ਮੁੰਬਈ: ਟੀਵੀ ਜਗਤ ਤੋਂ ਇੱਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਮਸ਼ਹੂਰ ਟੀਵੀ ਐਕਟਰ ਨਿਤੇਸ਼ ਪਾਂਡੇ ਦਾ 51 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਦਾਕਾਰ ਮਸ਼ਹੂਰ ਟੀਵੀ ਸੀਰੀਅਲ 'ਅਨੁਪਮਾ' 'ਚ 'ਧੀਰਜ ਕਪੂਰ' ਦੇ ਕਿਰਦਾਰ 'ਚ ਨਜ਼ਰ ਆਏ ਸਨ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਇਸ ਤੋਂ ਪਹਿਲਾਂ ਮਸ਼ਹੂਰ ਟੀਵੀ ਸੀਰੀਅਲ 'ਸਾਰਾਭਾਈ ਵਰਸਿਜ਼ ਸਾਰਾਭਾਈ' ਫੇਮ ਅਦਾਕਾਰਾ ਵੈਭਵੀ ਉਪਾਧਿਆਏ ਦੀ ਸੜਕ ਹਾਦਸੇ ਵਿੱਚ ਮੌਤ ਦੀ ਖ਼ਬਰ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਟੀਵੀ ਦੇ ਇਨ੍ਹਾਂ ਦੋਨਾਂ ਦਿੱਗਜ ਕਲਾਕਾਰਾਂ ਦੇ ਦੇਹਾਂਤ ਦੀ ਖ਼ਬਰ ਨਾਲ ਟੀਵੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
- ਸ਼ਾਹਰੁਖ ਖਾਨ ਨੇ ਕੈਂਸਰ ਪੀੜਤ ਮਹਿਲਾ ਪ੍ਰਸ਼ੰਸਕ ਦੀ ਆਖਰੀ ਇੱਛਾ ਕੀਤੀ ਪੂਰੀ, ਵੀਡੀਓ ਕਾਲ 'ਤੇ ਕੀਤੀ 40 ਮਿੰਟ ਗੱਲਬਾਤ
- Punjabi Actresses: ਨੀਰੂ ਬਾਜਵਾ ਤੋਂ ਲੈ ਕੇ ਹਿਮਾਂਸ਼ੀ ਖੁਰਾਣਾ ਤੱਕ, ਜਾਣੋ ਕਿੰਨੀਆਂ ਅਮੀਰ ਹਨ ਪੰਜਾਬੀ ਇੰਡਸਟਰੀ ਦੀਆਂ ਇਹ ਅਦਾਕਾਰਾਂ
- Vaibhavi Upadhyaya: ਨਹੀਂ ਰਹੀ ਟੀਵੀ ਅਦਾਕਾਰਾ ਵੈਭਵੀ ਉਪਾਧਿਆਏ, ਸੜਕ ਹਾਦਸੇ ਦੀ ਹੋਈ ਸ਼ਿਕਾਰ
ਲੇਖਕ ਸਿਧਾਰਥ ਨਾਗਰ ਨੇ ਸੋਸ਼ਲ ਮੀਡੀਆ 'ਤੇ ਅਦਾਕਾਰ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਿਧਾਰਥ ਨਾਗਰ ਨੇ ਦੱਸਿਆ ਹੈ ਕਿ ਉਹ ਇੱਕ ਸਮਾਗਮ ਤੋਂ ਵਾਪਸ ਆ ਰਹੇ ਸਨ ਅਤੇ ਉਦੋਂ ਹੀ ਉਨ੍ਹਾਂ ਨੂੰ ਨਿਤੇਸ਼ ਪਾਂਡੇ ਦੀ ਮੌਤ ਦੀ ਖ਼ਬਰ ਮਿਲੀ। ਸਿਧਾਰਥ ਨਾਗਰ ਨੇ ਦੱਸਿਆ ਕਿ ਨਿਤੇਸ਼ ਸ਼ੂਟਿੰਗ ਲਈ ਇਗਤਪੁਰੀ 'ਚ ਸਨ ਅਤੇ ਉੱਥੇ ਹੀ ਕਰੀਬ 1.30 ਵਜੇ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ।