ਪੰਜਾਬ

punjab

ETV Bharat / entertainment

ਮੁਕੇਸ਼ ਅੰਬਾਨੀ ਦਾ ਖਾਸ ਤੋਹਫਾ, 1 ਕਰੋੜ ਦੇ ਪੰਘੂੜੇ 'ਚ ਸੌਂਏਗੀ ਰਾਮ ਚਰਨ ਦੀ ਲਾਡਲੀ - ਮੁਕੇਸ਼ ਅੰਬਾਨੀ

ਸੁਪਰਸਟਾਰ ਰਾਮ ਚਰਨ ਅਤੇ ਉਪਾਸਨਾ ਨੂੰ ਉਨ੍ਹਾਂ ਦੀ ਨਵਜੰਮੀ ਬੇਟੀ ਲਈ ਦੇਸ਼ ਭਰ ਤੋਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ ਅਤੇ ਹਾਲ ਹੀ ਵਿੱਚ ਖਬਰ ਆਈ ਹੈ ਕਿ ਦੇਸ਼ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਨੇ ਉਸ ਦੀ ਧੀ ਨੂੰ 1 ਕਰੋੜ ਦੀ ਕੀਮਤ ਦਾ ਸੋਨੇ ਦਾ ਪੰਘੂੜਾ ਗਿਫਟ ਕੀਤਾ ਹੈ। ਆਓ ਜਾਣਦੇ ਹਾਂ ਇਸ ਮਾਮਲੇ 'ਚ ਕਿੰਨੀ ਸੱਚਾਈ ਹੈ।

MUKHESH AMBANI
MUKHESH AMBANI

By

Published : Jul 1, 2023, 12:12 PM IST

ਮੁੰਬਈ: ਰਾਮ ਚਰਨ ਅਤੇ ਉਪਾਸਨਾ ਦੀ ਬੇਟੀ ਦੇ ਜਨਮ ਨੂੰ 11 ਦਿਨ ਹੋ ਚੁੱਕੇ ਹਨ ਅਤੇ ਪੂਰੀ ਫਿਲਮ ਇੰਡਸਟਰੀ ਤੋਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਅਤੇ ਤੋਹਫੇ ਮਿਲ ਰਹੇ ਹਨ। ਬਾਲੀਵੁੱਡ ਤੋਂ ਲੈ ਕੇ ਟਾਲੀਵੁੱਡ ਤੱਕ ਕਈ ਮਸ਼ਹੂਰ ਹਸਤੀਆਂ ਨੇ ਰਾਮ ਅਤੇ ਉਪਾਸਨਾ ਨੂੰ ਬੇਟੀ ਦੇ ਜਨਮ ਦੀ ਕਾਮਨਾ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਸਨ ਕਿ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਰਾਮ ਚਰਨ ਦੀ ਬੇਟੀ ਲਈ ਸੋਨੇ ਦਾ ਪੰਘੂੜਾ ਗਿਫਟ ਕੀਤਾ ਹੈ, ਜਿਸ ਦੀ ਕੀਮਤ 1 ਕਰੋੜ ਰੁਪਏ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਨੇ ਰਾਮ ਚਰਨ ਦੀ ਬੇਟੀ ਨੂੰ ਸੋਨੇ ਦਾ ਇੱਕ ਕੀਮਤੀ ਪੰਘੂੜਾ ਤੋਹਫ਼ੇ ਵਿੱਚ ਦਿੱਤਾ ਹੈ, ਜਿਸ ਦੀ ਕੀਮਤ 1 ਕਰੋੜ ਦੱਸੀ ਜਾ ਰਹੀ ਹੈ। ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਮੁਕੇਸ਼ ਅੰਬਾਨੀ ਵੱਲੋਂ ਰਾਮ ਚਰਨ ਅਤੇ ਉਪਾਸਨਾ ਦੀ ਬੇਟੀ ਨੂੰ ਸੋਨੇ ਦਾ ਪੰਘੂੜਾ ਤੋਹਫੇ 'ਚ ਦੇਣ ਦੀ ਖਬਰ ਸੱਚ ਨਹੀਂ ਹੈ ਅਤੇ ਅਦਾਕਾਰ ਜਾਂ ਉਸਦੇ ਪਰਿਵਾਰ ਵੱਲੋਂ ਵੀ ਅਜਿਹੀ ਕਿਸੇ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਸ ਦੇ ਨਾਲ ਹੀ ਹਾਲ ਹੀ 'ਚ ਰਾਮ ਚਰਨ ਦੀ ਬੇਟੀ ਦਾ ਨਾਂ ਸਾਹਮਣੇ ਆਇਆ ਹੈ, ਜਿਸ 'ਚ ਪੂਰਾ ਪਰਿਵਾਰ ਸ਼ਾਮਲ ਸੀ। ਪਰੰਪਰਾ ਅਨੁਸਾਰ ਨਾਮਕਰਨ ਦੀ ਰਸਮ ਰਾਮ ਦੀ ਪਤਨੀ ਉਪਾਸਨਾ ਦੀ ਮਾਂ ਦੇ ਘਰ ਹੋਈ। ਸਟਾਰ ਪਤਨੀ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਨਾਮਕਰਨ ਸਮਾਰੋਹ ਦੀ ਝਲਕ ਸ਼ੇਅਰ ਕੀਤੀ ਹੈ। ਪੂਰੇ ਮੈਗਾ ਪਰਿਵਾਰ ਨੇ ਜਸ਼ਨਾਂ ਵਿੱਚ ਸ਼ਿਰਕਤ ਕੀਤੀ, ਉਪਾਸਨਾ ਨੇ ਸੁਪਰਸਟਾਰ ਰਾਮ ਚਰਨ ਅਤੇ ਉਸਦੇ ਪਿਤਾ ਚਿਰੰਜੀਵੀ ਦੇ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਕਲਿਨ ਕਾਰਾ ਕੋਨੀਡੇਲਾ ਰੱਖਿਆ ਹੈ।

ਤਸਵੀਰਾਂ ਦੇ ਨਾਲ ਉਪਾਸਨਾ ਨੇ ਕੈਪਸ਼ਨ ਲਿਖਿਆ, 'ਕਲੀਨ ਕਾਰਾ ਕੋਨੀਡੇਲਾ, ਲਲਿਤਾ ਸਹਸ੍ਰਨਾਮ ਤੋਂ ਲਿਆ ਗਿਆ ਹੈ, ਇਹ ਨਾਮ ਇੱਕ ਪਰਿਵਰਤਨਸ਼ੀਲ, ਸ਼ੁੱਧ ਊਰਜਾ ਦਾ ਪ੍ਰਤੀਕ ਹੈ। ਜਿਸ ਨਾਲ ਅਧਿਆਤਮਿਕ ਚੇਤਨਾ ਆਉਂਦੀ ਹੈ'। ਤੁਹਾਨੂੰ ਦੱਸ ਦਈਏ ਕਿ 20 ਜੂਨ ਨੂੰ ਰਾਮ ਚਰਨ ਅਤੇ ਉਪਾਸਨਾ ਨੇ ਆਪਣੀ ਬੇਟੀ ਦਾ ਸਵਾਗਤ ਕੀਤਾ।

ABOUT THE AUTHOR

...view details