ਚੰਡੀਗੜ੍ਹ:ਪੰਜਾਬੀ ਸਿਨੇਮਾ ਵਿਚ ਹਾਲੀਆ ਸਮੇਂ ਕਈ ਚਰਚਿਤ ਫਿਲਮਾਂ ਕਰ ਚੁੱਕੀ ਅਤੇ ਅਲੱਗ ਪਹਿਚਾਣ ਕਾਇਮ ਕਰ ਰਹੀ ਖੂਬਸੂਰਤ ਅਤੇ ਹੋਣਹਾਰ ਅਦਾਕਾਰਾ ਮੋਲੀਨਾ ਸੋਢੀ ਹੁਣ ਮਿਊਜ਼ਿਕ ਵੀਡੀਓਜ਼ ਖੇਤਰ ਵਿਚ ਫਿਰ ਸਰਗਰਮ ਹੁੰਦੀ ਜਾ ਰਹੀ ਹੈ, ਜੋ ਆਪਣੇ ਨਵੇਂ ਪ੍ਰੋਜੈਕਟ 'ਅਲਵਿਦਾ' ਨਾਲ ਜਲਦ ਦਰਸ਼ਕਾਂ ਦੇ ਸਨਮੁੱਖ ਹੋਵੇਗੀ।
ਮੂਲ ਰੂਪ ਵਿਚ ਦਿੱਲੀ ਨਾਲ ਸੰਬੰਧਤ ਇਸ ਖੂਬਸੂਰਤ ਅਦਾਕਾਰਾ ਨੇ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਹੀ ਕੀਤੀ ਸੀ ਅਤੇ ਉਨ੍ਹਾਂ ਵੱਲੋਂ ਨਾਮੀ ਗਾਇਕਾਂ ਦੇ ਸੰਗੀਤਕ ਵੀਡੀਓਜ਼ ਵਿਚ ਲੀਡ ਭੂਮਿਕਾਵਾਂ ਨਿਭਾਈਆਂ ਗਈਆਂ ਹਨ, ਜਿੰਨ੍ਹਾਂ ਵਿਚ ਸੰਨੀ ਕਾਹਲੋਂ-ਨਵਰਾਜ ਹੰਸ ਦਾ ‘ਬੋਲੀ ਜਾਣ ਦੇ’, ਹਸਨ ਮਾਣਕ ਦਾ ‘ਬਣਾਉਟੀ ਯਾਰ’, ਅਫ਼ਸਾਨਾ ਖ਼ਾਨ ਦਾ ‘ਤੂੰ ਰੋਵੇਗੀ’, ਸੁਖਵਿੰਦਰ ਸੁੱਖੀ ਦਾ ‘ਦੀਵਾਲੀ ਫਲੇਵਰ’, ਅਮਿਤ ਸੈਣੀ ਰੋਹਤਕਿਆ ਦਾ ਹਰਿਆਣਵੀ ‘ਜੀਜਾ ਜੀਜਾ’, ਹਰਸ਼ ਗਹਿਲੋਤ ਦਾ ‘ਛਾਪੇ ਵਾਲਾ ਸੂਟ’, ਸੋਮਵੀਰ ਕਥੂਰਵਾਲ ਦਾ ‘ਜੰਨਤ’ ਆਦਿ ਸ਼ਾਮਿਲ ਰਹੇ ਹਨ।
‘ਇੰਦੀ ਗਲੋਬਲ ਮਿਊਜ਼ਿਕ’ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਉਨ੍ਹਾਂ ਦੇ ਨਵੇਂ ਸੰਗੀਤਕ ਵੀਡੀਓ ਦਾ ਨਿਰਦੇਸ਼ਨ ਜਯੋਤ ਕਲੀਰਾਓ ਵੱਲੋਂ ਕੀਤਾ ਗਿਆ, ਜਦਕਿ ਰਿਤੇਸ਼ ਕੇ ਨਰੂਲਾ ਨਿਰਮਾਤਾ ਹਨ। ਉਨ੍ਹਾਂ ਦਾ ਇਹ ਗੀਤ ਪਿਆਰ ਵਾਲੇ ਥੀਮ 'ਤੇ ਆਧਾਰਿਤ ਹੈ, ਜਿਸ ਨੂੰ ਬਹੁਤ ਹੀ ਮਨਮੋਹਕ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ।