ਚੰਡੀਗੜ੍ਹ:ਹਾਲ ਹੀ ਵਿੱਚ ਨੀਰੂ ਬਾਜਵਾ ਸਟਾਰਰ ਫਿਲਮ 'ਚੱਲ ਜਿੰਦੀਏ' ਰਿਲੀਜ਼ ਹੋਈ ਹੈ, ਫਿਲਮ ਨੇ ਪਹਿਲੇ ਹਫ਼ਤੇ ਚੰਗੀ ਕਮਾਈ ਕੀਤੀ ਹੈ, ਇਸ ਫਿਲਮ ਦੇ ਰਿਲੀਜ਼ ਤੋਂ ਬਾਅਦ ਹੁਣ ਨੀਰੂ ਬਾਜਵਾ ਨੇ ਇੱਕ ਖੁਸ਼ਖਬਰੀ ਸਾਂਝੀ ਕੀਤੀ ਹੈ, ਜੀ ਹਾਂ...ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਜਲਦ ਹੀ ਫਿਲਮ 'ਚੱਲ ਜਿੰਦੀਏ 2' ਆ ਰਹੀ ਹੈ।
'ਕਲੀ ਜੋਟਾ' ਅਦਾਕਾਰਾ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਸ਼ੁਕਰਾਨਾ ਪੰਜਾਬੀਓ। ਚੱਲ ਜਿੰਦੀਏ ਹੁਣ ਪੰਜਾਬੀਆਂ ਦੀ ਫਿਲਮ ਬਣ ਚੁੱਕੀ ਹੈ। ਫਿਲਮ ਲੋਕਾਂ ਦੀ ਗੱਲ ਕਰਨ ਵਿੱਚ ਸਫਲ ਹੋਈ ਜਾਂ ਕਹਿ ਲਓ ਤੁਸੀਂ ਸਫ਼ਲ ਕਰ ਦਿੱਤੀ, ਤੁਹਾਡੇ ਸਭ ਦੇ ਕਹਿਣ 'ਤੇ ਆਪਣੇ ਵਾਅਦੇ ਮੁਤਾਬਕ ਅਸੀਂ ਚੱਲ ਜਿੰਦੀਏ ਭਾਗ ਦੂਜਾ ਬਣਾਉਣ ਜਾ ਰਹੇ ਹਾਂ, ਕਬੂਲ ਕਰਿਓ...ਪੰਜਾਬੀ ਸਿਨੇਮਾ ਜ਼ਿੰਦਾਬਾਦ।' ਇਸ ਦੇ ਨਾਲ ਹੀ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ। ਪੋਸਟਰ ਵਿੱਚ ਫਿਲਮ ਦੀ ਰਿਲੀਜ਼ ਮਿਤੀ 15 ਮਾਰਚ 2024 ਹੈ।
ਹੁਣ ਇਥੇ ਜੇਕਰ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਚੱਲ ਜਿੰਦੀਏ' ਬਾਰੇ ਗੱਲ ਕਰੀਏ ਫਿਲਮ ਨੇ ਪਹਿਲੇ ਹਫ਼ਤੇ 3.36 ਕਰੋੜ ਦੀ ਕਮਾਈ ਕੀਤੀ ਹੈ, ਇਸ ਬਾਰੇ ਵੀ ਜਾਣਕਾਰੀ ਖੁਦ ਅਦਾਕਾਰਾ ਨੀਰੂ ਬਾਜਵਾ ਨੇ ਸਾਂਝੀ ਕੀਤੀ ਹੈ, ਅਦਾਕਾਰਾ ਨੇ ਪੋਸਟ ਸਾਂਝੀ ਕੀਤੀ ਅਤੇ ਦੱਸਿਆ ਕਿ ਫਿਲਮ ਨੇ ਪਹਿਲੇ ਹਫ਼ਤੇ ਚੰਗੀ ਕਮਾਈ ਕੀਤੀ ਹੈ ਅਤੇ ਨਾਲ ਹੀ ਪੂਰੀ ਟੀਮ ਨੂੰ ਵਧਾਈਆਂ ਵੀ ਦਿੱਤੀਆਂ ਹਨ।