ਮੁੰਬਈ : ਮੀਕਾ ਸਿੰਘ ਨੇ 2006 'ਚ ਇਕ ਜਨਤਕ ਸਮਾਗਮ 'ਚ ਅਦਾਕਾਰਾ ਰਾਖੀ ਸਾਵੰਤ ਨੂੰ ਉਸ ਦੀ ਇੱਛਾ ਦੇ ਖਿਲਾਫ ਕਿਸ ਕੀਤੀ ਸੀ, ਜਿਸ ਲਈ ਰਾਖੀ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਇਸ ਦੇ ਨਾਲ ਹੀ ਮੀਕਾ ਸਿੰਘ ਨੇ 17 ਸਾਲ ਪੁਰਾਣੀ ਐਫਆਈਆਰ ਨੂੰ ਰੱਦ ਕਰਨ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਅੱਜ ਜਸਟਿਸ ਗਡਕਰੀ ਅਤੇ ਜਸਟਿਸ ਨਾਇਕ ਦੀ ਬੈਂਚ ਅੱਗੇ ਇਸ ਸਬੰਧੀ ਸੁਣਵਾਈ ਹੋਈ। ਇਸ ਦੇ ਕੇਸ ਨੂੰ ਰੱਦ ਕਰਨ ਦੀ ਅਰਜ਼ੀ 'ਤੇ ਵਿਚਾਰ ਕਰਦੇ ਹੋਏ ਹਾਈ ਕੋਰਟ ਨੇ ਅੱਜ ਮੁੰਬਈ ਪੁਲਿਸ ਨੂੰ ਓਸ਼ੀਵਾਰਾ ਪੁਲਿਸ ਸਟੇਸ਼ਨ 'ਚ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।
Mika Singh-Rakhi Sawant Kiss Dispute: ਹਾਈਕੋਰਟ ਵੱਲੋਂ ਪੁਲਿਸ ਨੂੰ ਐਫਆਈਆਰ ਰੱਦ ਕਰਨ ਦੇ ਨਿਰਦੇਸ਼ - ਅਦਾਕਾਰਾ ਰਾਖੀ ਸਾਵੰਤ
17 ਸਾਲ ਪਹਿਲਾਂ, ਰਾਖੀ ਸਾਵੰਤ ਨੇ ਓਸ਼ੀਵਾਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਜਦੋਂ ਮੀਕਾ ਸਿੰਘ ਨੇ ਇੱਕ ਪਾਰਟੀ ਵਿੱਚ ਰਾਖੀ ਦੀ ਮਰਜ਼ੀ ਦੇ ਵਿਰੁੱਧ ਉਸ ਨੂੰ ਕਿਸ ਕੀਤੀ ਸੀ। ਮੀਕਾ ਸਿੰਘ ਨੇ ਹਾਲ ਹੀ 'ਚ ਇਸ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ ਜਿਸ 'ਤੇ ਬੰਬੇ ਹਾਈ ਕੋਰਟ ਨੇ ਪੁਲਿਸ ਨੂੰ ਦਰਜ ਐਫਆਈਆਰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।
ਆਪਣੇ ਜਨਮ ਦਿਨ ਦੀ ਪਾਰਟੀ ਦੌਰਾਨ ਕੀਤੀ ਸੀ ਕਿਸ :ਦਰਅਸਲ, ਸਾਲ 2006 ਵਿੱਚ ਮੀਕਾ ਸਿੰਘ ਨੇ ਆਪਣੇ ਜਨਮਦਿਨ ਦੀ ਪਾਰਟੀ ਕਰਵਾਈ ਸੀ, ਜਿਸ 'ਚ ਰਾਖੀ ਸਾਵੰਤ ਦੇ ਨਾਲ ਇੰਡਸਟਰੀ ਦੇ ਹੋਰ ਸਿਤਾਰੇ ਵੀ ਮੌਜੂਦ ਸਨ। ਇਸ ਦੌਰਾਨ ਰਾਖੀ ਅਤੇ ਮੀਕਾ ਸਿੰਘ ਆਹਮੋ-ਸਾਹਮਣੇ ਆ ਗਏ ਅਤੇ ਫਿਰ ਮੀਕਾ ਸਿੰਘ ਨੇ ਰਾਖੀ ਸਾਵੰਤ ਦੀ ਮਰਜ਼ੀ ਦੇ ਖਿਲਾਫ ਉਸ ਨੂੰ ਕਿਸ ਕੀਤੀ, ਤਾਂ ਰਾਖੀ ਸਾਵੰਤ ਨੇ ਉਸੇ ਸਮੇਂ ਸਾਰਿਆਂ ਦੇ ਸਾਹਮਣੇ ਮੀਕਾ ਸਿੰਘ ਨੂੰ ਕਾਫੀ ਸੁਣਾਇਆ। ਇਸ ਤੋਂ ਬਾਅਦ ਉਸ ਨੇ ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।
- Ranjit Bawa: ਰਣਜੀਤ ਬਾਵਾ ਨੇ ਪੰਜਾਬੀ ਸੰਗੀਤ ਜਗਤ 'ਚ ਪੂਰੇ ਕੀਤੇ 10 ਸਾਲ, ਵਿਵਾਦਾਂ ਨਾਲ ਭਰਿਆ ਰਿਹਾ ਇਹ ਸਫ਼ਰ
- ਵਰਲਡ ਸ਼ੋਅਜ਼ ਲਈ ਆਸਟ੍ਰੇਲੀਆ ਪੁੱਜੇ ਬਾਲੀਵੁੱਡ ਗਾਇਕ ਜੁਬਿਨ ਨੌਟਿਆਲ, ਸਿਡਨੀ ’ਚ ਬਣਨਗੇ ਪਹਿਲੇ ਗ੍ਰੈਂਡ ਲਾਈਵ ਸ਼ੋਅਜ਼ ਦਾ ਹਿੱਸਾ
- Adipurush: ਡੇਢ ਲੱਖ ਦੀਆਂ ਫ੍ਰੀ ਟਿਕਟਾਂ, ਹਰ ਥੀਏਟਰ 'ਚ 1 ਸੀਟ ਬਜਰੰਗਬਲੀ ਲਈ ਬੁੱਕ, 'ਆਦਿਪੁਰਸ਼' ਲਈ ਕਿੰਨੀ ਫਾਇਦੇਮੰਦ ਹੋਵੇਗੀ ਇਹ ਮੁਹਿੰਮ? ਜਾਣੋ
2006 ਨੂੰ ਦਰਜ ਸ਼ਿਕਾਇਤ ਦਰਜ ਰੱਦ ਕਰਵਾਉਣ ਲਈ ਮੀਕਾ ਨੇ ਕੀਤਾ ਹਾਈ ਕੋਰਟ ਦਾ ਰੁੱਖ : ਇਸ ਦੀ ਸ਼ਿਕਾਇਤ ਮੁੰਬਈ ਦੇ ਓਸ਼ੀਵਾਰਾ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਗਈ ਹੈ। ਇਸੇ ਸ਼ਿਕਾਇਤ ਨੂੰ ਰੱਦ ਕਰਨ ਲਈ ਮੀਕਾ ਸਿੰਘ ਵੱਲੋਂ ਹਾਲ ਹੀ 'ਚ ਹਲਫਨਾਮਾ ਦਾਇਰ ਕੀਤਾ ਗਿਆ ਸੀ। ਉਸ ਨੇ ਉਸ ਸਮੇਂ ਕੀਤੀ ਐਫਆਈਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਇਸ ਦੇ ਲਈ ਬੰਬੇ ਹਾਈ ਕੋਰਟ ਦੇ ਜਸਟਿਸ ਏਐਸ ਗਡਕਰੀ ਦੀ ਬੈਂਚ ਅੱਗੇ ਮੀਕਾ ਸਿੰਘ ਵੱਲੋਂ ਦਾਇਰ ਕੇਸ ਦੀ ਸੁਣਵਾਈ ਹੋਈ। ਉਸ ਸਮੇਂ ਮੀਕਾ ਸਿੰਘ ਦੇ ਵਕੀਲਾਂ ਦਾ ਪੱਖ ਸੁਣਨ ਤੋਂ ਬਾਅਦ ਅਦਾਲਤ ਵੱਲੋਂ ਰਾਖੀ ਸਾਵੰਤ ਦੇ ਵਕੀਲਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਅਦਾਲਤ ਨੇ ਆਖਰਕਾਰ ਮੁੰਬਈ ਪੁਲਿਸ ਨੂੰ ਓਸ਼ੀਵਾਰਾ ਪੁਲਿਸ ਸਟੇਸ਼ਨ ਵਿੱਚ ਦਾਇਰ ਐਫਆਈਆਰ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਨਿਰਦੇਸ਼ ਦਿੱਤਾ।