ਚੰਡੀਗੜ੍ਹ:ਪੰਜਾਬੀ ਫਿਲਮਾਂ ਦੀ 'ਜਾਨ' ਜਾਂ ਕਹਿ ਲਓ ਪਾਲੀਵੁੱਡ ਦੀ ਦਿੱਗਜ ਅਦਾਕਾਰਾ ਨੀਰੂ ਬਾਜਵਾ ਆਪਣੇ ਪ੍ਰਸ਼ੰਸਕਾਂ ਲਈ ਇੱਕ ਖੁਸ਼ੀ ਦੀ ਖ਼ਬਰ ਲੈ ਕੇ ਆਈ ਹੈ, ਜੀ ਹਾਂ...ਬਾਜਵਾ ਇਸ ਸਾਲ ਆਪਣੇ ਪ੍ਰਸ਼ੰਸਕਾਂ ਲਈ ਇੱਕ ਹੋਰ ਫਿਲਮ ਲੈ ਕੇ ਆ ਰਹੀ ਹੈ, ਖਾਸ ਗੱਲ ਇਹ ਹੈ ਕਿ ਫਿਲਮ ਦੀ ਰਿਲੀਜ਼ ਮਿਤੀ ਦਾ ਵੀ ਖੁਲਾਸਾ ਹੋ ਗਿਆ ਹੈ।
ਕੀ ਹੈ ਫਿਲਮ ਦਾ ਨਾਂ ਅਤੇ ਫਿਲਮ ਦੀ ਰਿਲੀਜ਼ ਡੇਟ: ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਜੋ ਪੋਸਟ ਸਾਂਝੀ ਕੀਤੀ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਫਿਲਮ ਦਾ ਨਾਂ 'ਬੂਹੇ ਬਾਰੀਆਂ' ਹੈ, ਫਿਲਮ ਦੀ ਰਿਲੀਜ਼ ਡੇਟ 29 ਸਤੰਬਰ 2023 ਦੱਸੀ ਜਾ ਰਹੀ ਹੈ।
ਆਪਣੀ ਨਵੀਂ ਫਿਲਮ ਬਾਰੇ ਐਲਾਨ ਅਤੇ ਭਾਵਨਾ ਵਿਅਕਤ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਹੈ “ਕਲੀ ਜੋਟਾ” ਅਤੇ “ਚੱਲ ਜਿੰਦੀਏ” ਨੂੰ ਤੁਸੀ ਕਬੂਲ ਕੀਤਾ, ਇੰਨਾਂ ਪਿਆਰ ਕੇ ਵਾਰੇ ਜਾਈਏ। ਥੋਡੇ ਸਾਰਿਆਂ ਦੇ ਪਿਆਰ ਸਦਕਾ ਇੱਕ ਵਾਰੀ ਫੇਰ ਬਿਲਕੁਲ ਅਲੱਗ ਵਿਸ਼ਾ ”ਬੂਹੇ ਬਾਰੀਆਂ” ਲੈ ਆ ਰਹੇ ਹਾਂ, ਉਮੀਦ ਹੈ ਤੁਸੀਂ ਇਸ ਵਾਰੀ ਵੀ ਬਹੁਤ ਪਿਆਰ ਦਿਓ ਗੇ। ਤੁਹਾਡੇ ਹੌਂਸਲੇ ਨਾਲ ਹੀ ਇਹ ਫਿਲਮਾਂ ਬਣੀਆਂ ਨੇ। ਆਪ ਸਭ ਨੂੰ ਬਹੁਤ ਪਿਆਰ ਅਤੇ ਸਤਿਕਾਰ, ਸਤੰਬਰ 29,2023।'
