ਹੈਦਰਾਬਾਦ:ਕੌਣ ਤੋਹਫ਼ਿਆਂ ਨੂੰ ਪਸੰਦ ਨਹੀਂ ਕਰਦਾ? ਉਹਨਾਂ ਦਾ ਮੁੱਲ ਮਾਇਨੇ ਨਹੀਂ ਰੱਖਦਾ, ਜੋ ਮਾਇਨੇ ਰੱਖਦਾ ਹੈ ਉਹ ਦੇਣ ਵਾਲੇ ਦਾ ਪਿਆਰ ਹੈ। ਲੋਕ ਆਪਣੇ ਪਿਆਰਿਆਂ ਤੋਂ ਛੋਟੇ-ਛੋਟੇ ਤੋਹਫ਼ੇ ਲੈ ਕੇ ਵੀ ਖੁਸ਼ ਹੋ ਜਾਂਦੇ ਹਨ। ਪਰ ਜੇਕਰ ਕੋਈ ਦੋਸਤ ਕਿਸੇ ਨੂੰ ਕਾਰ ਗਿਫਟ ਕਰਦਾ ਹੈ ਤਾਂ ਤੋਹਫ਼ਾ ਲੈਣ ਵਾਲੇ ਦੀ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ। ਮਸ਼ਹੂਰ ਗਾਇਕ ਮੀਕਾ ਸਿੰਘ ਨੇ ਵੀ ਆਪਣੇ ਖਾਸ ਦੋਸਤ ਨੂੰ ਅਜਿਹੀ ਖੁਸ਼ੀ ਦਿੱਤੀ ਹੈ।
ਮੀਕਾ ਸਿੰਘ ਨੇ ਆਪਣੇ 'ਸਭ ਤੋਂ ਚੰਗੇ ਦੋਸਤ' ਨੂੰ ਇੱਕ ਸ਼ਾਨਦਾਰ ਮਰਸਡੀਜ਼ ਕਾਰ, ਜ਼ਾਹਰ ਤੌਰ 'ਤੇ ਉਸ ਦੇ ਸੁਪਨਿਆਂ ਦੀ ਕਾਰ ਗਿਫਟ ਕੀਤੀ ਹੈ। ਦੋਸਤ ਕੰਵਲਜੀਤ ਸਿੰਘ ਨੇ ਇੰਸਟਾਗ੍ਰਾਮ 'ਤੇ ਧੰਨਵਾਦ ਪ੍ਰਗਟਾਇਆ। ਉਸਨੇ ਮੀਕਾ ਸਿੰਘ ਦੇ ਨਾਲ ਆਪਣੀ ਨਵੀਂ ਲਗਜ਼ਰੀ ਕਾਰ ਦਿਖਾਉਂਦੇ ਹੋਏ ਇੱਕ ਪੋਸਟ ਵੀ ਸ਼ੇਅਰ ਕੀਤੀ।
ਗਾਇਕ ਦੇ ਦੋਸਤ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ "30 ਸਾਲ ਹੋ ਗਏ ਹਨ ਅਸੀਂ ਇਕੱਠੇ ਹਾਂ। ਉਹ ਸਿਰਫ ਮੇਰਾ ਦੋਸਤ ਜਾਂ ਬੌਸ ਨਹੀਂ ਹੈ, ਕਿਸੇ ਵੀ ਰਿਸ਼ਤੇ ਤੋਂ ਪਾਰ ਅਸੀਂ ਭਰਾ ਹਾਂ। ਜ਼ਿੰਦਗੀ ਲਈ। ਪਾਜੀ ਮੈਨੂੰ ਮੇਰੀ ਪਸੰਦ ਦੀ ਕਾਰ ਤੋਹਫ਼ੇ ਵਿੱਚ ਦੇਣ ਲਈ ਤੁਹਾਡਾ ਧੰਨਵਾਦ, ਇਹ ਬਿਲਕੁਲ ਸ਼ਾਨਦਾਰ ਹੈ। ਤੁਹਾਡਾ ਦਿਲ ਸਭ ਤੋਂ ਵੱਡਾ ਹੈ ਅਤੇ ਮੈਂ ਤੁਹਾਡੇ ਇਸ ਤੋਹਫ਼ੇ ਦੀ ਹਮੇਸ਼ਾ ਕਦਰ ਕਰਾਂਗਾ।"
ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਬਹੁਤ ਸਾਰੇ ਉਪਭੋਗਤਾਵਾਂ ਨੇ ਟਿੱਪਣੀ ਸੈਕਸ਼ਨ 'ਤੇ ਜਾ ਕੇ ਉਸ ਨੂੰ ਕਾਰ ਪ੍ਰਾਪਤ ਕਰਨ ਅਤੇ ਅਜਿਹਾ ਚੰਗਾ ਦੋਸਤ ਹੋਣ 'ਤੇ ਵਧਾਈ ਦਿੱਤੀ। ਇਕ ਯੂਜ਼ਰ ਨੇ ਕਮੈਂਟ ਕੀਤਾ ''ਇਸ ਲਈ ਉਨ੍ਹਾਂ ਨੂੰ ਸਾਡਾ ਓਸੀਪੀ ਕਿੰਗ ਮੀਕਾ ਸਿੰਘ ਕਿਹਾ ਜਾਂਦਾ ਹੈ।'' ਇਕ ਹੋਰ ਯੂਜ਼ਰ ਨੇ ਲਿਖਿਆ ''ਵਧਾਈਆਂ ਪਾਜੀ।''
ਮੀਕਾ ਸਿੰਘ ਨੇ ਆਪਣੇ 'ਬੈਸਟ ਫ੍ਰੈਂਡ' ਨੂੰ ਆਪਣੀ ਡਰੀਮ ਕਾਰ ਗਿਫਟ ਕੀਤੀ ਹੈ। ਇਹੀ ਤਸਵੀਰ ਆਪਣੇ ਇੰਸਟਾਗ੍ਰਾਮ ਸਟੋਰੀ ਸੈਕਸ਼ਨ 'ਤੇ ਸ਼ੇਅਰ ਕਰਦੇ ਹੋਏ ਮੀਕਾ ਦੇ ਦੋਸਤ ਕੰਵਲਜੀਤ ਸਿੰਘ ਨੇ ਲਿਖਿਆ "ਖੂਬਸੂਰਤ ਗਿਫਟ ਲਈ ਸ਼ੁਕਰੀਆਂ ਪਾਜੀ, ਮੇਰੀ ਪਸੰਦ ਦੀ ਕਾਰ।"
ਹੁਣ ਇਥੇ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਮੀਕਾ ਨੂੰ ਆਖਰੀ ਵਾਰ ਸਵੈਮਵਰ: ਮੀਕਾ ਦੀ ਵੋਹਟੀ ਵਿੱਚ ਦੇਖਿਆ ਗਿਆ ਸੀ। ਸ਼ੋਅ ਦਾ ਉਦੇਸ਼ ਇੱਕ ਬੇਮਿਸਾਲ ਰਿਐਲਿਟੀ ਸ਼ੋਅ ਰਾਹੀਂ ਮੀਕਾ ਲਈ ਇੱਕ ਢੁਕਵੀਂ ਦੁਲਹਨ ਦੀ ਭਾਲ ਕਰਨਾ ਸੀ। ਇਹ ਰਿਐਲਿਟੀ ਸ਼ੋਅ ਡਿਜ਼ਨੀ+ ਹੌਟਸਟਾਰ 'ਤੇ ਸਟ੍ਰੀਮ ਕੀਤਾ ਗਿਆ ਸੀ ਅਤੇ ਜੋਧਪੁਰ ਵਿੱਚ 12 ਔਰਤਾਂ ਦੇ ਨਾਲ ਮੀਕਾ ਨਾਲ ਵਿਆਹ ਕਰਨ ਲਈ ਇੱਕ ਦੂਜੇ ਨਾਲ ਮੁਕਾਬਲਾ ਕੀਤਾ ਗਿਆ ਸੀ। ਸ਼ੋਅ ਸ਼ਾਨਦਾਰ ਰਿਹਾ ਸੀ, ਜਿਸ ਦੇ ਐਪੀਸੋਡਾਂ ਦੀ ਸ਼ੂਟਿੰਗ ਬਾਲੀਵੁੱਡ ਦੇ ਪਸੰਦੀ ਦਾ ਵਿਆਹ ਸਥਾਨ - ਰਾਜਸਥਾਨ ਵਿੱਚ ਕੀਤੀ ਗਈ ਸੀ। ਮੀਕਾ ਦੇ ਨਾਲ ਸ਼ੋਅ ਵਿੱਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ - ਦਲੇਰ ਮਹਿੰਦੀ, ਕਪਿਲ ਸ਼ਰਮਾ ਅਤੇ ਸ਼ਾਨ ਵੀ ਸਨ।
ਇਹ ਵੀ ਪੜ੍ਹੋ:National Level Holi Festival Sujanpur: ਹੋਲੀ ਉਤੇ ਲੱਗਣਗੀਆਂ ਰੌਣਕਾਂ, ਪੰਜਾਬੀ ਗਾਇਕ ਕਾਕਾ ਸਮੇਤ ਇਹ ਗਾਇਕ ਕਰਨਗੇ ਪਰਫਾਰਮ