ਹੈਦਰਾਬਾਦ: ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰ ਨਾਨਾ ਪਾਟੇਕਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਨ੍ਹੀਂ ਦਿਨੀਂ ਅਦਾਕਾਰ ਆਪਣੀ ਨਵੀਂ ਫਿਲਮ 'ਜਰਨੀ' ਦੀ ਸ਼ੂਟਿੰਗ ਕਰ ਰਹੇ ਹਨ। ਇਹ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਹੋ ਰਹੀ ਹੈ।
ਫਿਲਮ 'ਜਰਨੀ' ਨੂੰ 'ਗਦਰ' ਅਤੇ 'ਗਦਰ 2' ਵਰਗੀਆਂ ਬਲਾਕਬਸਟਰ ਫਿਲਮਾਂ ਦੇ ਨਿਰਦੇਸ਼ਕ ਅਨਿਲ ਸ਼ਰਮਾ ਬਣਾ ਰਹੇ ਹਨ। ਹੁਣ ਸ਼ੂਟਿੰਗ ਸੈੱਟ ਦਾ ਵਿਵਾਦਿਤ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨਾਨਾ ਪਾਟੇਕਰ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਸ਼ੂਟਿੰਗ ਕਰ ਰਹੇ ਹਨ ਅਤੇ ਉਦੋਂ ਇਕ ਫੈਨ ਆਉਂਦਾ ਹੈ ਅਤੇ ਉਸ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰਦਾ ਹੈ ਅਤੇ ਫਿਰ ਨਾਨਾ ਪਾਟੇਕਰ ਗੁੱਸੇ 'ਚ ਆ ਜਾਂਦੇ ਹਨ ਅਤੇ ਇਸ ਫੈਨ ਨੂੰ ਥੱਪੜ ਮਾਰ ਦਿੰਦੇ ਹਨ। ਹੁਣ ਇਸ 'ਤੇ ਨਾਨਾ ਪਾਟੇਕਰ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ।
ਕੀ ਸੀ ਪੂਰੀ ਘਟਨਾ?: ਉੱਤਰ ਪ੍ਰਦੇਸ਼ ਦੇ ਘਾਟਾਂ ਦੇ ਸ਼ਹਿਰ ਵਾਰਾਣਸੀ ਦੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਨਾਨਾ ਪਾਟੇਕਰ ਨਾਲ ਇੱਕ ਸੀਨ ਦੀ ਸ਼ੂਟਿੰਗ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਨਾਨਾ ਪਾਟੇਕਰ ਆਪਣੇ ਕਿਰਦਾਰ 'ਚ ਨਜ਼ਰ ਆ ਰਹੇ ਸਨ। ਨਾਨਾ ਸੂਟ-ਬੂਟ ਪਾ ਕੇ ਖੜੇ ਸਨ। ਇੱਕ ਪ੍ਰਸ਼ੰਸਕ ਨਾਨਾ ਕੋਲ ਆਉਂਦਾ ਹੈ ਅਤੇ ਸੈਲਫੀ ਲਈ ਫ਼ੋਨ ਕੱਢਦਾ ਹੈ। ਇਹ ਫੈਨ ਨਾਨਾ ਨਾਲ ਸੈਲਫੀ ਲੈ ਰਿਹਾ ਸੀ, ਉਦੋਂ ਹੀ ਗੁੱਸੇ 'ਚ ਨਾਨਾ ਨੇ ਫੈਨ ਦੇ ਸਿਰ 'ਤੇ ਜ਼ੋਰ ਨਾਲ ਥੱਪੜ ਮਾਰ ਦਿੱਤਾ।
ਯੂਜ਼ਰਸ ਨੇ ਕੀਤੀ ਨਿੰਦਾ: ਹੁਣ ਨਾਨਾ ਆਪਣੀ ਹਰਕਤਾਂ ਕਾਰਨ ਆਪਣੇ ਹੀ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਏ ਹਨ। ਇੱਕ ਯੂਜ਼ਰ ਨੇ ਲਿਖਿਆ ਹੈ, 'ਅੱਜ ਤੋਂ ਨਾਨਾ ਦੀ ਇੱਜ਼ਤ ਕਰਨਾ ਬੰਦ ਕਰੋ'। ਇੱਕ ਹੋਰ ਟ੍ਰੋਲਰ ਨੇ ਲਿਖਿਆ, 'ਕੀ ਇਹ ਹੈ ਨਾਨਾ ਦਾ ਅਸਲੀ ਰੋਲ?' ਇਕ ਹੋਰ ਲਿਖਦਾ ਹੈ, 'ਐਕਟਰ ਹੋਣ 'ਤੇ ਬਹੁਤ ਮਾਣ'। ਹੁਣ ਨਾਨਾ ਬਾਰੇ ਕਈ ਤਰ੍ਹਾਂ ਦੀਆਂ ਸਖ਼ਤ ਗੱਲਾਂ ਕਹੀਆਂ ਜਾ ਰਹੀਆਂ ਹਨ।
ਫਿਲਮ ਜਰਨੀ ਬਾਰੇ: ਤੁਹਾਨੂੰ ਦੱਸ ਦੇਈਏ ਅਨਿਲ ਸ਼ਰਮਾ ਪਿਛਲੇ ਕਈ ਦਿਨਾਂ ਤੋਂ ਇਸ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਫਿਲਮ 'ਜਰਨੀ' 'ਚ ਅਨਿਲ ਸ਼ਰਮਾ ਦਾ ਬੇਟਾ ਉਤਕਰਸ਼ ਸ਼ਰਮਾ ਮੁੱਖ ਭੂਮਿਕਾ 'ਚ ਹੈ। ਉਤਕਰਸ਼ ਸ਼ਰਮਾ ਨੇ ਖੁਦ ਆਪਣੀ ਇੱਕ ਤਸਵੀਰ ਨਾਲ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਸੀ।