ਚੰਡੀਗੜ੍ਹ: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਤੇ ਗਾਇਕ ਤਰਸੇਮ ਜੱਸੜ ਦੀ ਸਟਾਰਰ ਫਿਲਮ ਮਾਂ ਦਾ ਲਾਡਲਾ (Maa Da Ladla trailer ) ਦਾ ਟ੍ਰਲੇਰ ਰਿਲੀਜ਼ ਹੋ ਗਿਆ ਹੈ। ਟ੍ਰਲੇਰ ਵਿੱਚ ਹਾਸਾ, ਗੰਭੀਰਤਾ ਅਤੇ ਕਈ ਹੋਰ ਰੰਗ ਵੀ ਭਰੇ ਹੋਏ ਹਨ। ਵਿਹਲੀ ਜਨਤਾ ਫਿਲਮਜ਼ ਅਤੇ ਓਮਜੀ ਸਟਾਰ ਸਟੂਡੀਓਜ਼ 16 ਸਤੰਬਰ 2022 ਨੂੰ ਸਿਨੇਮਾਘਰਾਂ ਵਿੱਚ ਪੰਜਾਬੀ ਫਿਲਮ "ਮਾਂ ਦਾ ਲਾਡਲਾ" ਪੇਸ਼ ਕਰੇਗੀ।
ਫਿਲਮ ਮਾਂ ਪਿਆਰ ਪੁੱਤਰ ਅਤੇ ਰਿਸ਼ਤਿਆਂ ਦੇ ਇਰਦ ਗਿਰਦ ਘੁੰਮ ਦੀ ਮਹਿਸੂਸ ਹੁੰਦੀ ਹੈ। ਫਿਲਮ ਵਿੱਚ ਦਿੱਗਜ ਅਦਾਕਾਰਾ ਨਿਰਮਲ ਰਿਸ਼ੀ ਵੀ ਹੈ। ਇਸ ਤੋਂ ਇਲਾਵਾ ਤਰਸੇਮ ਜੱਸੜ, ਨੀਰੂ ਬਾਜਵਾ, ਰੂਪੀ ਗਿੱਲ, ਨਿਰਮਲ ਰਿਸ਼ੀ, ਨਸੀਮ ਵਿੱਕੀ, ਇਫਤਿਖਾਰ ਠਾਕੁਰ, ਕੈਸਰ ਪਿਆਸ, ਰੁਪਿੰਦਰ ਰੂਪੀ, ਸੁਖਵਿੰਦਰ ਚਾਹਲ, ਸਵਾਸਤਿਕ ਭਗਤ ਵਿੱਚ ਤੁਹਾਨੂੰ ਵੱਖ ਵੱਖ ਕਿਰਦਾਰਾਂ ਵਿੱਚ ਨਜ਼ਰ ਆਉਣ ਵਾਲੇ ਹਨ।