ਚੰਡੀਗੜ੍ਹ: ਪੰਜਾਬੀ ਗਾਇਕ ਅਲਫਾਜ਼ ਉਤੇ ਹਮਲਾ(punjabi singer alfaaz injured ) ਹੋਣ ਦੀ ਖਬਰ ਸਾਹਮਣੇ ਆਈ ਹੈ, ਜਾਣਕਾਰੀ ਅਨੁਸਾਰਗਾਇਕ ਅਲਫਾਜ਼ ਬਨੂੜ ਲਾਂਡਰਾਂ ਹਾਈਵੇ 'ਤੇ ਇੱਕ ਢਾਬੇ ਦੇ ਬਾਹਰ ਸੜਕ ਦੇ ਕਿਨਾਰੇ ਖੜ੍ਹੇ ਸਨ ਤਾਂ ਇੱਕ ਤੇਜ਼ ਰਫ਼ਤਾਰ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਇਸ ਬਾਬਤ ਵਿੱਕੀ ਵਾਸੀ ਰਾਏਪੁਰ ਰਾਣੀ ਪੰਚਕੂਲਾ ਹਰਿਆਣਾ ਨੂੰ ਮੁਹਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗਾਇਕ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਐਸਪੀ ਮੋਹਾਲੀ ਅਕਾਸ਼ਦੀਪ ਨੇ ਦੱਸਿਆ ਕਿ 'ਅਲਫਾਜ਼ ਹਸਪਤਾਲ ਵਿੱਚ ਦਾਖਲ ਹੈ। ਉਹ ਹੁਣ ਖਤਰੇ ਤੋਂ ਬਾਹਰ ਹੈ। ਅਸੀਂ ਉਸ ਦੇ ਬਿਆਨ ਲੈ ਲਏ ਹਨ, ਐਫਆਈਆਰ ਦਰਜ ਕਰ ਲਈ ਹੈ ਅਤੇ ਆਰੋਪੀ ਦੀ ਪਛਾਣ ਵਿੱਕੀ ਵਜੋਂ ਹੋਈ ਹੈ। ਅਗਲੇਰੀ ਜਾਂਚ ਜਾਰੀ ਹੈ।
ਪੂਰੀ ਘਟਨਾ: ਗਾਇਕ ਅਲਫਾਜ਼ ਆਪਣੇ ਦੋਸਤਾਂ ਨਾਲ ਢਾਬੇ 'ਤੇ ਗਿਆ ਸੀ। ਢਾਬੇ ਦੇ ਇੱਕ ਮੁਲਾਜ਼ਮ ਦਾ ਮਾਲਕ ਨਾਲ ਝਗੜਾ ਹੋ ਰਿਹਾ ਸੀ। ਮੁਲਾਜ਼ਮ ਨੇ ਮਾਲਕ ਦੀ ਗੱਡੀ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਗੱਡੀ ਨੇ ਅਲਫਾਜ਼ ਨੂੰ ਟੱਕਰ ਮਾਰ ਦਿੱਤੀ।
ਸਾਥੀ ਪੰਜਾਬੀ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਲੈ ਕੇ ਹਸਪਤਾਲ ਤੋਂ 'ਹੇ ਮੇਰਾ ਦਿਲ' ਗਾਇਕ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ, "ਬੀਤੀ ਰਾਤ ਮੇਰੇ ਭਰਾ @itsaslialfaaz 'ਤੇ ਹਮਲਾ ਹੋਇਆ ਹੈ, ਜਿਸਨੇ ਵੀ ਇਸ ਦੀ ਯੋਜਨਾ ਬਣਾਈ ਸੀ, ਮੈਂ ਤੁਹਾਨੂੰ ਜਾਣ ਨਹੀਂ ਦੇਵਾਂਗਾ !! ਮੇਰੇ ਸ਼ਬਦਾਂ ਨੂੰ ਮੰਨੋ !! ਹਰ ਕੋਈ ਉਸ ਲਈ ਪ੍ਰਾਰਥਨਾ ਕਰੇ।" ਬਾਅਦ 'ਚ ਉਸ ਨੇ ਆਪਣੇ ਅਕਾਊਂਟ ਤੋਂ ਆਪਣੀ ਪੋਸਟ ਡਿਲੀਟ ਕਰ ਦਿੱਤੀ।