ਹੈਦਰਾਬਾਦ: ਪੰਜਾਬ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅੱਜ ਚਾਹੇ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਵੱਲੋ ਯਾਦ ਕੀਤੇ ਅਤੇ ਸੁਣੇ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਤੋਂ ਲੈ ਕੇ ਇੰਡਸਟਰੀ ਤੱਕ ਹਰ ਕਿਸੇ ਨੂੰ ਗਹਿਰਾ ਸਦਮਾ ਲੱਗਾ ਸੀ। ਉਨ੍ਹਾਂ ਦੇ ਕਤਲ ਤੋਂ ਬਾਅਦ ਕੋਈ ਨਾ ਕਈ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਾ ਨਜ਼ਰ ਆ ਜਾਂਦਾ ਹੈ। ਹਾਲ ਹੀ ਵਿੱਚ ਐਮਟੀਵੀ ਰੋਡੀਜ਼ 19 'ਤੇ ਮਰਹੂਮ ਗਾਇਕ ਸਿੱਧੂ ਨੂੰ ਯਾਦ ਕੀਤਾ ਗਿਆ। ਪਟਿਆਲਾ ਵਿੱਚ ਇੱਕ ਪ੍ਰੋਗਰਾਮ ਦੌਰਾਨ Prince Narula ਨੇ ਗਾਇਕ ਨੂੰ ਸ਼ਰਧਾਂਜਲੀ ਦਿੱਤੀ। ਇਸਦਾ ਵੀਡੀਓ ਦੇਖ ਪ੍ਰਸ਼ੰਸਕ ਕਾਫ਼ੀ ਇਮੋਸ਼ਨਲ ਹੋ ਗਏ ਹਨ।
Prince Narula ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ: Prince Narula ਸ਼ੋਅ ਐਮਟੀਵੀ ਸੀਜਨ 19 ਦੇ ਗੈਂਗ ਲੀਡਰਾਂ 'ਚੋ ਇੱਕ ਹਨ। ਹਾਲ ਹੀ ਵਿੱਚ ਉਹ ਪਟਿਆਲਾ 'ਚ ਸ਼ੋਅ ਦੇ ਮੰਚ 'ਤੇ ਆਪਣੇ ਗਰੁੱਪ ਨਾਲ ਪ੍ਰਦਰਸ਼ਨ ਕਰ ਰਹੇ ਸੀ। ਉਸ ਸਮੇਂ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਦਾ ਗੀਤ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਿੱਧੂ ਦਾ ਗੀਤ ਸ਼ੁਰੂ ਹੁੰਦੇ ਹੀ ਪ੍ਰਸ਼ੰਸਕਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਸਿੱਧੂ ਦੇ ਗੀਤ ਨਾਲ ਉੱਥੇ ਦਾ ਮਹੌਲ ਸ਼ਾਨਦਾਰ ਹੋ ਗਿਆ। ਇਸ ਦੌਰਾਨ Prince Narula ਨੇ ਸਿੱਧੂ ਵਾਂਗ ਪੱਟ 'ਤੇ ਥਾਪੀ ਵੀ ਮਾਰੀ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਦਾ ਗੀਤ 295 ਗਾਇਆ।