ਫਿਲਮ ਦੇ ਐਲਾਨ ਦੇ ਨਾਲ ਇੱਕ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ, ਪੋਸਟਰ ਵਿੱਚ ਇੱਕ ਬੂਹਾ ਬਣਿਆ ਹੋਇਆ ਹੈ, ਉਸ ਬੂਹੇ ਵਿੱਚ ਦੂਰ ਪਹਾੜ ਦਿਖ ਰਹੇ ਹਨ ਅਤੇ ਕੁੱਝ ਔਰਤਾਂ ਸਿਰਾਂ ਉਤੇ ਕੱਖਾਂ ਦੀਆਂ ਪੰਡਾਂ ਚੁੱਕੀ ਜਾ ਰਹੀਆ ਹਨ। ਇਸ ਤੋਂ ਇਲਾਵਾ ਬੂਹੇ ਦੇ ਕੋਲ ਚਾਦਰਾਂ-ਦਰੀਆਂ ਪਈਆਂ ਹਨ, ਇੱਕ ਪਾਸੇ ਦੁੱਧ ਵਾਲੇ ਡੋਲ ਪਏ ਹਨ ਅਤੇ ਨਾਲ ਹੀ ਦਾਤਰੀ ਅਤੇ ਕਹੀ ਪਈ ਹੈ। ਫਿਲਮ ਦੇ ਇਸ ਪੋਸਟਰ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਇਹ ਫਿਲਮ ਪੁਰਾਣੇ ਜ਼ਮਾਨੇ ਦੇ ਰੀਤੀ ਰਿਵਾਜ਼ਾਂ ਅਤੇ ਕਿਸੇ ਖਾਸ ਵਿਸ਼ੇ ਨੂੰ ਛੂਹਦੀ ਨਜ਼ਰ ਆਏਗੀ, ਜੋ ਫਿਲਮ ਦੀ ਸਟਾਰ ਨੀਰੂ ਅਨੁਸਾਰ ਬਿਲਕੁੱਲ ਵੱਖਰੀ ਹੋਵੇਗੀ।
ਹੁਣ ਇਥੇ ਜੇਕਰ ਫਿਲਮ ਦੀ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਨੀਰੂ ਬਾਜਵਾ, ਰੁਬੀਨਾ ਬਾਜਵਾ, ਨਿਰਮਲ ਰਿਸ਼ੀ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਜਤਿੰਦਰ ਕੌਰ, ਰੁਪਿੰਦਰ ਰੂਪੀ ਅਤੇ ਹੋਰ ਬਹੁਤ ਸਾਰੇ ਅਦਾਕਾਰ ਨਜ਼ਰ ਆਉਣ ਵਾਲੇ ਹਨ।
'ਬੂਹੇ ਬਾਰੀਆਂ' ਫਿਲਮ ਨੀਰੂ ਬਾਜਵਾ ਐਂਟਰਟੇਨਮੈਂਟ ਹੇਠ ਤਿਆਰ ਹੋ ਰਹੀ ਹੈ। 'ਬੂਹੇ ਬਾਰੀਆਂ' ਫਿਲਮ ਨੂੰ ਚੱਲ ਜਿੰਦੀਏ” ਦੇ ਲੇਖਕ ਜਗਦੀਪ ਵੜਿੰਗ ਦੁਆਰਾ ਹੀ ਲਿਖਿਆ ਗਿਆ ਹੈ ਅਤੇ ਨਿਰਦੇਸ਼ਨ ਵੀ ਉਦੈ ਪ੍ਰਤਾਪ ਸਿੰਘ ਦੁਆਰਾ ਹੀ ਕੀਤਾ ਜਾਵੇਗਾ। ਫਿਲਮ ਇਸ ਸਾਲ 29 ਸਤੰਬਰ 2023 ਨੂੰ ਰਿਲੀਜ਼ ਹੋ ਜਾਵੇਗੀ। ਫਿਲਮ ਦੇ ਹੋਰ ਵੇਰਵਿਆਂ ਲਈ ਸਾਡੇ ਨਾਲ ਜੁੜੇ ਰਹੋ।
ਇਹ ਵੀ ਪੜ੍ਹੋ:Kisi Ka Bhai Kisi Ki Jaan Day 1 Box Office: ਦਰਸ਼ਕਾਂ 'ਤੇ ਨਹੀਂ ਚੱਲਿਆ ਸਲਮਾਨ ਦਾ ਜਾਦੂ, ਪਹਿਲੇ ਦਿਨ ਕੀਤੀ ਸਿਰਫ਼ ਇੰਨੀ ਕਮਾਈ