ਪੰਜਾਬ

punjab

ETV Bharat / entertainment

Film IB 71: ਅਦਾਕਾਰਾ ਨਿਹਾਰਿਕਾ ਰਾਏਜ਼ਾਦਾ ਫ਼ਿਲਮ ਆਈਬੀ 71 ਨਾਲ ਬਾਲੀਵੁੱਡ 'ਚ ਕਰ ਰਹੀ ਵਾਪਸੀ - ਅਨੁਪਮ ਖੇਰ ਦੀ ਫ਼ਿਲਮ IB 71

ਹਿੰਦੀ ਸਿਨੇਮਾਂ ਲਈ ਬਣੀਆਂ ਕਈ ਚਰਚਿਤ ਫ਼ਿਲਮਾਂ ਦਾ ਹਿੱਸਾ ਰਹੀ ਅਦਾਕਾਰਾ ਨਿਹਾਰਿਕਾ ਰਾਏਜ਼ਾਦਾ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਆਈਬੀ 71' ਨਾਲ ਬਾਲੀਵੁੱਡ ’ਚ ਸ਼ਾਨਦਾਰ ਕਮਬੈਕ ਕਰਨ ਜਾ ਰਹੀ ਹੈ। ਫ਼ਿਲਮ ਆਈਬੀ 71 12 ਮਈ 2023 ਨੂੰ ਦੇਸ਼, ਵਿਦੇਸ਼ ਵਿਚ ਰਿਲੀਜ਼ ਹੋਣ ਜਾ ਰਹੀ ਹੈ।

Film IB 71
Film IB 71

By

Published : Apr 16, 2023, 4:13 PM IST

ਫ਼ਰੀਦਕੋਟ: ਹਿੰਦੀ ਸਿਨੇਮਾਂ ਲਈ ਬਣੀਆਂ ਕਈ ਚਰਚਿਤ ਫ਼ਿਲਮਾਂ ਦਾ ਹਿੱਸਾ ਰਹੀ ਅਦਾਕਾਰਾ ਨਿਹਾਰਿਕਾ ਰਾਏਜ਼ਾਦਾ ਰਿਲੀਜ਼ ਹੋਣ ਜਾ ਰਹੀ ਫ਼ਿਲਮ 'ਆਈਬੀ 71' ਨਾਲ ਬਾਲੀਵੁੱਡ ’ਚ ਸ਼ਾਨਦਾਰ ਕਮਬੈਕ ਕਰਨ ਜਾ ਰਹੀ ਹੈ। ਇਸ ਫ਼ਿਲਮ ਵਿਚ ਵਿਧੁਤ ਜਾਮਵਾਲ ਸਮੇਤ ਕਈ ਨਾਮਵਰ ਸਟਾਰਜ਼ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਐਕਸ਼ਨ ਹੀਰੋ ਫ਼ਿਲਮਜ਼ ਦੇ ਬੈਨਰ ਹੇਠ ਬਣੀ ਅਤੇ ਸਨਕਾਲਪ ਰੈਡੀ ਦੁਆਰਾ ਨਿਰਦੇਸ਼ਿਤ ਕੀਤੀ ਗਈ ਇਹ ਫ਼ਿਲਮ 12 ਮਈ 2023 ਨੂੰ ਦੇਸ਼, ਵਿਦੇਸ਼ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਮਲਟੀਸਟਾਰਰ ਫ਼ਿਲਮ ਇੰਡੀਆਂ ਅਤੇ ਪਾਕਿਸਤਾਨ ਵਿਚਾਲੇ ਦੀਆਂ ਕੁਝ ਹਕੀਕਤਾਂ ਤੇ ਕੇਂਦਰਿਤ ਹੈ। ਜਿਸ ਵਿਚ ਦੇਸ਼ਭਗਤੀ ਜ਼ਜ਼ਬੇ ਨੂੰ ਬਹੁਤ ਹੀ ਪ੍ਰਭਾਵੀ ਪਰਸਥਿਤੀਆਂ ਅਤੇ ਦਿਲਚਸਪੀ ਭਰਪੂਰ ਤਾਣੇ ਬਾਣੇ ਨਾਲ ਦਿਖਾਇਆ ਜਾਵੇਗਾ।

Film IB 71

ਫ਼ਿਲਮ ਆਈਬੀ 71 ਵਿੱਚ ਇਹ ਕਿਰਦਾਰ ਆਉਣਗੇ ਨਜ਼ਰ: ਜੇ ਇਸ ਫ਼ਿਲਮ ਦੀ ਅਦਾਕਾਰਾ ਨਿਹਾਰਿਕਾ ਦੇ ਕਿਰਦਾਰ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਕਿਰਦਾਰ ਬਹੁਤ ਹੀ ਚੈਲੇਜ਼ਿੰਗ ਅਤੇ ਫ਼ਿਲਮ ਦਾ ਮੁੱਖ ਆਕਰਸ਼ਨ ਕਿਹਾ ਜਾ ਸਕਦਾ ਹੈ। ਜਿਸ ਦੁਆਲੇ ਪੂਰੀ ਕਹਾਣੀ ਘੁੰਮਦੀ ਨਜ਼ਰ ਆਵੇਗੀ। ਫ਼ਿਲਮ ਵਿਚ ਅਨੁਪਮ ਖੇਰ, ਦਿਲੀਪ ਤਾਹਿਲ, ਵਿਸ਼ਾਲ ਜਾਟਵਾ, ਮੀਰ ਸਰਵਰ, ਸ਼ਾਹਿਦਰ ਰਹਿਾਮਾਨ, ਅਸਵਥ ਭੱਟ, ਡੈਨੀ ਸੁਰਾ, ਫ਼ੈਜਨ ਖ਼ਾਨ, ਪਿਆਰਲੀ ਨਯਾਨੀ, ਸਵਰਤ ਜੋਸ਼ੀ, ਨਰਿੰਦਰ ਭੁਟਾਨੀ, ਅਮਿਤ ਆਨੰਦ ਰਾਉਤ, ਰਜ਼ਤ ਰਾਏ, ਪਰਮੇਸ਼ ਆਦਿ ਵੀ ਮਹੱਤਵਪੂਰਨ ਰੋਲ ਪਲੇ ਕਰ ਰਹੇ ਹਨ।

