ਪੰਜਾਬ

punjab

Sidhu Moose Wala Death Anniversary: ਮੈਂਡੀ ਤੱਖਰ ਤੋਂ ਲੈ ਕੇ ਸਵੀਤਾਜ ਬਰਾੜ ਤੱਕ, ਇਹਨਾਂ ਸੁੰਦਰੀਆਂ ਨਾਲ ਕੰਮ ਕਰ ਚੁੱਕੇ ਸਨ ਗਾਇਕ ਸਿੱਧੂ ਮੂਸੇਵਾਲਾ

By

Published : May 29, 2023, 6:18 AM IST

Updated : May 29, 2023, 9:59 AM IST

Sidhu Moose Wala Death Anniversary: ਅੱਜ 29 ਮਈ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਹੈ, ਹੁਣ ਇਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਗਾਇਕ ਨੇ ਕਿਸ-ਕਿਸ ਪਾਲੀਵੁੱਡ ਅਦਾਕਾਰਾ ਨਾਲ ਕੰਮ ਕੀਤਾ ਸੀ।

Sidhu Moose Wala Death Anniversary
Sidhu Moose Wala Death Anniversary

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਪੰਜਾਬ ਦਾ ਪ੍ਰਸਿੱਧ ਗਾਇਕ ਸੀ। ਉਸ ਦੇ ਗੀਤਾਂ ਨੂੰ ਯੂਟਿਊਬ 'ਤੇ ਲੱਖਾਂ ਵਿਊਜ਼ ਮਿਲਦੇ ਸਨ।

ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਤਕਰੀਬਨ ਪੰਜ ਸਾਲ ਪਹਿਲਾਂ ਪੰਜਾਬੀ ਮੰਨੋਰੰਜਨ ਦੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਦਾ ਅਸਲੀ ਨਾਂ ਸ਼ੁੱਭਦੀਪ ਸਿੰਘ ਸਿੱਧੂ ਸੀ। ਪਰ ਉਹ ਪ੍ਰਸ਼ੰਸਕਾਂ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਮਸ਼ਹੂਰ ਸੀ। ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦਾ ਰਹਿਣ ਵਾਲਾ ਸੀ।

ਸ਼ੁਭਦੀਪ ਸਿੰਘ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਮੰਨੋਰੰਜਨ ਦੀ ਦੁਨੀਆਂ ਵਿੱਚ ਇੱਕ ਗੀਤਕਾਰ ਵਜੋਂ ਕੀਤੀ ਸੀ। ਉਸਨੇ ਆਪਣੇ ਕਰੀਅਰ ਵਿੱਚ ਕਈ ਮਸ਼ਹੂਰ ਕਲਾਕਾਰਾਂ ਨਾਲ ਕੰਮ ਕੀਤਾ। ਸਿੱਧੂ ਮੂਸੇਵਾਲ ਨੇ ਗਾਇਕੀ ਦੇ ਖੇਤਰ ਵਿੱਚ ਕਾਫੀ ਪ੍ਰਸਿੱਧੀ ਖੱਟੀ ਸੀ ਪਰ ਉਹ ਵਿਵਾਦਾਂ ਵਿੱਚ ਵੀ ਘਿਰੇ ਰਹੇ ਸਨ। ਸਾਲ 2018 ਤੋਂ ਸਿੱਧੂ ਮੂਸੇਵਾਲਾ ਦੀ ਫੈਨ ਫਾਲੋਇੰਗ ਕਾਫੀ ਵੱਧ ਗਈ ਸੀ। ਇਸ ਦੌਰਾਨ ਗੰਨ ਕਲਚਰ ਸੰਬੰਧੀ ਉਨ੍ਹਾਂ ਦੇ ਕਈ ਗੀਤ ਸਾਹਮਣੇ ਆਏ ਸਨ।

ਹੁਣ ਇਥੇ ਅਸੀਂ ਗਾਇਕ ਦੀ ਪਹਿਲੀ ਬਰਸੀ ਉਤੇ ਇੱਕ ਸੂਚੀ ਤਿਆਰ ਕੀਤੀ ਹੈ, ਇਸ ਸੂਚੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗਾਇਕ ਨੇ ਆਪਣੇ ਗੀਤਾਂ ਜਾਂ ਫਿਰ ਫਿਲਮਾਂ ਵਿੱਚ ਕਿਸ-ਕਿਸ ਮਾਡਲ-ਅਦਾਕਾਰਾ ਨਾਲ ਕੰਮ ਕੀਤਾ ਸੀ।

ਸਿੱਧੂ ਮੂਸੇਵਾਲਾ ਦੀਆਂ ਫਿਲਮਾਂ:

  1. ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਫਿਲਮ 'ਤੇਰੀ ਮੇਰੀ ਜੋੜੀ' ਸੀ, ਇਸ ਫਿਲਮ ਵਿੱਚ ਗਾਇਕ ਨਾਲ ਮੋਨਿਕਾ ਸ਼ਰਮਾ ਨੇ ਕੰਮ ਕੀਤਾ ਸੀ।
  2. ਗਾਇਕ ਦੀ ਦੂਜੀ ਫਿਲਮ ਦਾ ਨਾਂ 'ਮੂਸਾ ਜੱਟ' ਸੀ, ਇਸ ਫਿਲਮ ਵਿੱਚ ਗਾਇਕ ਨਾਲ ਦਿੱਗਜ ਗਾਇਕ ਰਾਜ ਬਰਾੜ ਦੀ ਲਾਡਲੀ ਸਵੀਤਾਜ ਬਰਾੜ ਨੇ ਕੰਮ ਕੀਤਾ ਸੀ। ਫਿਲਮ ਨੇ ਬਾਕਸ ਆਫਿਸ ਉਤੇ ਲਗਪਗ 7 ਕਰੋੜ ਦੀ ਕਮਾਈ ਕੀਤੀ ਸੀ।
  3. ਗਾਇਕ-ਅਦਾਕਾਰ ਦੀ ਤੀਜੀ ਫਿਲਮ 'ਯੈੱਸ ਆਈ ਐੱਮ ਸਟੂਡੈਂਟ' ਸੀ, ਇਸ ਫਿਲਮ ਵਿੱਚ ਗਾਇਕ ਦੇ ਨਾਲ ਖੂਬਸੂਰਤ ਅਦਾਕਾਰਾ ਮੈਂਡੀ ਤੱਖਰ ਨੂੰ ਦੇਖਿਆ ਗਿਆ ਸੀ, ਇਹ ਇੱਕ ਰੁਮਾਂਟਿਕ ਫਿਲਮ ਸੀ।

ਸਿੱਧੂ ਮੂਸੇਵਾਲਾ ਦੇ ਗੀਤਾਂ ਵਿੱਚ ਮਾਡਲ:

  • ਹੁਣ ਇਥੇ ਜੇਕਰ ਗਾਇਕ ਨੇ ਗੀਤਾਂ ਵਿੱਚ ਮਾਡਲਾਂ ਦੁਆਰਾ ਕੀਤੇ ਕੰਮ ਦੀ ਗੱਲ ਕਰੀਏ ਤਾਂ ਗਾਇਕ ਦੇ ਗੀਤ 'ਮੀ ਐਂਡ ਮਾਈ ਗਰਲਫਰੈਂਡ' ਵਿੱਚ ਸਾਰਾ ਗੁਰਪਾਲ ਨੇ ਕੰਮ ਕੀਤਾ ਸੀ। ਇਸ ਤੋਂ ਇਲਾਵਾ ਵੀ ਸਾਰਾ ਨੇ ਗਾਇਕ ਨਾਲ ਕਈ ਗੀਤਾਂ ਵਿੱਚ ਕੰਮ ਕੀਤਾ ਸੀ।
  • ਗੀਤ 'ਜੱਟੀ ਜਿਓਣੇ ਮੌੜ ਵਰਗੀ' ਅਤੇ 'ਬੋ ਕਾਲ' ਵਿੱਚ 'ਪੰਜਾਬ ਦੀ ਬੋਲਡ ਬਿਊਟੀ' ਸੋਨਮ ਬਾਜਵਾ ਨੂੰ ਦੇਖਿਆ ਗਿਆ ਸੀ, ਇਸ ਤੋਂ ਇਲਾਵਾ ਸੋਨਮ ਬਾਜਵਾ ਨੂੰ ਗੀਤ ਬ੍ਰਾਊਨ ਸ਼ੌਰਟੀ ਵਿੱਚ ਵੀ ਦੇਖਿਆ ਗਿਆ ਸੀ।
  • ਫਿਲਮ 'ਸਰਦਾਰ ਮੁਹੰਮਦ' ਫੇਮ ਅਦਾਕਾਰਾ ਹਰਸ਼ਜੋਤ ਕੌਰ ਟੂਰ ਨਾਲ ਵੀ ਗਾਇਕ ਨੇ ਗੀਤ ਵਿੱਚ ਕੰਮ ਕੀਤਾ ਸੀ, ਦੋਨਾਂ ਨੂੰ ਇੱਕਠੇ ਗੀਤ 'UNFUCKWITHABLE' ਵਿੱਚ ਦੇਖਿਆ ਗਿਆ। ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ।
  • ਪੰਜਾਬੀ ਦੇ ਸੁਪਰਹਿੱਟ ਗੀਤ 'ਅੱਜ ਕੱਲ੍ਹ ਵੇ' ਵਿੱਚ ਗਾਇਕ ਸਿੱਧੂ ਮੂਸੇਵਾਲਾ ਨਾਲ ਸੁੰਦਰੀ ਪ੍ਰੀਤ ਹੁੰਦਲ ਨੂੰ ਦੇਖਿਆ ਗਿਆ ਸੀ। ਗੀਤ ਨੂੰ ਮਿੰਟਾਂ ਵਿੱਚ ਹੀ ਕਾਫੀ ਜਿਆਦਾ ਵਿਊਜ਼ ਆ ਗਏ ਸਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮਾਡਲਾਂ ਨੇ ਮਰਹੂਮ ਗਾਇਕ ਨਾਲ ਕੰਮ ਕੀਤਾ ਸੀ।
Last Updated : May 29, 2023, 9:59 AM IST

ABOUT THE AUTHOR

...view details