ, ਮੈਂ ਇਸ ਤਰ੍ਹਾਂ ਬੋਲੀ ਦੀ ਸੀ 'ਓਹ, ਮੇਰੀ ਮੰਮੀ ਹੌਟ ਅਤੇ ਚੰਗੀ ਦਿੱਖ ਵਾਲੀ ਹੈ ਅਤੇ ਹਰ ਕੋਈ ਉਸ ਵੱਲ ਦੇਖ ਰਿਹਾ ਹੈ। ਮੈਂ ਇਸ ਤਰ੍ਹਾਂ ਕਹਿੰਦੀ ਸੀ 'ਹਾਂ, ਹਾਂ, ਇਹ ਮੇਰੀ ਮਾਂ ਹੈ' ਮੈਨੂੰ ਬਹੁਤ ਚੰਗਾ ਲੱਗਦਾ ਸੀ ਅੱਜ ਤੱਕ ਮੰਮੀ ਇਸ ਤਰ੍ਹਾਂ ਹੈ, ਜਿਵੇਂ ਪਹਿਲਾਂ ਸੀ 'ਉਹ ਮੇਰੀ ਮੰਮੀ ਹੈ।' ਮੈਨੂੰ ਇਸ 'ਤੇ ਬਹੁਤ ਮਾਣ ਹੈ।"

ਪਲਕ ਤਿਵਾਰੀ ਨੇ ਹਾਲ ਹੀ 'ਚ ਸ਼ੋਅਬਿਜ਼ 'ਚ ਐਂਟਰੀ ਕੀਤੀ ਹੈ। ਉਸ ਨੇ ਗਾਇਕ ਹਾਰਡੀ ਸੰਧੂ ਨਾਲ ਆਪਣੇ ਸੰਗੀਤ ਵੀਡੀਓ ਬਿਜਲੀ ਬਿਜਲੀ ਤੋਂ ਬਾਅਦ ਪ੍ਰਸਿੱਧੀ ਹਾਸਲ ਕੀਤੀ। ਉਸਦੀ ਅੱਗੇ ਮਿਊਜ਼ਿਕ ਵੀਡੀਓ ਆ ਰਹੀ ਹੈ, ਜਿਸ ਵਿੱਚ ਉਹ ਆਦਿਤਿਆ ਸੀਲ ਦੇ ਨਾਲ ਨਜ਼ਰ ਆਵੇਗੀ। ਪਲਕ ਵੀ ਰੋਜ਼ੀ: ਦ ਸੈਫਰਨ ਚੈਪਟਰ ਨਾਲ ਆਪਣਾ ਬਾਲੀਵੁੱਡ ਡੈਬਿਊ ਕਰੇਗੀ।

ਇਹ ਵੀ ਪੜ੍ਹੋ:ITS ALL COMING BACK OUT ਵਿੱਚ ਪ੍ਰਿਅੰਕਾ ਚੋਪੜਾ ਅਤੇ ਸੈਮ ਹਿਊਗਨ ਦੀ ਪਹਿਲੀ ਝਲਕ

ABOUT THE AUTHOR

...view details