ਚੰਡੀਗੜ੍ਹ:ਪੰਜਾਬੀ ਸੰਗੀਤ, ਮੰਨੋਰੰਜਨ ਅਤੇ ਕਲਾ ਦੀ ਦੁਨੀਆਂ ਵਿਚ ਬਤੌਰ ਹੋਸਟ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਪਰਮ ਗਾਇਕ ਵਜੋਂ ਵੀ ਪੜ੍ਹਾਅ ਦਰ ਪੜ੍ਹਾਅ ਮਾਣਮੱਤੀਆਂ ਪ੍ਰਾਪਤੀਆਂ ਆਪਣੀਆਂ ਝੋਲੀ ਪਾਉਂਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਆਪਣੇ ਨਵੇਂ ਟਰੈਕ ‘ਤੇਰੇ ਪਿੱਛੇ ਕਰੇਜ਼ੀ’ ਸਬੰਧਤ ਮਿਉੂਜ਼ਿਕ ਵੀਡੀਓ ਨੂੰ ਜਾਰੀ ਕੀਤਾ ਗਿਆ।
‘ਅੋਡੀਗੋ ਮਿਊਜ਼ਿਕ’ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤੇ ਜਾ ਰਹੇ ਇਸ ਟਰੈਕ ਸਬੰਧਤ ਮਿਊਜ਼ਿਕ ਵੀਡੀਓ ਸਬੰਧੀ ਜਾਣਕਾਰੀ ਦਿੰਦਿਆਂ ਗਾਇਕ ਪਰਮ ਨੇ ਦੱਸਿਆ ਕਿ ਨੌਜਵਾਨ ਵਰਗ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਦਾ ਮਨਮੋਹਕ ਵੀਡੀਓ ਨਿਰਦੇਸ਼ਨ ਸਟੀਵ ਕੈਸੀ ਵੱਲੋਂ ਕੀਤਾ ਗਿਆ ਹੈ, ਜਦਕਿ ਇਸ ’ਚ ਫੀਚਰਿੰਗ ਖੁਦ ਉਨ੍ਹਾਂ ਅਤੇ ਮਾਡਲ ਰੂਪ ਕੌਰ ਕੂਨਰ ਨੇ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸ ਟਰੈਕ ਦਾ ਮਿਊਜ਼ਿਕ ਜਾਕਿਰ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਉਨ੍ਹਾਂ ਰਚਨਾ ਵੀ ਉਨ੍ਹਾਂ ਦੀ ਹੀ ਹੈ। ਪੰਜਾਬੀ ਗਾਇਕੀ ਦੇ ਬਾਬਾ ਬੋਹੜ੍ਹ ਮੰਨੇ ਜਾਂਦੇ ਅਜ਼ੀਮ ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਉਚਕੋਟੀ ਗਾਇਕ ਅਦਾਕਾਰ ਦਿਲਜੀਤ ਦੁਸਾਂਝ ਦੇ ਐਂਕਰ ਵਜੋਂ ਦੇਸ਼ਾਂ, ਵਿਦੇਸ਼ਾਂ ਵਿਚ ਕਈ ਸੋਅਜ਼ ਸੰਚਾਲਿਤ ਕਰ ਚੁੱਕੇ ਪਰਮ ਦੱਸਦੇ ਹਨ ਕਿ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਗੁਰਦਾਸ ਮਾਨ ਜਿਹੇ ਮਾਣਮੱਤੇ ਪੰਜਾਬੀ ਗਾਇਕ ਨਾਲ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦਾ ਅਟੁੱਟ ਸਾਥ ਬਣਿਆ ਆ ਰਿਹਾ ਹੈ ਅਤੇ ਉਨ੍ਹਾਂ ਦੀ ਬਦੌਲਤ ਦੁਨੀਆਭਰ ਦੇ ਸਰੋਤਿਆਂ, ਦਰਸ਼ਕਾਂ ਸਨਮੁੱਖ ਹੋਣ ਦਾ ਅਵਸਰ ਵੀ ਉਨ੍ਹਾਂ ਨੂੰ ਮਿਲਿਆ ਹੈ।