ਪੰਜਾਬ

punjab

ETV Bharat / entertainment

Neeru Bajwa Marriage and Love Story: ਨੀਰੂ ਬਾਜਵਾ ਨੇ ਆਪਣੇ ਵਿਆਹ ਅਤੇ ਪਿਆਰ ਨੂੰ ਲੈ ਕੇ ਕੀਤਾ ਨਵਾਂ ਖੁਲਾਸਾ, ਦੱਸਿਆ ਕਿਵੇਂ ਹੋਇਆ ਸੀ ਪਿਆਰ - Neeru Bajwa upcoming film

ਦੇਵ ਆਨੰਦ ਦੀ ਫਿਲਮ 'ਮੈਂ ਸੋਲ੍ਹਾਂ ਬਰਸ ਕੀ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਨੀਰੂ ਬਾਜਵਾ ਨੇ ਆਪਣੇ ਵਿਆਹ ਅਤੇ ਪਿਆਰ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਹੈ। ਆਓ ਜਾਣਦੇ ਹਾਂ ਉਸ ਦੇ ਨਵੇਂ ਖੁਲਾਸੇ ਬਾਰੇ...।

Etv Bharat
Etv Bharat

By

Published : Jan 21, 2023, 10:19 AM IST

Updated : Jan 21, 2023, 10:55 AM IST

ਮੁੰਬਈ (ਬਿਊਰੋ):ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਹਾਲ ਹੀ 'ਚ ਕਦੇ ਵਿਆਹ ਨਾ ਕਰਨ ਦੇ ਆਪਣੇ ਫੈਸਲੇ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਨੀਰੂ ਬਾਜਵਾ ਨੇ ਦੱਸਿਆ ਕਿ ਕਿਵੇਂ ਬਾਅਦ 'ਚ ਉਸ ਨੂੰ ਹੈਰੀ ਜਵੰਧਾ ਨਾਲ ਪਿਆਰ ਹੋ ਗਿਆ ਅਤੇ ਫਿਰ ਵਿਆਹ ਕਰਵਾ ਲਿਆ। ਉਸਨੇ ਸ਼ੇਅਰ ਕੀਤਾ 'ਮੈਂ ਕਦੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਅਤੇ ਮੈਂ ਸੋਚਿਆ ਕਿ ਮੈਂ ਹਮੇਸ਼ਾ ਲਈ ਸਿੰਗਲ ਰਹਾਂਗੀ, ਕਿਉਂਕਿ ਮੈਂ ਰੋਮਾਂਟਿਕ ਕਿਸਮ ਦੀ ਨਹੀਂ ਹਾਂ, ਪਰ ਮੈਂ ਬਹੁਤ ਪ੍ਰੈਕਟੀਕਲ ਹਾਂ।'



ਉਸਨੇ ਅੱਗੇ ਦੱਸਿਆ ਕਿ ਕਿਹਾ ਜਾਂਦਾ ਹੈ ਕਿ 'ਜਦੋਂ ਪਿਆਰ ਹੁੰਦਾ ਹੈ, ਘੰਟੀ ਵੱਜਣ ਲੱਗਦੀ ਹੈ, ਹਵਾ ਚੱਲਣ ਲੱਗਦੀ ਹੈ ਅਤੇ ਤੁਹਾਨੂੰ ਇਹ ਅਜੀਬ ਅਹਿਸਾਸ ਹੁੰਦਾ ਹੈ। ਇਮਾਨਦਾਰੀ ਨਾਲ ਇਹ ਸਾਰੀਆਂ ਚੀਜ਼ਾਂ ਉਦੋਂ ਵਾਪਰੀਆਂ ਜਦੋਂ ਮੈਂ ਹੈਰੀ ਨੂੰ ਦੇਖਿਆ ਅਤੇ ਅਸਲ ਵਿੱਚ ਜਦੋਂ ਮੈਂ ਉਸਨੂੰ ਪਹਿਲੀ ਵਾਰ ਦੇਖਿਆ ਤਾਂ ਮੈਨੂੰ ਪਤਾ ਸੀ ਕਿ ਮੈਂ ਉਸ ਨਾਲ ਵਿਆਹ ਕਰਾਂਗੀ।'




ਨੀਰੂ ਬਾਜਵਾ (42) ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 1998 ਵਿੱਚ ਦੇਵ ਆਨੰਦ ਦੀ ਫਿਲਮ 'ਮੈਂ ਸੋਲਾਂ ਬਰਸ ਕੀ' ਨਾਲ ਕੀਤੀ। ਇਸ ਤੋਂ ਬਾਅਦ ਉਸ ਨੇ 'ਅਸਤਿਤਵ...ਏਕ ਪ੍ਰੇਮ ਕਹਾਣੀ', 'ਜੀਤ' ਅਤੇ 'ਗਨਸ ਐਂਡ ਗੁਲਾਬ', 'ਹਰੀ ਮਿਰਚੀ-ਲਾਲ ਮਿਰਚੀ' ਵਰਗੇ ਟੀਵੀ ਸ਼ੋਅਜ਼ 'ਚ ਕੰਮ ਕੀਤਾ।

ਹਿੰਦੀ ਟੀਵੀ ਸ਼ੋਅ ਕਰਨ ਤੋਂ ਬਾਅਦ ਨੀਰੂ 'ਸ਼ਾਦੀ ਲਵ ਸਟੋਰੀ', 'ਜੱਟ ਐਂਡ ਜੂਲੀਅਟ 2' ਅਤੇ 'ਸ਼ਰਾਰਤੀ ਜੱਟਸ', 'ਮਾਂ ਦਾ ਲਾਡਲਾ' ਸਮੇਤ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਈ।





ਅੱਜ ਕੱਲ੍ਹ ਅਦਾਕਾਰਾ ਫਿਲਮ 'ਕਲੀ ਜੋਟਾ' ਨੂੰ ਲੈ ਕੇ ਚਰਚਾ ਵਿੱਚ ਹੈ, ਇਸ ਫਿਲਮ ਦੇ ਪ੍ਰਚਾਰ ਲਈ ਅਦਾਕਾਰਾ ਸਤਿੰਦਰ ਸਰਤਾਜ ਅਤੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦੇ ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਦਿਖਾਈ ਦਿੱਤੀ।

'ਕਲੀ ਜੋਟਾ' ਫਿਲਮ 3 ਫ਼ਰਵਰੀ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਫਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਅਤੇ ਪ੍ਰੋਡਿਊਸ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸ਼ੁਭਾਸ ਦੁਆਰਾ ਕੀਤਾ ਗਿਆ। ਫਿਲਮ ਨੂੰ ਹਰਇੰਦਰ ਕੌਰ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ ਕਾਫ਼ੀ ਸਮੇਂ ਤੋਂ ਉਡੀਕੀ ਜਾ ਰਹੀ ਸੀ।



ਇਹ ਵੀ ਪੜ੍ਹੋ:ਹਿੰਦੀ ਗੀਤ ਗਾਉਣ ਕਾਰਨ ਟ੍ਰੋਲ ਹੋਇਆ ਬੱਬੂ ਮਾਨ, ਯੂਜ਼ਰਸ ਕਰ ਰਹੇ ਨੇ ਅਜਿਹੀਆਂ ਟਿੱਪਣੀਆਂ

Last Updated : Jan 21, 2023, 10:55 AM IST

ABOUT THE AUTHOR

...view details