ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਡਾਂਸਰ ਦੇ ਡਾਂਸ ਨਾਲ ਵਖ਼ਤ ਰੁਕ ਜਾਂਦਾ ਹੈ। ਅਦਾਕਾਰਾ ਆਪਣੇ ਡਾਂਸ ਕਾਰਨ ਦੇਸ਼ਾਂ ਵਿਦੇਸ਼ਾਂ ਵਿੱਚ ਜਾਣੀ ਜਾਂਦੀ ਹੈ, ਇਸ ਦੇ ਨਾਲ ਹੀ ਬੰਗਲਾਦੇਸ਼ ਸਰਕਾਰ ਨੇ ਅਦਾਕਾਰਾ ਦੇ ਡਾਂਸ ਸ਼ੋਅ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਉਥੋਂ ਦੀ ਸਰਕਾਰ ਨੇ ਉਸ ਦਾ ਡਾਂਸ ਸ਼ੋਅ ਰੱਦ ਕਰ (Nora Fatehi Dance Show Canceled) ਦਿੱਤਾ ਹੈ। ਨੋਰਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਇਕ ਈਵੈਂਟ ਦੌਰਾਨ ਪਰਫਾਰਮੈਂਸ ਦੇਣ ਵਾਲੀ ਸੀ।
ਤੁਹਾਨੂੰ ਦੱਸ ਦੇਈਏ ਕਿ ਸੱਭਿਆਚਾਰਕ ਮਾਮਲਿਆਂ ਦੇ ਮੰਤਰਾਲੇ ਨੇ ਸੋਮਵਾਰ ਨੂੰ ਇਸ ਨਾਲ ਜੁੜਿਆ ਇੱਕ ਨੋਟਿਸ ਜਾਰੀ ਕੀਤਾ ਸੀ, ਜਿਸ ਦੇ ਅਨੁਸਾਰ ਭਾਰਤੀ ਫਿਲਮ ਉਦਯੋਗ ਦੀ ਮਸ਼ਹੂਰ ਡਾਂਸਰ ਨੂੰ 'ਗਲੋਬਲ ਸਥਿਤੀ ਦੇ ਮੱਦੇਨਜ਼ਰ ਅਤੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਣਾਈ ਰੱਖਣ ਦੇ ਉਦੇਸ਼ ਨਾਲ' ਇਜਾਜ਼ਤ ਨਹੀਂ ਦਿੱਤੀ ਗਈ ਸੀ। ਦੱਸ ਦੇਈਏ ਕਿ ਪ੍ਰਸਿੱਧ ਡਾਂਸਰ ਨੂੰ ਕਾਉਮੈਨ ਲੀਡਰਸ਼ਿਪ ਕਾਰਪੋਰੇਸ਼ਨ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਡਾਂਸ ਅਤੇ ਅਵਾਰਡ ਕਰਨ ਲਈ ਬੁਲਾਇਆ ਗਿਆ ਸੀ।