ਹੈਦਰਾਬਾਦ:ਭਾਰਤੀ ਸਿਨੇਮਾ ਵਿੱਚ ਸਭ ਤੋਂ ਉੱਚੇ ਰਾਸ਼ਟਰੀ ਫਿਲਮ ਪੁਰਸਕਾਰ 2023 ਦਾ ਐਲਾਨ ਅੱਜ ਸ਼ਾਮ 5 ਵਜੇ ਰਾਜਧਾਨੀ ਵਿੱਚ ਹੋਣ ਜਾ ਰਿਹਾ ਹੈ। 69ਵੇਂ ਰਾਸ਼ਟਰੀ ਫਿਲਮ ਪੁਰਸਕਾਰ 2023 ਵਿੱਚ ਇਸ ਵਾਰ ਕੰਗਨਾ ਰਣੌਤ, ਆਲੀਆ ਭੱਟ ਅਤੇ ਜੋਜੂ ਜਾਰਜ ਦੌੜ ਵਿੱਚ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ ਸਾਲ ਕਈ ਸਾਊਥ ਦੀਆਂ ਫਿਲਮਾਂ ਵੀ ਐਵਾਰਡਾਂ ਉਤੇ ਆਪਣਾ ਕਬਜ਼ਾ ਕਰ ਸਕਦੀਆਂ ਹਨ। ਅੱਜ ਸ਼ਾਮ 5 ਵਜੇ ਜਿੱਤਣ ਵਾਲਿਆਂ ਦੇ ਨਾਵਾਂ ਦਾ ਐਲਾਨ ਹੋ ਜਾਵੇਗਾ। ਇਸ ਤੋਂ ਪਹਿਲਾਂ ਜਾਣ ਲਓ ਕਿ ਇਸ ਰਾਸ਼ਟਰੀ ਪੁਰਸਕਾਰ ਕਦੋਂ ਅਤੇ ਕਿੱਥੇ ਲਾਈਵ ਦੇਖ ਸਕਦੇ ਹੋ ਅਤੇ ਇਸ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਜਾਣੋ।
ਕਦੋਂ ਹੋਈ ਸੀ ਇਸ ਦੀ ਸ਼ੁਰੂਆਤ:ਕਿਹਾ ਜਾ ਰਿਹਾ ਹੈ ਕਿ ਸਾਲ 1954 ਵਿੱਚ ਪਹਿਲੀ ਵਾਰ ਰਾਸ਼ਟਰੀ ਫਿਲਮ ਪੁਰਸਕਾਰ ਵੰਡੇ ਗਏ ਸਨ, ਭਾਰਤ ਦੇ ਪਹਿਲੇ ਨਾਗਰਿਕ ਰਾਸ਼ਟਰਪਤੀ ਇਸ ਪੁਰਸਕਾਰ ਨਾਲ ਸਨਮਾਨਿਤ ਕਰਦੇ ਹਨ।
ਕਿਉਂ ਦਿੱਤਾ ਜਾਂਦਾ ਹੈ ਇਹ ਪੁਰਸਕਾਰ: ਰਾਸ਼ਟਰੀ ਫਿਲਮ ਪੁਰਸਕਾਰ ਨੂੰ ਤਿੰਨ ਕੈਟਾਗਰੀ ਫੀਚਰ, ਨਾਨ-ਫੀਚਰ ਅਤੇ ਬੈਸਟ ਰਾਈਟਿੰਗ ਲਈ ਦਿੱਤਾ ਜਾਂਦਾ ਹੈ। ਇਸ ਸਨਮਾਨ ਨੂੰ ਦੇਣ ਦਾ ਮਤਲਬ ਹੈ ਕਿ ਦੇਸ਼ ਵਿੱਚ ਫਿਲਮ ਨਿਰਮਾਣ ਨੂੰ ਹੌਂਸਲਾ ਦਿੱਤਾ ਜਾ ਸਕੇ। ਇਸੇ ਤਰ੍ਹਾਂ ਇੱਕ ਜਿਊਰੀ ਜੇਤੂਆਂ ਦੀ ਸੂਚੀ ਤਿਆਰ ਕਰਦੀ ਹੈ।