ਚੰਡੀਗੜ੍ਹ: ਸਾਲ 1985 ਵਿੱਚ ਰਿਲੀਜ਼ ਹੋਈ ਮਲਟੀ-ਸਟਾਰਰ ਅਤੇ ਸੁਪਰ-ਡੁਪਰ ਹਿੱਟ ਹਿੰਦੀ ਫਿਲਮ 'ਆਂਧੀ ਤੂਫਾਨ' ਦੁਆਰਾ ਪਹਿਲੀ ਵਾਰ ਇਕੱਠੇ ਹੋਏ ਸਨ ਨਿਰਮਾਤਾ ਪਹਿਲਾਜ ਨਿਹਲਾਨੀ ਅਤੇ ਮਿਥੁਨ ਚੱਕਰਵਰਤੀ, ਜੋ ਲਗਭਗ ਤਿੰਨ ਦਹਾਕਿਆਂ ਬਾਅਦ ਇੱਕ ਹੋਰ ਪ੍ਰੋਜੈਕਟ ਲਈ ਇੱਕਠੇ ਹੋਏ ਹਨ, ਜਿੰਨ੍ਹਾਂ ਦੀ ਨਵੀਂ ਹਿੰਦੀ ਫਿਲਮ 'ਅਨਾੜੀ ਇਜ਼ ਬੈਕ' ਜਲਦ ਰਿਲੀਜ਼ ਹੋਣ ਜਾ ਰਹੀ ਹੈ।
ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਣਕਾਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਨਿਰਮਾਤਾ ਪਹਿਲਾਜ ਨਿਹਲਾਨੀ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ, ਜਿਨ੍ਹਾਂ ਵਿੱਚ 'ਇਲਜ਼ਾਮ', 'ਸ਼ੋਲਾ ਔਰ ਸ਼ਬਨਮ', 'ਪਾਪ ਕੀ ਦੁਨੀਆਂ', 'ਆਗ ਕਾ ਗੋਲਾ', 'ਆਗ ਹੀ ਆਗ', 'ਰੰਗੀਲੇ ਰਾਜਾ', 'ਗੁਨਾਹੋਂ ਕਾ ਦੇਵਤਾ', 'ਆਂਖੇਂ' ਆਦਿ ਸ਼ਾਮਿਲ ਰਹੀਆਂ ਹਨ।
ਉਕਤ ਫਿਲਮ ਨਾਲ ਕਈ ਸਾਲਾਂ ਬਾਅਦ ਮਿਥੁਨ ਚਕਰਵਰਤੀ ਨਾਲ ਮੁੜ ਬਣੇ ਫਿਲਮੀ ਸੁਮੇਲ ਬਾਰੇ ਗੱਲ ਕਰਦਿਆਂ ਇਸ ਮਸ਼ਹੂਰ ਫਿਲਮ ਨਿਰਮਾਤਾ ਨੇ ਦੱਸਿਆ ਕਿ ਉਨ੍ਹਾਂ ਲਈ ਬਹੁਤ ਹੀ ਯਾਦਗਾਰੀ ਤਜ਼ਰਬਾ ਰਹੀ ਹੈ ਇਹ ਫਿਲਮ, ਜਿਸ ਦਾ ਨਿਰਮਾਣ 'ਵਿਸ਼ਾਲਦੀਪ ਇੰਟਰਨੈਸ਼ਨਲ ਪ੍ਰੋਡੋਕਸ਼ਨਜ਼' ਦੇ ਬੈਨਰ ਹੇਠ ਕੀਤਾ ਗਿਆ ਹੈ।
- Alia Bhatt: 69ਵੇਂ ਨੈਸ਼ਨਲ ਫਿਲਮ ਅਵਾਰਡ ਸਮਾਰੋਹ 'ਚ ਆਲੀਆ ਭੱਟ ਨੇ ਕਿਉਂ ਪਾਈ ਸੀ ਆਪਣੇ ਵਿਆਹ ਦੀ ਸਾੜੀ? ਇੱਥੇ ਜਾਣੋ
- Kriti Sanon: ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ 'ਮਿਮੀ' ਅਦਾਕਾਰਾ ਦੇ ਮਾਪਿਆਂ ਨੇ ਆਪਣੀ ਧੀ ਨੂੰ ਦਿੱਤਾ ਖੂਬ ਪਿਆਰ, ਦੇਖੋ ਫੋਟੋ
- Ananya Chadha: ਪੰਜਾਬੀ ਸਿਨੇਮਾ 'ਚ ਪ੍ਰਭਾਵੀ ਪਾਰੀ ਵੱਲ ਵਧੀ ਬਾਲੀਵੁੱਡ ਅਦਾਕਾਰਾ ਅਨੰਨਿਆ ਚੱਢਾ, ਇਸ ਫਿਲਮ ਨਾਲ ਕਰੇਗੀ ਸ਼ਾਨਦਾਰ ਡੈਬਿਊ