ਹੈਦਰਾਬਾਦ: ਆਪਣੀ ਗਾਇਕੀ ਦੇ ਨਾਲ ਹਰ ਇੱਕ ਦਾ ਦਿਲ ਜਿੱਤਣ ਵਾਲਾ ਮੁਹੰਮਦ ਰਫ਼ੀ (Mohammad Rafi Birth Anniversary) ਇੱਕ ਅਜਿਹਾ ਫਨਕਾਰ ਸੀ, ਜਿਸਨੂੰ ਲੋਕ ਅੱਜ ਵੀ ਉਸਦੇ ਗੀਤਾਂ ਰਾਹੀਂ ਯਾਦ ਕਰਦੇ ਨੇ। ਮੁਹੰਮਦ ਰਫ਼ੀ ਦਾ ਜਨਮ 24 ਦਸੰਬਰ 1924 ਨੂੰ ਅੰਮ੍ਰਿਤਸਰ (ਪੰਜਾਬ) ਵਿੱਚ ਹੋਇਆ ਸੀ। ਕੁਝ ਸਮੇਂ ਬਾਅਦ ਰਫੀ ਸਾਹਬ (Mohammad Rafi Birth Anniversary) ਦੇ ਪਿਤਾ ਆਪਣੇ ਪਰਿਵਾਰ ਨਾਲ ਲਾਹੌਰ ਚਲੇ ਗਏ ਸੀ। ਮੁਹੰਮਦ ਰਫ਼ੀ ਨੂੰ ਗੀਤ 'ਕਿਆ ਹੁਆ ਤੇਰਾ ਵਾਅਦਾ' ਲਈ 'ਰਾਸ਼ਟਰੀ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਸੀ। 1967 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 'ਪਦਮ ਸ਼੍ਰੀ' ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।
31 ਜੁਲਾਈ 1980 ਨੂੰ ਮੁਹੰਮਦ ਰਫੀ ਇਸ ਦੁਨੀਆ ਨੂੰ ਸਦਾ ਲਈ ਛੱਡ ਗਏ। ਰਫੀ ਸਾਹਬ ਨੇ ਆਪਣੇ ਕਰੀਅਰ ਵਿੱਚ 25 ਹਜ਼ਾਰ ਤੋਂ ਵੱਧ ਗੀਤ ਗਾਏ ਸੀ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਆ। ਹੁਣ ਇਥੇ ਅਸੀਂ ਉਹਨਾਂ ਦੇ ਕੁੱਝ ਬੇਹਤਰੀਨ ਗੀਤ ਸੁਣਦੇ ਹਾਂ...
* 'ਆਨੇ ਸੇ ਉਸਕੇ ਆਏ ਬਹਾਰ'
* 'ਕਿਆ ਹੁਆ ਤੇਰਾ ਵਾਅਦਾ'