ਹੈਦਰਾਬਾਦ: ਬੰਬੇ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ 3 ਅਪ੍ਰੈਲ ਨੂੰ ਹਾਈ ਕੋਰਟ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।ਅਦਾਲਤ ਨੇ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਉਸ ਦੀ ਸਾਬਕਾ ਪਤਨੀ ਆਲੀਆ ਸਿੱਦੀਕੀ, ਦੋ ਨਾਬਾਲਗ ਬੱਚਿਆਂ ਅਤੇ ਭਰਾ ਸ਼ਮਾਸੁਦੀਨ ਸਿੱਦੀਕੀ ਨੂੰ ਅਦਾਲਤ ਵਿੱਚ ਪੇਸ਼ ਹੋਣ ਅਤੇ ਆਪਣਾ ਪੱਖ ਪੇਸ਼ ਕਰਨ ਦਾ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਅਦਾਕਾਰ ਅਤੇ ਉਸ ਦੀ ਸਾਬਕਾ ਪਤਨੀ ਨੂੰ ਬੱਚਿਆਂ ਦੀ ਖ਼ਾਤਰ ਆਪਣੇ ਮਸਲਿਆਂ ਨੂੰ ਸੁਲਝਾਉਣ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਅਦਾਲਤ ਵਿੱਚ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਕੀ ਹੈ ਮਸਲਾ :ਨਵਾਜ਼ੂਦੀਨ ਸਿੱਦੀਕੀ ਵੱਲੋਂ ਬੰਬੇ ਹਾਈ ਕੋਰਟ ਵਿੱਚ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਇਹ ਦਾਅਵਾ ਉਸ ਦੀ ਪਤਨੀ ਅੰਜਨਾ ਪਾਂਡੇ ਉਰਫ ਆਲੀਆ ਅਤੇ ਉਸ ਦੇ ਭਰਾ ਸ਼ਮਾਸੁਦੀਨ ਸਿੱਦੀਕੀ ਵਿਰੁੱਧ ਸੀ। ਅਦਾਕਾਰ ਨੇ ਦਾਅਵਾ ਕੀਤਾ ਕਿ ਉਸ ਦੀ ਪਤਨੀ ਬੱਚਿਆਂ ਨੂੰ ਬਿਨਾਂ ਸੂਚਿਤ ਕੀਤੇ ਦੁਬਈ ਤੋਂ ਭਾਰਤ ਲੈ ਆਈ ਸੀ ਅਤੇ ਇਸ ਨਾਲ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਸੀ ਕਿਉਂਕਿ ਉਹ ਸਕੂਲ ਨਹੀਂ ਜਾ ਰਹੇ ਸਨ।
ਇਹ ਵੀ ਪੜ੍ਹੋ :Sarbat Khalsa: ਆਖਿਰ ਕੀ ਹੁੰਦਾ ਹੈ ਸਰਬੱਤ ਖ਼ਾਲਸਾ, ਜਥੇਦਾਰ ਨੂੰ ਕਿਉਂ ਕੀਤੀ ਜਾ ਰਹੀ ਸਰਬੱਤ ਖਾਲਸਾ ਸੱਦਣ ਦੀ ਅਪੀਲ, ਪੜ੍ਹੋ ਪੂਰਾ ਇਤਿਹਾਸ