ਮੁੰਬਈ: ਬੀ-ਟਾਊਨ ਅਤੇ ਟੀ.ਵੀ ਦੀ ਦੁਨੀਆ 'ਚ ਪਿਛਲੇ 2 ਸਾਲਾਂ ਤੋਂ ਹਲਚਲ ਮਚੀ ਹੋਈ ਹੈ। ਕਈ ਅਦਾਕਾਰਾਂ ਮਾਂ ਬਣ ਚੁੱਕੀਆਂ ਹਨ ਅਤੇ ਕਈ ਅਦਾਕਾਰਾਂ ਇਸ ਸਾਲ ਮਾਂ ਬਣਨ ਜਾ ਰਹੀਆਂ ਹਨ। ਅੱਜ ਯਾਨੀ 6 ਜੂਨ ਨੂੰ ਬਾਲੀਵੁੱਡ ਦੀ ਦਮਦਾਰ ਅਦਾਕਾਰਾ ਸਵਰਾ ਭਾਸਕਰ ਨੇ ਵੀ ਆਪਣੇ ਬੇਬੀ ਬੰਪ ਨੂੰ ਫਲਾਂਟ ਕੀਤਾ ਹੈ ਅਤੇ ਦੱਸਿਆ ਹੈ ਕਿ ਉਹ ਅਕਤੂਬਰ 2023 ਵਿੱਚ ਮਾਂ ਬਣਨ ਜਾ ਰਹੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਇਸ਼ਿਤਾ ਦੱਤਾ ਵੀ ਗਰਭਵਤੀ ਹੈ ਅਤੇ ਕੁਝ ਹੀ ਦਿਨਾਂ 'ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦੇਵੇਗੀ। ਅਦਾਕਾਰਾ ਨੇ ਆਪਣੀ ਤਾਜ਼ਾ ਪੋਸਟ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। ਇਸ਼ਿਤਾ ਦੀ ਇਸ ਪੋਸਟ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਹਫਤੇ ਦੇ ਅੰਦਰ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ।
ਇਸ਼ਿਤਾ ਨੇ ਬੀਤੀ ਰਾਤ ਆਪਣੀ ਇੰਸਟਾ ਸਟੋਰੀ 'ਤੇ ਇਕ ਪੋਸਟ ਪਾਈ ਹੈ। ਇਸ ਪੋਸਟ 'ਚ ਆਪਣੀ ਬੈਕ ਸਾਈਡ ਦੀ ਫੋਟੋ ਸ਼ੇਅਰ ਕਰਦੇ ਹੋਏ ਇਸ਼ਿਤਾ ਨੇ ਲਿਖਿਆ 'ਜਲਦੀ ਆ ਰਿਹਾ ਹੈ'। ਯਾਨੀ ਇਹ ਅਦਾਕਾਰਾ ਬਹੁਤ ਜਲਦੀ ਮਾਂ ਬਣਨ ਵਾਲੀ ਹੈ।