ਚੰਡੀਗੜ੍ਹ: ਸਾਰੇ ਪੰਜਾਬੀ ਦਰਸ਼ਕਾਂ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਕਿਉਂਕਿ ਬਿਨੂੰ ਢਿਲੋਂ ਨੇ ਇੱਕ ਨਵੀਂ ਫਿਲਮ ਜਿਸਦਾ ਸਿਰਲੇਖ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਹੈ, ਦੀ ਨਵੀਂ ਰਿਲੀਜ਼ ਮਿਤੀ ਦਾ ਐਲਾਨ ਕੀਤਾ ਹੈ। ਬਿਨੂੰ ਦੇ ਨਾਲ ਐਮੀ ਵਿਰਕ ਵੀ ਮੁੱਖ ਅਦਾਕਾਰ ਵਜੋਂ ਸਕ੍ਰੀਨ ਸ਼ੇਅਰ ਕਰਨਗੇ। ਇਹ ਪਹਿਲੀ ਵਾਰ ਹੋਵੇਗਾ ਜਦੋਂ ਹੋਣਹਾਰ ਅਤੇ ਉੱਘੇ ਅਦਾਕਾਰ ਐਮੀ ਵਿਰਕ ਅਤੇ ਬੀਨੂੰ ਢਿੱਲੋਂ ਮੁੱਖ ਕਲਾਕਾਰਾਂ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨਗੇ। ਇਸ ਤੋਂ ਪਹਿਲਾਂ ਉਹ ਫਿਲਮ 'ਬੰਬੂਕਾਟ' ਅਤੇ 'ਅੰਗਰੇਜ਼' ਵਿੱਚ ਇਕੱਠੇ ਨਜ਼ਰ ਆਏ ਸਨ। ਇਸ ਜ਼ਬਰਦਸਤ ਖ਼ਬਰ ਬਾਰੇ ਬਿਨੂੰ ਢਿਲੋਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤੀ ਹੈ। ਫਿਲਮ ਦੀ ਵੰਨਗੀ ਕਾਮੇਡੀ-ਡਰਾਮਾ ਹੈ ਅਤੇ ਵਿਅੰਗਮਈ ਸਿਰਲੇਖ ਤੋਂ ਅਸੀਂ ਸਪੱਸ਼ਟ ਤੌਰ 'ਤੇ ਇਹੀ ਅੰਦਾਜ਼ਾ ਲਗਾ ਸਕਦੇ ਹਾਂ।
ਐਮੀ ਵਿਰਕ ਅਤੇ ਬਿੰਨੂ ਢਿੱਲੋਂ ਮੁੱਖ ਭੂਮਿਕਾਵਾਂ ਵਿੱਚ ਅਭਿਨੈ ਕਰਨ ਵਾਲੀ ਇਹ ਫਿਲਮ ਪਹਿਲਾਂ 16 ਜੂਨ, 2023 ਨੂੰ ਵੱਡੇ ਪਰਦੇ 'ਤੇ ਆਉਣ ਵਾਲੀ ਸੀ, ਪਰ ਹੁਣ ਟੀਮ ਨੇ ਇਸ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਦੀ ਨਵੀਂ ਰਿਲੀਜ਼ ਡੇਟ 28 ਜੁਲਾਈ, 2023 ਹੈ। ਪ੍ਰਸ਼ੰਸਕ ਇਸ ਜੋੜੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਉਹ ਮੁੱਖ ਅਦਾਕਾਰਾ ਨੂੰ ਜਾਣਨ ਲਈ ਵੀ ਉਤਸ਼ਾਹਿਤ ਹਨ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਮੁੱਖ ਅਦਾਕਾਰਾ ਵਜੋਂ ਪੰਜਾਬੀ ਦੀ ਖੂਬਸੂਰਤ ਅਦਾਕਾਰਾ ਜੈਸਮੀਨ ਬਾਜਵਾ ਵੀ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।