ਹੈਦਰਾਬਾਦ ਡੈਸਕ:ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦੀ ਜਿੰਦਗੀ ਅੱਜ ਕੱਲ੍ਹ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਨਵਾਜ਼ੂਦੀਨ ਅਤੇ ਉਸ ਦੀ ਪਤਨੀ ਆਲੀਆ ਸਿਦੀਕੀ ਦੇ ਵਿਚਕਾਰ ਦਰਾਰ ਆ ਚੁੱਕੀ ਹੈ। ਅਦਾਕਾਰ ਦੀ ਪਤਨੀ ਨੇ ਉਸਦੇ ਖਿਲਾਫ ਬਹੁਤ ਸਾਰੇ ਗੰਭੀਰ ਦੋਸ਼ ਲਗਾਏ ਹਨ। ਆਲੀਆ ਨੇ ਕਿਹਾ ਕਿ ਨਵਾਜ਼ੁਦੀਨ ਨੇ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਅਦਾਕਾਰ ਨੇ ਹੁਣ ਪਤਨੀ ਦੇ ਦੋਸ਼ਾਂ 'ਤੇ ਚੁੱਪੀ ਤੋੜੀ ਹੈ।
ਨਵਾਜ਼ੂਦੀਨ ਨੇ ਪਤਨੀ ਦੇ ਆਰੋਪਾਂ ਨੂੰ ਦੱਸਿਆ ਗਲਤ:ਨਵਾਜ਼ੂਦੀਨ ਸਿਦੀਕੀ ਪਤਨੀ ਆਲੀਆ ਦੇ ਦੋਸ਼ਾਂ ਤੋਂ ਤੰਗ ਆ ਚੁੱਕੇ ਹਨ। ਜਿਸ ਕਰਕੇ ਹੁਣ ਉਨ੍ਹਾਂ ਨੇ ਪ੍ਰਤੀਕ੍ਰਿਆ ਦਿੱਤੀ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲੰਬੀ ਪੋਸਟ ਸਾਂਝੀ ਕੀਤੀ ਹੈ ਅਤੇ ਆਲੀਆ ਦੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ।
ਨਵਾਜ਼ੂਦੀਨ ਦੀ ਪੋਸਟ:ਨਵਾਜ਼ੂਦੀਨ ਨੇ ਆਪਣੀ ਪੋਸਟ ਵਿੱਚ ਲਿਖਿਆ- ਮੇਰੀ ਚੁੱਪ ਕਰਕੇ ਮੈਨੂੰ ਇਕ ਮਾੜੇ ਵਿਅਕਤੀ ਦਾ ਟੈਗ ਦਿੱਤਾ ਗਿਆ ਹੈ। ਇਸ ਤਮਾਸ਼ੇ ਤੋਂ ਬਚਣ ਲਈ ਮੈਂ ਚੁੱਪ ਸੀ। ਇਹ ਸਾਰੀਆਂ ਗੱਲਾਂ ਕਦੇ ਨਾ ਕਦੇ ਮੇਰੇ ਬੱਚੇ ਪੜ੍ਹਨਗੇ। ਝੂਠ ਅਤੇ ਗਲਤ ਵੀਡੀਓ ਦੇ ਜ਼ਰੀਏ ਮੇਰੇ ਚਰਿੱਤਰ ਨੂੰ ਗਲਤ ਠਹਿਰਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ, ਪ੍ਰੈਸ ਅਤੇ ਬਹੁਤ ਸਾਰੇ ਲੋਕ ਅਨੰਦ ਲੈ ਰਹੇ ਹਨ। ਪਰ ਕੁਝ ਗੱਲਾਂ ਮੈਂ ਵੀ ਦੱਸਣਾ ਚਾਹੁੰਦਾ ਹਾਂ ...। 'ਪਹਿਲੀ ਗੱਲ ਇਹ ਹੈ ਕਿ ਆਲੀਆ ਅਤੇ ਮੈਂ ਕਈ ਸਾਲਾਂ ਤੋਂ ਇਕੱਠੇ ਨਹੀਂ ਰਹਿ ਰਹੇ ਹਾਂ। ਸਾਡਾ ਪਹਿਲਾਂ ਹੀ ਡਿਵੋਰਸ ਹੋ ਚੁੱਕਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 'ਕੀ ਕੋਈ ਜਾਣਦਾ ਹੈ ਕਿ ਮੇਰੇ ਬੱਚੇ ਭਾਰਤ ਵਿਚ ਕਿਉਂ ਹਨ ਅਤੇ ਉਹ ਪਿਛਲੇ 45 ਦਿਨਾਂ ਤੋਂ ਸਕੂਲ ਕਿਉਂ ਨਹੀਂ ਜਾ ਰਹੇ? ਸਕੂਲ ਮੈਨੂੰ ਪੱਤਰ ਭੇਜ ਰਿਹਾ ਹੈ ਕਿ ਬਹੁਤ ਲੰਬੀਆਂ ਛੁੱਟੀਆਂ ਹੋ ਗਈਆ। ਮੇਰੇ ਬੱਚਿਆਂ ਨੂੰ 45 ਦਿਨਾਂ ਤੋਂ ਬੰਧਕ ਬਣਾਇਆ ਗਿਆ ਹੈ।
ਨਵਾਜ਼ੂਦੀਨ ਪਤਨੀ ਆਲੀਆ ਨੂੰ ਦੇ ਰਹੇ ਪੈਸੇ: ਨਵਾਜ਼ੂਦੀਨ ਸਿਦੀਕੀ ਨੇ ਆਪਣੀ ਪੋਸਟ 'ਚ ਇਹ ਵੀ ਦੱਸਿਆ ਕਿ ਆਲੀਆ ਨੂੰ ਪਿਛਲੇ 2 ਸਾਲਾਂ ਤੋਂ ਹਰ ਮਹੀਨੇ 10 ਲੱਖ ਰੁਪਏ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਬੱਚਿਆਂ ਨਾਲ ਦੁਬਈ ਸ਼ਿਫਟ ਹੋਣ ਤੋਂ ਪਹਿਲਾਂ ਆਲੀਆ ਨੂੰ ਇਕ ਮਹੀਨੇ ਵਿਚ 5-7 ਲੱਖ ਰੁਪਏ ਦਿੱਤੇ ਜਾ ਰਹੇ ਸਨ। ਬੱਚਿਆਂ ਦੀਆਂ ਸਕੂਲ ਫੀਸਾਂ, ਮੈਡੀਕਲ ਅਤੇ ਯਾਤਰਾ ਦੇ ਖਰਚੇ ਵੱਖਰੇ ਤੌਰ ਤੇ ਅਦਾ ਕੀਤੇ ਜਾਂਦੇ ਹਨ।