ਚੰਡੀਗੜ੍ਹ:ਪੰਜਾਬੀ ਸਿਨੇਮਾ ਲਈ ਬਣ ਰਹੀਆਂ ਬਹੁ-ਚਰਚਿਤ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾ ਰਹੀ ਹੈ 'ਜੱਟ ਐਂਡ ਜੂਲੀਅਟ 3', ਜਿਸ ਨੂੰ ਚਾਰ ਚੰਨ ਲਾਉਣ ਵਿੱਚ ਇਸ ਵਾਰ ਲਹਿੰਦੇ ਪੰਜਾਬ ਦੇ ਦੋ ਦਿੱਗਜ ਐਕਟਰਜ਼ ਨਾਸਿਰ ਚਿਨਯੋਤੀ ਅਤੇ ਅਕਰਮ ਉਦਾਸ ਅਹਿਮ ਭੂਮਿਕਾ ਨਿਭਾਉਣਗੇ, ਜਿੰਨਾਂ ਵੱਲੋਂ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਨਾਲ ਆਪਣੇ ਹਿੱਸੇ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ।
"ਵਾਈਟ ਹਿੱਲ ਸਟੂਡੀਓਜ਼" ਅਤੇ "ਸਪੀਡ ਰਿਕਾਰਡਜ਼" ਵੱਲੋਂ 'ਸਟੋਰੀ ਟਾਈਮ ਪ੍ਰੋਡਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਕਰ ਰਹੇ ਹਨ, ਜੋ ਪਹਿਲੀ ਵਾਰ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਜੁੜੇ ਹਨ।
ਇਸ ਤੋਂ ਪਹਿਲਾਂ ਦੇ ਦੋਵੇਂ ਭਾਗ ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਬਿਹਤਰੀਨ ਅਤੇ ਉੱਚ ਕੋਟੀ ਫਿਲਮਕਾਰ ਵਜੋਂ ਆਪਣੀ ਪਹਿਚਾਣ ਸਥਾਪਿਤ ਕਰ ਚੁੱਕੇ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਕੀਤੇ ਗਏ ਹਨ, ਜੋ ਹਾਲੀਆਂ ਸਮੇਂ ਵਿੱਚ ਰਿਲੀਜ਼ ਹੋਈ ਅਕਸ਼ੈ ਕੁਮਾਰ ਅਤੇ ਪਰਿਨੀਤੀ ਚੋਪੜਾ ਸਟਾਰਰ 'ਧਰਮਾ ਪ੍ਰੋਡੋਕਸ਼ਨ' ਦੀ 'ਕੇਸਰੀ' ਜਿਹੀ ਸੁਪਰ-ਡੁਪਰ ਫਿਲਮ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
- Jatt and Juliet 3: 'ਜੱਟ ਐਂਡ ਜੂਲੀਅਟ 3' ਦਾ ਪ੍ਰਭਾਵੀ ਹਿੱਸਾ ਬਣੇ ਰਾਣਾ ਰਣਬੀਰ, ਪਹਿਲੀ ਵਾਰ ਜਗਦੀਪ ਸਿੱਧੂ ਨਾਲ ਕਰਨਗੇ ਕੰਮ
- Jasmin Bajwa Upcoming Film: 'ਜੱਟ ਐਂਡ ਜੂਲੀਅਟ 3' ਦਾ ਪ੍ਰਭਾਵੀ ਹਿੱਸਾ ਬਣੀ ਇਹ ਖੂਬਸੂਰਤ ਅਦਾਕਾਰਾ, ਲੰਦਨ ਸ਼ੂਟ ਦਾ ਬਣੀ ਅਹਿਮ ਹਿੱਸਾ
- Jatt and Juliet 3: ਵਿਦੇਸ਼ੀ ਧਰਤੀ 'ਤੇ ਪੂਰੀ ਹੋਈ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ, ਨੀਰੂ ਬਾਜਵਾ ਨੇ ਸਾਂਝਾ ਕੀਤਾ ਪਿਆਰ ਭਰਿਆ ਨੋਟ