ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਅਦਾਕਾਰ ਦੇ ਤੌਰ 'ਤੇ ਸ਼ਾਨਦਾਰ ਪਹਿਚਾਣ ਕਾਇਮ ਕਰਨ ਵਿਚ ਸਫ਼ਲ ਰਹੇ ਦਿਲਾਵਰ ਸਿੱਧੂ (Dilawar Sidhu upcoming film) ਹੁਣ ਬਤੌਰ ਨਿਰਦੇਸ਼ਕ ਵੀ ਆਪਣਾ ਨਵਾਂ ਪ੍ਰੋਜੈਕਟ ‘ਖੜਕਾ ਦੜਕਾ’ ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜਿਸ ਵਿਚ ਪੰਜਾਬੀ ਫਿਲਮਾਂ ਨਾਲ ਜੁੜੇ ਕਈ ਮੰਨੇ ਪ੍ਰਮੰਨੇ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
‘ਕੈਮੇਰੋਕ ਫਿਲਮ ਪ੍ਰੋਡੋਕਸ਼ਨ ਅਤੇ ਬੁਮੈਕਸ ਐਪ ਦੇ ਬੈਨਰਜ਼’ ਹੇਠ ਬਣਨ ਜਾ ਰਹੀ ਇਸ ਫਿਲਮ ਦਾ ਨਿਰਮਾਣ ਜਗਦੀਪ ਮਾਨ ਅਤੇ ਜੱਸ ਮਾਨ ਕਰ ਰਹੇ ਹਨ, ਜਦਕਿ ਇਸ ਦੇ ਸਿਨੇਮਾਟੋਗ੍ਰਾਫ਼ੀ ਪੱਖ ਬਿੱਟੂ ਗਿੱਲ ਸੰਭਾਲ ਰਹੇ ਹਨ। ਪੰਜਾਬ ਦੇ ਮਾਲਵਾ ਹਿੱਸਿਆਂ ਵਿਚ ਅਗਲੇ ਦਿਨ੍ਹਾਂ ਵਿਚ ਫਿਲਮਾਈ ਜਾ ਰਹੀ ਇਸ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਮਾਣ ਟੀਮ ਨੇ ਦੱਸਿਆ ਕਿ ਐਕਸ਼ਨ-ਡਰਾਮਾ ਕਹਾਣੀ ਆਧਾਰਿਤ ਇਸ ਫਿਲਮ ਵਿਚ ਪਰਿਵਾਰਿਕ ਅਤੇ ਕਾਮੇਡੀ ਰੰਗ ਵੀ ਵੇਖਣ ਨੂੰ ਮਿਲਣਗੇ।
ਉਨ੍ਹਾਂ ਦੱਸਿਆ ਕਿ ਫਿਲਮ ਦਾ ਕਹਾਣੀਸਾਰ ਚਾਹੇ ਥ੍ਰਿਲਰ ਭਰਪੂਰ ਹੈ, ਪਰ ਇਸ ਨੂੰ ਮਿਆਰ ਅਤੇ ਗੁਣਵੱਤਾ ਪੱਖੋਂ ਉਮਦਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਜਿਸ ਤੋਂ ਇਲਾਵਾ ਆਮ ਫਾਰਮੂਲਾ ਫਿਲਮਾਂ ਤੋਂ ਵੀ ਇਸ ਨੂੰ ਅਲਹਦਾ ਫਿਲਮੀ ਸਾਂਚੇ ਵਿਚ ਢਾਲਣ ਦੀ ਵੀ ਹਰ ਪੱਖੋਂ ਕਵਾਇਦ ਜਾਰੀ ਹੈ ਤਾਂ ਕਿ ਦਰਸ਼ਕਾਂ ਨੂੰ ਤਰੋ-ਤਾਜ਼ਗੀ ਭਰੀ ਸਿਨੇਮਾ ਸਿਰਜਨਾ ਦਾ ਇਜ਼ਹਾਰ ਕਰਵਾਇਆ ਜਾ ਸਕੇ।
- Jawan box office collection 7: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਕਿੰਗ ਖਾਨ ਦੀ 'ਜਵਾਨ', ਜਾਣੋ 7ਵੇਂ ਦਿਨ ਦੀ ਕਮਾਈ
- Hobby Dhaliwal Upcoming Song: ਫਿਲਮਾਂ ਦੇ ਨਾਲ-ਨਾਲ ਇਸ ਮਿਊਜ਼ਿਕ ਵੀਡੀਓ ’ਚ ਵੀ ਨਜ਼ਰ ਆਉਣਗੇ ਅਦਾਕਾਰ ਹੌਬੀ ਧਾਲੀਵਾਲ
- Singer Ninja Son Birthday: ਗਾਇਕ ਨਿੰਜਾ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਨਿਸ਼ਾਨ ਦੇ ਜਨਮਦਿਨ ਦੀਆਂ ਤਸਵੀਰਾਂ, ਸਾਂਝਾ ਕੀਤਾ ਨੋਟ