ਨਵੀਂ ਦਿੱਲੀ: ਤੁਸੀਂ ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਐੱਮ.ਐੱਸ.ਧੋਨੀ ਨੂੰ ਮੈਦਾਨ 'ਤੇ ਚੌਕੇ-ਛੱਕੇ ਲਗਾਉਂਦੇ ਬਹੁਤ ਦੇਖਿਆ ਹੋਵੇਗਾ। ਪਰ ਹੁਣ ਧੋਨੀ ਕ੍ਰਿਕਟ ਤੋਂ ਇਲਾਵਾ ਕੁਝ ਹੋਰ ਥਾਂ ਅਜ਼ਮਾ ਰਹੇ ਹਨ। ਹੁਣ ਧੋਨੀ ਨੇ ਮੰਨੋਰੰਜਨ ਦੀ ਦੁਨੀਆ 'ਚ ਆਪਣਾ ਪਹਿਲਾ ਕਦਮ ਰੱਖਿਆ ਹੈ। ਬਤੌਰ ਫਿਲਮ ਨਿਰਮਾਤਾ ਮਾਹੀ ਦੀ ਪਹਿਲੀ ਤਾਮਿਲ ਫਿਲਮ 'ਲੈਟਸ ਗੇਟ ਮੈਰਿਡ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਧੋਨੀ ਇਸ ਫਿਲਮ ਨਾਲ ਬਤੌਰ ਨਿਰਮਾਤਾ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਰਹੇ ਹਨ। ਹਾਲ ਹੀ ਵਿੱਚ ਸਮਾਪਤ ਹੋਏ IPL 2023 ਵਿੱਚ ਧੋਨੀ ਦੀ ਕਪਤਾਨੀ ਵਿੱਚ CSK 5ਵੀਂ ਵਾਰ ਚੈਂਪੀਅਨ ਬਣੀ। ਇਸ ਤੋਂ ਬਾਅਦ ਕਾਲੀਵੁੱਡ 'ਚ ਉਸ ਦੀ ਐਂਟਰੀ ਮਾਹੀ ਦੇ ਪ੍ਰਸ਼ੰਸਕਾਂ ਲਈ ਕਿਸੇ ਵੱਡੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੋਵੇਗੀ।
MS Dhoni Share LGM Teaser: ਕਾਲੀਵੁੱਡ 'ਚ ਦਿੱਗਜ ਕ੍ਰਿਕਟਰ ਦੀ ਐਂਟਰੀ, ਪਹਿਲੀ ਫਿਲਮ ਦਾ ਟੀਜ਼ਰ ਹੋਇਆ ਰਿਲੀਜ਼ - ਮਹਿੰਦਰ ਸਿੰਘ ਧੋਨੀ
MS Dhoni debut Movie As Producer: ਮਹਿੰਦਰ ਸਿੰਘ ਧੋਨੀ ਨੇ ਆਪਣੇ ਕ੍ਰਿਕਟ ਕਰੀਅਰ 'ਚ ਕਈ ਉਪਲੱਬਧੀਆਂ ਹਾਸਲ ਕੀਤੀਆਂ ਹਨ। ਪਰ ਹੁਣ ਧੋਨੀ ਮੈਦਾਨ ਤੋਂ ਦੂਰ ਨਵੇਂ ਖੇਤਰਾਂ ਵਿੱਚ ਹੱਥ ਅਜ਼ਮਾ ਰਹੇ ਹਨ। ਧੋਨੀ ਹੁਣ ਕਾਲੀਵੁੱਡ 'ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਤੌਰ ਫਿਲਮਕਾਰ ਧੋਨੀ ਦੀ ਪਹਿਲੀ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।
