ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਨੂੰ ਸ਼ਾਨਦਾਰ ਫਿਲਮਾਂ ਦੇ ਕੇ ਲੋਕਾਂ ਦਾ ਮੰਨੋਰੰਜਨ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਪੰਜਾਬੀ ਸਿਨੇਮਾ ਨੂੰ ਇੱਕ ਵੱਡੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਪਾਲੀਵੁੱਡ ਦੀਆਂ ਦੋ ਵੱਡੀਆਂ ਫਿਲਮਾਂ ਆਪਣੇ ਆਉਣ ਵਾਲੇ ਸੀਕਵਲ ਨਾਲ ਬਾਕਸ-ਆਫਿਸ 'ਤੇ ਟੱਕਰ ਦੇਣ ਜਾ ਰਹੀਆਂ ਹਨ।
ਦੇਵ ਖਰੌੜ ਦੀ ਬਲੈਕੀਆ 2:ਬਲੈਕੀਆ 2 ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਨੇ ਸ਼ੁੱਕਰਵਾਰ ਨੂੰ ਆਪਣੀ ਰਿਲੀਜ਼ ਦੀ ਤਰੀਕ ਮੁਲਤਵੀ ਕਰ ਦਿੱਤੀ ਅਤੇ ਇਹ ਫਿਲਮ ਹੁਣ 25 ਅਗਸਤ 2023 ਨੂੰ ਸਿਨੇਮਾਘਰਾਂ 'ਤੇ ਆਉਣ ਜਾ ਰਹੀ ਹੈ। ਹੁਣ ਹਾਲ ਹੀ ਦੇ ਐਲਾਨਾਂ ਅਨੁਸਾਰ ਬਲਾਕਬਸਟਰ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ' ਦਾ ਸੀਕਵਲ ਨੇ ਇਸਦੀ ਰਿਲੀਜ਼ ਵਿੱਚ ਵੀ ਦੇਰੀ ਕੀਤੀ ਹੈ ਅਤੇ ਬਲੈਕੀਆ 2 ਦੇ ਨਾਲ 25 ਅਗਸਤ 2023 ਨੂੰ ਇਸਦੀ ਰਿਲੀਜ਼ ਮਿਤੀ ਨੂੰ ਲਾਕ ਕਰ ਦਿੱਤਾ ਹੈ।
ਬਲੈਕੀਆ 2 ਅਤੇ ਨੀ ਮੈਂ ਸੱਸ ਕੁੱਟਣੀ ਦੀ ਸਿਲਵਰ ਸਕ੍ਰੀਨ 'ਤੇ ਵੱਡੀ ਟੱਕਰ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਬਲੈਕੀਆ 2, 5 ਮਈ 2023 ਨੂੰ ਰਿਲੀਜ਼ ਹੋਣੀ ਸੀ ਜਦੋਂ ਕਿ ਨੀ ਮੈਂ ਸੱਸ ਕੁੱਟਣੀ 2, 28 ਅਪ੍ਰੈਲ 2023 ਨੂੰ ਰਿਲੀਜ਼ ਹੋਣੀ ਸੀ। ਪਰ ਹੁਣ ਦੋਵੇਂ ਫਿਲਮਾਂ ਦੇਰੀ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਇੱਕੋ ਤਾਰੀਖ ਨੂੰ ਸਿਨੇਮਾਘਰਾਂ ਵਿੱਚ ਆਉਣ ਜਾ ਰਹੀਆਂ ਹਨ।
ਬਲੈਕੀਆ 2 ਦੇ ਪਹਿਲੇ ਭਾਗ ਦੀ ਗੱਲ ਕਰੀਏ ਤਾਂ ਬਲੈਕੀਆ ਨਵਨੀਤ ਸਿੰਘ ਦੁਆਰਾ ਨਿਰਦੇਸ਼ਤ ਅਤੇ ਇੰਦਰਪਾਲ ਸਿੰਘ ਦੁਆਰਾ ਲਿਖੀ ਗਈ ਇਹ ਫਿਲਮ ਇੱਕ ਆਦਮੀ ਦੇ ਗਰੀਬ ਤੋਂ ਅਮੀਰ ਤੱਕ ਦੇ ਸਫ਼ਰ 'ਤੇ ਅਧਾਰਤ ਮੰਨੀ ਜਾਂਦੀ ਹੈ। ਜੋ ਕਿ ਫਿਲਮ ਦੇ ਪੋਸਟਰ ਵਿੱਚ ਦਿਖਾਇਆ ਗਿਆ ਹੈ।