ਚੰਡੀਗੜ੍ਹ:ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਖੂਬਸੂਰਤ ਅਦਾਕਾਰਾਂ ਵਿੱਚੋਂ ਇੱਕ ਹੈ। ਇੱਕ ਲੰਬੇ ਕਰੀਅਰ ਵਿੱਚ 'ਕਲੀ ਜੋਟਾ' ਅਦਾਕਾਰਾ ਨੇ ਕਈ ਖੂਬਸੂਰਤ ਕਿਰਦਾਰ ਨਿਭਾਏ ਹਨ। ਅਦਾਕਾਰਾ ਸਿਰਫ਼ ਪੰਜਾਬੀ ਸਿਨੇਮਾ ਹੀ ਨਹੀਂ ਸਗੋਂ ਕਈ ਬਾਲੀਵੁੱਡ ਫਿਲਮਾਂ (Neeru Bajwa Bollywood Film tehran) ਦਾ ਵੀ ਹਿੱਸਾ ਰਹੀ ਹੈ।
ਹੁਣ ਇੱਕ ਵਾਰ ਫਿਰ ਨੀਰੂ ਬਾਜਵਾ ਇੱਕ ਬਾਲੀਵੁੱਡ ਫਿਲਮ, ਜਿਸਦਾ ਸਿਰਲੇਖ 'ਤਹਿਰਾਨ' ਹੈ, ਉਸ ਵਿੱਚ ਆਪਣੀ ਮੌਜੂਦਗੀ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਨਜ਼ਰ ਆਵੇਗੀ। ਫਿਲਮ ਵਿੱਚ ਮਾਨੁਸ਼ੀ ਛਿੱਲਰ ਅਤੇ ਜਾਨ ਅਬ੍ਰਾਹਮ ਵੀ ਨਜ਼ਰ ਆਉਣਗੇ।
ਫਿਲਮ ਬਾਰੇ ਹੋਰ ਗੱਲ (Neeru Bajwa Bollywood Film tehran) ਕਰੀਏ ਤਾਂ ਇਹ ਫਿਲਮ ਅਰੁਣ ਗੋਪਾਲਨ ਦੁਆਰਾ ਨਿਰਦੇਸ਼ਤ ਅਤੇ ਰਿਤੇਸ਼ ਸ਼ਾਹ ਅਤੇ ਆਸ਼ੀਸ਼ ਪ੍ਰਕਾਸ਼ ਵਰਮਾ ਦੁਆਰਾ ਲਿਖੀ ਗਈ ਹੈ, ਕਿਹਾ ਜਾ ਰਿਹਾ ਹੈ ਕਿ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਹ ਫਿਲਮ 26 ਅਪ੍ਰੈਲ 2024 ਨੂੰ ਰਿਲੀਜ਼ ਹੋਵੇਗੀ।
ਹੁਣ ਇਥੇ ਜੇਕਰ ਪੰਜਾਬੀ ਫਿਲਮਾਂ (Neeru Bajwa Bollywood Film tehran) ਦੀ ਰਾਣੀ ਨੀਰੂ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਅਦਾਕਾਰਾ ਦੀ ਫਿਲਮ ਬੂਹੇ ਬਾਰੀਆਂ ਰਿਲੀਜ਼ ਹੋਈ ਸੀ, ਫਿਲਮ ਨੇ ਉਮੀਦ ਤੋਂ ਘੱਟ ਕਲੈਕਸ਼ਨ ਕੀਤਾ। ਪਰ ਫਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਇਸ ਤੋਂ ਇਲਾਵਾ ਅਦਾਕਾਰਾ ਕੋਲ ਦਿਲਜੀਤ ਦੁਸਾਂਝ ਨਾਲ 'ਜੱਟ ਐਂਡ ਜੂਲੀਅਟ 3' ਹੈ। ਇਸ ਫਿਲਮ ਨੂੰ ਲਿਖਿਆ ਜਗਦੀਪ ਸਿੱਧੂ ਹੈ ਅਤੇ ਇਹ ਫਿਲਮ ਅਗਲੇ ਸਾਲ ਜੂਨ ਵਿੱਚ ਰਿਲੀਜ਼ ਹੋਵੇਗੀ।
ਦਿਲਚਸਪ ਗੱਲ ਇਹ ਹੈ ਕਿ 'ਜੱਟ ਐਂਡ ਜੂਲੀਅਟ 2' 2013 ਵਿੱਚ ਆਈ ਸੀ। ਹੁਣ 10 ਸਾਲਾਂ ਦੇ ਲੰਬੇ ਵਕਫ਼ੇ ਤੋਂ ਬਾਅਦ ਇਹ ਹਿੱਟ ਜੋੜੀ ਜੱਟ ਐਂਡ ਜੂਲੀਅਟ 3 ਨਾਲ ਸ਼ਾਨਦਾਰ ਕਹਾਣੀ ਲੈ ਕੇ ਆਵੇਗੀ।