ਪੰਜਾਬ

punjab

ETV Bharat / entertainment

ਖੁਸ਼ਖਬਰੀ!...ਦੁਬਾਰਾ ਮਾਂ ਬਣਨ ਜਾ ਰਹੀ ਹੈ 'ਲੌਂਗ ਲਾਚੀ' ਫੇਮ ਨੀਰੂ ਬਾਜਵਾ? - ਨੀਰੂ ਬਾਜਵਾ ਦੀ ਫੋਟੋ

ਲੌਂਗ ਲਾਚੀ ਫੇਮ ਅਦਾਕਾਰਾ ਨੀਰੂ ਬਾਜਵਾ ਮਾਂ ਬਣਨ ਵਾਲੀ ਹੈ ਇਸ ਬਾਰੇ ਖ਼ਬਰ ਅਦਾਕਾਰਾ ਨੇ ਸ਼ੋਸ਼ਲ ਮੀਡੀਆ ਉਤੇ ਦਿੱਤੀ।

ਖੁਸ਼ਖਬਰੀ!...ਦੁਬਾਰਾ ਮਾਂ ਬਣਨ ਜਾ ਰਹੀ ਹੈ 'ਲੌਂਗ ਲਾਚੀ' ਫੇਮ ਨੀਰੂ ਬਾਜਵਾ?
ਖੁਸ਼ਖਬਰੀ!...ਦੁਬਾਰਾ ਮਾਂ ਬਣਨ ਜਾ ਰਹੀ ਹੈ 'ਲੌਂਗ ਲਾਚੀ' ਫੇਮ ਨੀਰੂ ਬਾਜਵਾ?

By

Published : Jul 28, 2022, 1:47 PM IST

ਚੰਡੀਗੜ੍ਹ: ਪੰਜਾਬੀ ਦੀਆਂ ਕਈਆਂ ਮਸ਼ਹੂਰ ਫਿਲਮਾਂ ਲਈ ਜਾਣੀ ਜਾਂਦੀ ਅਦਾਕਾਰਾ ਨੀਰੂ ਬਾਜਵਾ ਮਾਂ ਬਣ ਜਾ ਰਹੀ ਹੈ, ਇਸ ਬਾਰੇ ਜਾਣਕਾਰੀ ਅਦਾਕਾਰਾ ਨੇ ਖੁਦ ਇੰਸਟਾਗ੍ਰਾਮ ਉਤੇ ਸਾਂਝੀ ਕੀਤਾ। ਅਦਾਕਾਰਾ ਨੇ ਵੀਡੀਓ ਸਾਂਝਾ ਕੀਤਾ ਅਤੇ ਉਸ ਨੂੰ ਕੈਪਸ਼ਨ ਦਿੱਤਾ ਹੈ ਕਿ " ਮੈਂ ਬਹੁਤ ਉਤਸ਼ਾਹਿਤ ਹਾਂ...ਤੁਹਾਡੇ ਨਾਲ ਇਹ ਖਬਰ ਸ਼ੇਅਰ ਕਰ ਰਹੀ ਆ!! ਸਾਰਿਆਂ ਨੂੰ ਹੈਰਾਨ ਕਰ ਦੇਵੇਗੀ..."






ਦੂਜੀ ਵੀਡੀਓ ਨੂੰ ਅਦਾਕਾਰਾ ਨੇ ਕੈਪਸ਼ਨ ਦਿੱਤਾ ਹੈ ਕਿ 'ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦ...ਮੇਰੇ ਜਸ਼ਨ ਵਿੱਚ ਸ਼ਾਮਲ ਹੋਵੋ 🎉 ਅਗਸਤ 11,2022 🍼👶🐣'





ਇਸ ਤੋਂ ਇਲਾਵਾ ਅਦਾਕਾਰਾ ਨੇ ਬੇਬੀ ਸ਼ਾਵਰ ਦੀ ਤਿਆਰੀ ਵੀ ਕਰ ਰੱਖੀ ਹੈ ਅਤੇ ਉਹ ਪ੍ਰੋਗਰਾਮ 11 ਅਗਸਤ ਨੂੰ ਕੀਤਾ ਜਾ ਰਿਹਾ ਹੈ। ਵੀਡੀਓ ਵਿੱਚ ਅਦਾਕਾਰਾ ਨੇ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀ ਹਨ, ਜਿਨ੍ਹਾਂ ਵਿੱਚ ਅਦਾਕਾਰਾ ਮਾਂ ਬਣੀ ਸੀ।








ਦੱਸ ਦਈਏ ਕਿ ਅਦਾਕਾਰਾ ਪਹਿਲਾ ਵੀ ਤਿੰਨ ਧੀਆਂ ਦੀ ਮਾਂ ਹੈ ਅਤੇ ਹੁਣ ਫਿਰ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਫਿਲਮ ਲੌਂਗ ਲਾਚੀ 2 ਅਗਲੇ ਮਹੀਨੇ 19 ਨੂੰ ਰਿਲੀਜ਼ ਹੋ ਰਹੀ ਹੈ। ਜਿਸ ਵਿੱਚ ਅੰਬਰਦੀਪ, ਐਮੀ ਵਿਰਕ ਵੀ ਹਨ।

ਇਹ ਵੀ ਪੜ੍ਹੋ: ਇੰਤਜ਼ਾਰ ਖ਼ਤਮ!...ਅਗਲੇ ਮਹੀਨੇ ਰਿਲੀਜ਼ ਹੋ ਰਹੀ ਹੈ ਫਿਲਮ 'ਲੌਂਗ ਲਾਚੀ 2'...

ABOUT THE AUTHOR

...view details