ਨਿਹਾਰਿਕਾ ਰਾਏਜ਼ਾਦਾ ਇਹ ਖਿਤਾਬ ਕਰ ਚੁੱਕੀ ਆਪਣੇ ਨਾਮ:ਇਸ ਫ਼ਿਲਮ ਨੂੰ ਸ਼ਹਿਰ ਕੁਆਜ਼ੇ, ਸਨਕਾਲਪ ਅਤੇ ਵਾਸੁਦੇਵਾ ਰੈਡੀ ਵੱਲੋਂ ਲਿਖਿਆ ਗਿਆ ਹੈ। ਜਿੰਨ੍ਹਾਂ ਦੇ ਅਨੁਸਾਰ ਦੋ ਮੁਲਕਾਂ ਦੁਆਲੇ ਦੀ ਸੰਵੇਦਨਾਂਤਮਕ ਪਰਸਥਿਤੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਇਸ ਫ਼ਿਲਮ ਵਿੱਚ ਦਿਖਾਇਆ ਜਾਵੇਗਾ। ਅਦਾਕਾਰਾ ਨਿਹਾਰਿਕਾ ਆਪਣੀ ਆਉਣ ਵਾਲੀ ਇਸ ਫ਼ਿਲਮ ਵਿਚਲੀ ਆਪਣੀ ਭੂਮਿਕਾ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ। ਇਸ ਫ਼ਿਲਮ ਦਾ ਨਿਰਮਾਣ ਵਿਧੁਤ ਜਾਮਵਾਲ ਵੱਲੋਂ ਖੁਦ ਆਪਣੇ ਬੈਨਰ ਹੇਠ ਕੀਤਾ ਗਿਆ, ਜੋ ਕਿ ਪ੍ਰਡਿਊਸ ਕੀਤੀ ਜਾ ਰਹੀ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ। ਮੁੰਬਈ ਨਗਰੀ ਵਿਚ ਥੋੜੇ ਜਿਹੇ ਸਮੇਂ ਦੌਰਾਨ ਹੀ ਮਸ਼ਹੂਰ ਹੋਣ ਵਾਲੀ ਅਦਾਕਾਰਾ ਨਿਹਾਰਿਕਾ ਰਾਏਜ਼ਾਦਾ ਮਿਸ ਇੰਡੀਆਂ ਯੂ.ਕੇ 2010, ਮਿਸ ਇੰਡੀਆਂ ਵਰਲਡਵਾਈਡ 2010 ਜਿਹੇ ਮਾਣਮੱਤੇ ਖ਼ਿਤਾਬ ਵੀ ਆਪਣੇ ਨਾਂਅ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਫ਼ਿਲਮਾਂ ਦਾ ਵਾਰਿਅਰ, ਮਸਾਨ, ਦਾਮਡੋਲ, ਟੋਟਲ ਧਮਾਲ ਆਦਿ ਵਿੱਚ ਕੰਮ ਕਰ ਚੁੱਕੀ ਹੈ। ਇਹ ਹੋਣਹਾਰ ਅਦਾਕਾਰਾ ਹਿੰਦੀ ਸਿਨੇਮਾਂ ਦੇ ਹੁਣ ਤੱਕ ਦੇ ਆਪਣੇ ਸਫ਼ਰ ਤੋਂ ਕਾਫ਼ੀ ਖੁਸ਼ ਨਜਰ ਆ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਰਿਲੀਜ਼ ਹੋਣ ਜਾ ਰਹੀ ਉਨ੍ਹਾਂ ਦੀ ਇਹ ਫ਼ਿਲਮ ਉਨ੍ਹਾਂ ਦੇ ਕਰਿਅਰ ਲਈ ਇਕ ਅਹਿਮ ਮੀਲ ਦਾ ਪੱਥਰ ਸਾਬਿਤ ਹੋਵੇਗੀ।

ਇਹ ਵੀ ਪੜ੍ਹੋ:-Film Coat: ਸਿਨੇਮਾਘਰਾਂ 'ਚ ਇਸ ਦਿਨ ਰਿਲੀਜ਼ ਹੋਵੇਗੀ ਵਿਵਾਨ ਸ਼ਾਹ ਅਤੇ ਸੰਜੇ ਮਿਸ਼ਰਾ ਦੀ ਫਿਲਮ 'ਕੋਟ'

ABOUT THE AUTHOR

...view details