ਮੁੰਬਈ :'ਬਾਲੀਵੁੱਡ ਕਿੰਗ' ਸ਼ਾਹਰੁਖ ਖਾਨ (Suhana Khan Birthday) ਦੀ ਲਾਡਲੀ ਸੁਹਾਨਾ ਖਾਨ (Suhana Khan Birthday) ਅੱਜ 22ਵਾਂ ਜਨਮਦਿਨ ਹੈ। ਸੁਹਾਨਾ ਦੀ ਮਾਂ ਅਤੇ ਸ਼ਾਹਰੁਖ ਦੀ ਪਤਨੀ ਗੌਰੀ ਖਾਨ ਨੇ ਸੋਸ਼ਲ ਮੀਡੀਆ 'ਤੇ ਬੇਟੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਇੰਸਟਾਗ੍ਰਾਮ ਅਕਾਊਂਟ 'ਤੇ ਸੁਹਾਨਾ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਇਸ 'ਤੇ ਇਕ ਕਿਊਟ ਕੈਪਸ਼ਨ ਦਿੱਤਾ ਹੈ। ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਕਰਨ ਜੌਹਰ, ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਗੌਰੀ ਖਾਨ ਨੂੰ ਉਨ੍ਹਾਂ ਦੇ ਜਨਮਦਿਨ ਦੀ ਪੋਸਟ 'ਤੇ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਸੁਹਾਨਾ ਦੀ ਬੈਸਟ ਫ੍ਰੈਂਡ ਅਨਨਿਆ ਪਾਂਡੇ ਨੇ ਇਕ ਖਾਸ ਫੋਟੋ ਨਾਲ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
ਦੱਸ ਦੇਈਏ ਕਿ ਸੁਹਾਨਾ ਦੀ ਗਲੈਮਰਸ ਤਸਵੀਰ ਸ਼ੇਅਰ ਕਰਦੇ ਹੋਏ ਗੌਰੀ ਖਾਨ ਨੇ ਕੈਪਸ਼ਨ 'ਚ 'ਬਰਥਡੇ ਗਰਲ ਸੁਹਾਨਾ ਖਾਨ' ਲਿਖਿਆ ਹੈ। ਫੋਟੋ 'ਚ ਸੁਹਾਨਾ ਕਾਫੀ ਹੌਟ ਨਜ਼ਰ ਆ ਰਹੀ ਹੈ।