ਕਾਲੀਵੁੱਡ 'ਚ ਧੋਨੀ ਦੀ ਐਂਟਰੀ:ਧੋਨੀ ਨੇ ਬੁੱਧਵਾਰ 7 ਜੂਨ ਦੀ ਸ਼ਾਮ ਨੂੰ ਆਪਣੇ ਫੇਸਬੁੱਕ 'ਤੇ ਫਿਲਮ 'ਲੈਟਸ ਗੇਟ ਮੈਰਿਡ' ਦਾ ਪਹਿਲਾ ਅਧਿਕਾਰਤ ਟੀਜ਼ਰ ਸਾਂਝਾ ਕੀਤਾ ਹੈ। ਧੋਨੀ ਦੇ ਪ੍ਰਸ਼ੰਸਕ ਇਸ ਫਿਲਮ ਦੇ ਟੀਜ਼ਰ ਨੂੰ ਕਾਫੀ ਪਸੰਦ ਕਰ ਰਹੇ ਹਨ। ਲੋਕ ਇਸ ਟੀਜ਼ਰ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਲਗਾਤਾਰ ਇਸ 'ਤੇ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ 2022 ਵਿੱਚ ਇੱਕ ਅਧਿਕਾਰਤ ਘੋਸ਼ਣਾ ਕੀਤੀ ਗਈ ਸੀ ਕਿ ਐਮਐਸ ਧੋਨੀ ਹੁਣ ਕਾਲੀਵੁੱਡ ਵਿੱਚ ਦਾਖਲ ਹੋਣ ਜਾ ਰਹੇ ਹਨ। ਇਸ ਤੋਂ ਬਾਅਦ ਧੋਨੀ ਨੇ ਕਾਲੀਵੁੱਡ 'ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਬੁੱਧਵਾਰ ਨੂੰ ਧੋਨੀ ਦੀ ਡੈਬਿਊ ਫਿਲਮ 'ਲੈਟਸ ਗੇਟ ਮੈਰਿਡ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।
ਹਰੀਸ਼ ਕਲਿਆਣ ਅਤੇ ਇਵਾਨਾ ਸਟਾਰਰ ਫਿਲਮ 'ਲੈਟਸ ਗੇਟ ਮੈਰਿਡ' ਦੇ ਟੀਜ਼ਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਧੋਨੀ ਆਪਣਾ ਨਵਾਂ ਸਫਰ ਕਿਸ ਦਿਸ਼ਾ 'ਚ ਲੈ ਕੇ ਜਾ ਰਹੇ ਹਨ। ਧੋਨੀ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਅਧਿਕਾਰਤ ਹੈਂਡਲ ਨੇ ਧੋਨੀ ਦੇ ਫੇਸਬੁੱਕ ਪੇਜ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਰਾਵਤ ਦੇ ਇੰਸਟਾਗ੍ਰਾਮ ਹੈਂਡਲ 'ਤੇ ਟੀਜ਼ਰ ਰਿਲੀਜ਼ ਦਾ ਵੇਰਵਾ ਸਾਂਝਾ ਕੀਤਾ ਹੈ। ਇਸ ਤੋਂ ਇਲਾਵਾ ਸੋਨੀ ਮਿਊਜ਼ਿਕ ਸਾਊਥ ਨੇ ਇਸ ਫਿਲਮ ਦਾ ਮੋਸ਼ਨ ਪੋਸਟਰ ਵੀ ਰਿਲੀਜ਼ ਕੀਤਾ ਹੈ। ਰਮੇਸ਼ ਤਮਿਲਮਣੀ ਦੁਆਰਾ ਨਿਰਦੇਸ਼ਤ ਇਹ ਫਿਲਮ ਮਜ਼ੇਦਾਰ ਅਤੇ ਪਰਿਵਾਰਕ ਮੰਨੋਰੰਜਨ ਨਾਲ ਭਰਪੂਰ ਹੈ। ਇਸ ਫਿਲਮ 'ਚ ਨਾਦੀਆ ਅਤੇ ਯੋਗੀ ਬਾਬੂ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਫਿਲਮ ਵਿੱਚ ਵਿਸ਼ਵਜੀਤ ਸੰਗੀਤ ਦੇ ਰਹੇ ਹਨ ਅਤੇ ਐਡੀਟਿੰਗ ਪ੍ਰਦੀਪ ਰਾਘਵ ਕਰ ਰਹੇ ਹਨ।